20.98C Vancouver
ADS

Dec 18, 2023 8:43 PM - CONNECT NEWS

ਫਾਇਨਲੀ, ਸ਼੍ਰੇਅਸ ਨਾਲ ਸਭ ਠੀਕ ਹੈ!

Share On
finally-all-is-well-with-shreyas
The film stars a battery of actors including Akshay Kumar, Suniel Shetty, Sanjay Dutt, Paresh Rawal and more. (Photo: Instagram/shreyastalpade27)

ਹਿੰਦੀ ਅਤੇ ਮਰਾਠੀ ਸਿਨੇਮਾ ਵਿਚ ਆਪਣੀਆਂ ਭੂਮਿਕਾਵਾਂ ਲਈ ਜਾਣੇ ਜਾਂਦੇ ਬਾਲੀਵੁੱਡ ਅਦਾਕਾਰ ਸ਼੍ਰੇਅਸ ਤਲਪੜੇ ਨੂੰ 14 ਦਸੰਬਰ, 2023 ਨੂੰ ਦਿਲ ਦਾ ਦੌਰਾ ਪਿਆ ਹੈ।

ਸੂਤਰਾਂ ਦੀ ਮੰਨੀਏ ਤਾਂ ਸ਼੍ਰੇਅਸ ਆਪਣੀ ਆਉਣ ਵਾਲੀ ਫਿਲਮ ਵੈਲਕਮ ਟੂ ਦਿ ਜੰਗਲ ਦੀ ਸ਼ੂਟਿੰਗ ਤੋਂ ਬਾਅਦ ਘਰ ਪਰਤ ਰਹੇ ਸਨ ਜਦੋਂ ਇਹ ਘਟਨਾ ਵਾਪਰੀ।

ਸ਼੍ਰੇਅਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਐਂਜੀਓਪਲਾਸਟੀ ਕੀਤੀ ਗਈ।

ਹੁਣ ਉਨ੍ਹਾਂ ਦੀ ਪਤਨੀ ਦੀਪਤੀ ਨੇ ਇੱਕ ਬਿਆਨ ਵਿੱਚ ਕਿ ਸ਼੍ਰੇਅਸ ਦੀ ਹਾਲਤ ਸਥਿਰ ਹੈ ਅਤੇ ਕੁਝ ਦਿਨਾਂ ਵਿਚ ਛੁੱਟੀ ਮਿਲ ਜਾਵੇਗੀ।

ਜਿਓ ਸਟੂਡੀਓਜ਼ ਅਤੇ ਸਾਜਿਦ ਨਾਡਿਆਡਵਾਲਾ ਵਲੋਂ ਪ੍ਰੋਡਿਊਸ ਕੀਤੀ ਜਾ ਰਹੀ ਸ਼੍ਰੇਆ ਦੀ ਆਉਣ ਵਾਲੀ ਫਿਲਮ ਵੈਲਕਮ ਟੂ ਦਿ ਜੰਗਲ ਦਾ ਨਿਰਦੇਸ਼ਨ ਅਹਿਮਦ ਖਾਨ ਕਰ ਰਹੇ ਹਨ। ਫਿਲਮ ਵਿਚ ਅਕਸ਼ੈ ਕੁਮਾਰ, ਸੁਨੀਲ ਸ਼ੈੱਟੀ, ਸੰਜੇ ਦੱਤ, ਪਰੇਸ਼ ਰਾਵਲ ਅਤੇ ਹੋਰ ਬਹੁਤ ਸਾਰੇ ਕਲਾਕਾਰ ਹਨ। ਸ਼੍ਰੇਅਸ ਦੇ ਜਲਦੀ ਹੀ ਸੈੱਟ 'ਤੇ ਜਾਣ ਦੀ ਉਮੀਦ ਹੈ।

Latest news

sidharth-malhotra-and-kiara-advani-welcome-baby-girl
Punjabi

ਕਿਆਰਾ-ਸਿਧਾਰਥ ਦੇ ਘਰ ਆਈ ਨੰਨ੍ਹੀ ਪਰੀ

ਕਿਆਰਾ ਅਡਵਾਨੀ ਤੇ ਸਿਧਾਰਥ ਮਲਹੋਤਰਾ ਮਾਪੇ ਬਣ ਗਏ ਹਨ। ਕਿਆਰਾ ਨੇ ਬੀਤੀ ਰਾਤ ਮੁੰਬਈ ਦੇ ਐੱਚਐੱਨ ਰਿਲਾਇੰਸ ਹਸਪਤਾਲ ਵਿਚ ਧੀ ਨੂੰ ਜਨਮ ਦਿੱਤਾ ਹੈ। ਕਿਆਰਾ ਸੋਮਵਾਰ ਨੂੰ ਹਸਪਤਾਲ ਵਿਚ ਐਡਮਿਟ ਹੋਈ ਸੀ ਜਿਥੇ ਉਨ੍ਹਾਂ ਦੀ ਨਾਰਮਲ ਡਿਲਿਵਰੀ ਹੋਈ ਹੈ।
babbal-rai-marries-beauty-queen-aarushi-sharma-in-intimate-ceremony
Punjabi

