Aug 16, 2022 12:29 PM - ANI

ਫਵਾਦ ਖਾਨ ਅਤੇ ਮਾਹਿਰਾ ਖਾਨ ਦੀ ਪਾਕਿਸਤਾਨੀ ਪੰਜਾਬੀ ਐਕਸ਼ਨ-ਡਰਾਮਾ ਫਿਲਮ 'ਦਿ ਲੀਜੈਂਡ ਆਫ ਮੌਲਾ ਜੱਟ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਹ
ਯੂਨਸ ਮਲਿਕ ਦੀ 1979 ਦੀ "ਮੌਲਾ ਜੱਟ" ਦਾ ਰੀਮੇਕ ਹੈ।
"ਦਿ ਲੀਜੈਂਡ ਆਫ਼ ਮੌਲਾ ਜੱਟ" ਪਾਕਿਸਤਾਨੀ ਫ਼ਿਲਮ ਇਤਿਹਾਸ ਵਿਚ ਸਭ ਤੋਂ ਵੱਧ ਬਜਟ ਵਾਲੀਆਂ ਫ਼ਿਲਮਾਂ ਵਿਚੋਂ ਇੱਕ ਹੈ। ਫਿਲਮ ਵਿਚ ਹੁਮੈਮਾ ਮਲਿਕ ਨੇ ਦਾਰੋ, ਫਾਰਿਸ ਸ਼ਫੀ ਨੇ ਮੂਦਾ ਅਤੇ ਗੋਹਰ ਰਸ਼ੀਦ ਨੇ ਮਾਖਾ ਦੀ ਭੂਮਿਕਾ ਨਿਭਾਈ ਹੈ।
ਫਿਲਮ ਵਿਚ ਹਮਜ਼ਾ ਅਲੀ ਅੱਬਾਸੀ ਨੂਰੀ ਨੱਤ ਦੀ ਭੂਮਿਕਾ ਵਿਚ ਹਨ, ਜੋ ਕਿ ਇੱਕ ਖੁੰਖਾਰ ਗੈਂਗ ਲੀਡਰ ਹੈ। ਫਵਾਦ ਖਾਨ ਮੌਲਾ ਜੱਟ ਵਜੋਂ ਲੀਡ ਰੋਲ ਵਿਚ ਹਨ। ਫਿਲਮ ਇਨ੍ਹਾਂ ਦੋਹਾਂ ਵਿਚਾਲੇ ਦੁਸ਼ਮਣੀ ਦੇ ਆਸਪਾਸ ਘੁੰਮਦੀ ਹੈ। ਦਿ ਲੀਜੈਂਡ ਆਫ ਮੌਲਾ ਜੱਟ ਲਸ਼ਾਰੀ ਫਿਲਮਜ਼ ਤੇ ਅੰਮਾਰਾ ਹਿਕਮਤ ਦੇ ਨਿਰਦੇਸ਼ਨ ਵਿਚ ਬਣੀ ਹੈ।
ਪਾਕਿਸਤਾਨ ਵਿਚ ਫਿਲਮ ਨੂੰ ਮਸ਼ਹੂਰ ਸਿਨੇਮੈਟੋਗ੍ਰਾਫਰ ਤੇ ਡਿਸਟ੍ਰੀਬਿਊਸ਼ਨ ਰਣਨੀਤੀਕਾਰ ਨਦੀਮ ਮਾਂਡਵੀਵਾਲਾ ਆਪਣੀ ਕੰਪਨੀ ਮਾਂਡਵੀਵਾਲਾ ਐਂਟਰਟੇਨਮੈਂਟ ਰਾਹੀਂ ਡਿਸਟ੍ਰੀਬਿਊਟ ਕਰਨਗੇ। ਵਿਦੇਸ਼ੀ ਬਾਜ਼ਾਰਾਂ ਵਿਚ ਫਿਲਮ ਨੂੰ ਮੂਵੀਗੋਅਰਜ਼ ਐਂਟਰਟੇਨਮੈਂਟ ਦੇ ਪ੍ਰਣਬ ਕਪਾਡੀਆ ਵੱਲੋਂ ਡਿਸਟ੍ਰੀਬਿਊਟ ਕੀਤਾ ਜਾ ਰਿਹਾ ਹੈ ਅਤੇ ਇਸ ਦਾ ਪ੍ਰੀਮੀਅਰ 13 ਅਕਤੂਬਰ, 2022 ਨੂੰ ਹੋਵੇਗਾ।




