Nov 3, 2023 8:49 PM - CONNECT NEWS

ਕ੍ਰਾਂਤੀਕਾਰੀ ਕਰਤਾਰ ਸਿੰਘ ਸਰਾਭਾ ਦੇ ਜੀਵਨ 'ਤੇ ਆਧਾਰਿਤ ਪੰਜਾਬੀ ਫਿਲਮ 'ਸਰਾਭਾ' ਕੈਨੇਡਾ ਅਤੇ ਅਮਰੀਕਾ ਦੇ 55 ਸਿਨੇਮਾਘਰਾਂ ਵਿਚ ਇੰਗਲਸ਼ਿ ਸਬ-ਟਾਈਟਲ ਦੇ ਨਾਲ ਰਿਲੀਜ਼ ਹੋ ਗਈ ਹੈ।
ਸਰਾਭਾ, ਅੰਗਰੇਜ਼ਾਂ ਵਲੋਂ ਫਾਂਸੀ ਦਿੱਤੇ ਜਾਣ ਵਾਲੇ ਸਭ ਤੋਂ ਨੌਜਵਾਨ ਭਾਰਤੀਆਂ ਵਿਚੋਂ ਇੱਕ ਸਨ, ਉਨ੍ਹਾਂ ਤੋਂ ਭਗਤ ਸਿੰਘ ਇੱਕ ਕ੍ਰਾਂਤੀਕਾਰੀ ਬਣਨ ਲਈ ਪ੍ਰੇਰਿਤ ਹੋਏ ਸਨ।
ਭਾਰਤ, ਕੈਨੇਡਾ ਅਤੇ ਅਮਰੀਕਾ ਵਿਚ ਫਿਲਮਾਈ ਗਈ ਇਸ ਫਿਲਮ ਵਿਚ ਜਪਤੇਜ 'ਸਰਾਭਾ' ਦੀ ਮੁੱਖ ਭੂਮਿਕਾ ਵਿਚ ਹਨ।