ਵਿਆਹ ਦੇ ਬੰਧਨ ''ਚ ਬੱਝੇ ਪੰਜਾਬੀ ਗਾਇਕ ਬੱਬਲ ਰਾਏ, ਅਦਾਕਾਰਾ ਆਰੂਸ਼ੀ ਸ਼ਰਮਾ ਨੂੰ ਬਣਾਇਆ ਜੀਵਨ ਸਾਥੀ

ਪੰਜਾਬੀ ਗਾਇਕ ਤੇ ਅਦਾਕਾਰ ਬੱਬਲ ਰਾਏ ਆਪਣੇ ਹਿੱਟ ਗੀਤਾਂ ਅਤੇ ਆਪਣੀ ਦਮਦਾਰ ਅਦਾਕਾਰੀ ਲਈ ਹਮੇਸ਼ਾ ਚਰਚਾ 'ਚ ਰਹਿੰਦੇ ਹਨ ਪਰ ਇਸ ਵਾਰ ਚਰਚਾ ਉਨ੍ਹਾਂ ਦੇ ਗੀਤਾਂ ਜਾਂ ਅਦਾਕਾਰੀ ਨੂੰ ਲੈ ਕੇ ਨਹੀਂ ਹੈ, ਸਗੋਂ ਉਨ੍ਹਾਂ ਦੇ ਵਿਆਹ ਨੂੰ ਲੈ ਕੇ ਹੈ।ਦਰਅਸਲ ਪੰਜਾਬੀ ਗਾਇਕ ਬੱਬਲ ਰਾਏ ਵਿਆਹ ਦੇ ਬੰਧਨ ਵਿਚ ਬੱਝ ਗਏ ਹਨ। ਉਨ੍ਹਾਂ ਨੇ ਅਦਾਕਾਰਾ ਅਤੇ ਮਾਡਲ ਆਰੂਸ਼ੀ ਸ਼ਰਮਾ ਨੂੰ ਆਪਣਾ ਜੀਵਨ ਸਾਥੀ ਚੁਣਿਆ ਹੈ। ਗਾਇਕ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ ਨੂੰ ਵੇਖਣ ਮਗਰੋਂ ਪ੍ਰਸ਼ੰਸ਼ਕਾਂ ਵੱਲੋਂ ਲਗਾਤਾਰ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
ranveer-singhs-fierce-look-in-dhurandhar-hits-200-million-views-in-7-days
Punjabi

ਰਣਵੀਰ ਸਿੰਘ ਦੀ ਧੁਰੰਧਰ 'ਚ ਦਿਖ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ

ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ ਦੀ ਫਿਲਮ ਧੁਰੰਧਰ ਨੇ ਇੰਟਰਨੈੱਟ 'ਤੇ ਭਾਰੀ ਤੂਫਾਨ ਮਚਾਇਆ ਦਿੱਤਾ ਹੈ।ਆਦਿਤਿਆ ਧਰ ਦੇ ਨਿਰਦੇਸ਼ਨ 'ਚ ਬਣੀ ਇਹ ਫਿਲਮ ਇਕ ਹਫਤੇ ਦੌਰਾਨ ਸਾਰੇ ਪਲੇਟਫਾਰਮਾਂ 'ਤੇ 200 ਮਿਲੀਅਨ ਤੋਂ ਵੱਧ ਵਿਊਜ਼ ਹਾਸਲ ਕਰ ਚੁੱਕੀ ਹੈ।
archana-puran-singh-falls-victim-to-online-scam
Punjabi

ਅਰਚਨਾ ਪੂਰਨ ਸਿੰਘ ਹੋਈ ਆਨਲਾਈਨ ਘਪਲੇ ਦੀ ਸ਼ਿਕਾਰ

ਬਾਲੀਵੁੱਡ ਅਦਾਕਾਰਾ ਅਰਚਨਾ ਪੂਰਨ ਸਿੰਘ ਪਿਛਲੇ ਦਿਨੀਂ ਦੁਬਈ 'ਚ ਇਕ ਆਨਲਾਈਨ ਘਪਲੇ ਦੀ ਸ਼ਿਕਾਰ ਹੋ ਗਈ। ਅਦਾਕਾਰਾ ਆਪਣੇ ਪਰਿਵਾਰ ਸਮੇਤ ਉੱਥੇ ਛੁੱਟੀਆਂ ਮਨਾਉਣ ਲਈ ਗਈ ਸੀ। ਉੱਥੇ ਉਹ ਇਕ ਆਨਲਾਈਨ ਟਿਕਟਿੰਗ ਦੇ ਲਪੇਟੇ 'ਚ ਆ ਗਈ। ਅਰਚਨਾ ਨੇ ਕਿਹਾ ਕਿ ਉਨ੍ਹਾਂ ਨੇ ਇਨਡੋਰ ਸਕਾਈਡਾਈਵਿੰਗ ਵਾਸਤੇ ਆਨਲਾਈਨ ਟਿਕਟਾਂ ਬੁੱਕ ਕੀਤੀਆਂ ਸਨ ਪਰ ਜਦੋਂ ਉਹ ਮੌਕੇ 'ਤੇ ਪੁੱਜੇ ਤਾਂ ਪਤਾ ਲੱਗਾ ਕਿ ਉਨ੍ਹਾਂ ਦੀ ਬੁਕਿੰਗ ਹੋਈ ਹੀ ਨਹੀਂ ਸੀ। ਅਰਚਨਾ ਨੇ ਇਸ ਵਾਸਤੇ ਕਾਫੀ ਵੱਡੀ ਰਕਮ ਪੇਸ਼ਗੀ ਅਦਾ ਕੀਤੀ ਸੀ। ਉਸ ਨੇ ਇਕ ਪੋਸਟ 'ਚ ਲਿਖਿਆ ਕਿ ਅਸੀਂ ਦੁਬਈ 'ਚ ਆਪਣਾ ਪੈਸਾ ਗਵਾ ਲਿਆ। ਅਰਚਨਾ ਨੇ ਕਿਹਾ ਕਿ ਪਹਿਲਾਂ ਮੈਨੂੰ ਲੱਗਿਆ ਸੀ ਕਿ ਇਹ ਕੋਈ ਤਕਨੀਕੀ ਗੜਬੜ ਹੈ ਪਰ ਹੁਣ ਮੈਨੂੰ ਸਮਝ ਆਇਆ ਕਿ ਸਾਡੇ ਨਾਲ ਧੋਖਾ ਕੀਤਾ ਗਿਆ । ਉਹ ਇਕ ਫਰਜ਼ੀ ਸਾਈਟ ਦੇ ਚੱਕਰ 'ਚ ਫਸ ਗਏ ਸਨ।
veteran-actor-producer-dheeraj-kumar-passes-away-at-79
Punjabi

ਬਜ਼ੁਰਗ ਅਦਾਕਾਰ ਤੇ ਨਿਰਮਾਤਾ ਧੀਰਜ ਕੁਮਾਰ ਦਾ 79 ਸਾਲ ਦੀ ਉਮਰ ਵਿੱਚ ਦਿਹਾਂਤ

ਬਜ਼ੁਰਗ ਅਦਾਕਾਰ ਤੇ ਨਿਰਮਾਤਾ ਧੀਰਜ ਕੁਮਾਰ ਦਾ ਅੱਜ ਇਥੇ ਹਸਪਤਾਲ ਵਿਚ ਦਿਹਾਂਤ ਹੋ ਗਿਆ। ਧੀਰਜ ਕੁਮਾਰ ਮਨੋਜ ਕੁਮਾਰ ਦੀ ਫ਼ਿਲਮ ‘ਰੋਟੀ ਕਪੜਾ ਔਰ ਮਕਾਨ’ ਵਿਚ ਨਿਭਾਈ ਭੂਮਿਕਾ ਤੇ ‘ਓਮ ਨਮ੍ਹਾ ਸ਼ਿਵਾਏ’ ਤੇ ‘ਅਦਾਲਤ’ ਵਰਗੇ ਟੈਲੀਵਿਜ਼ਨ ਸ਼ੋਅ ਦੇ ਨਿਰਮਾਣ ਲਈ ਮਕਬੂਲ ਸਨ। ਕੁਮਾਰ 79 ਸਾਲਾਂ ਦੇ ਸਨ। ਕੁਮਾਰ, ਜੋ ਪਿਛਲੇ ਕੁਝ ਸਮੇਂ ਤੋਂ ਨਿਮੋਨੀਆ ਦੀ ਲਾਗ ਤੋਂ ਪੀੜਤ ਸਨ, ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿਚ ਜ਼ੇਰੇ ਇਲਾਜ ਸਨ।ਧੀਰਜ ਕੁਮਾਰ ਨੇ ਆਪਣੀ ਉਮਰ ਦੇ ਪੰਜ ਦਹਾਕੇ ਸਿਨੇਮਾ ਤੇ ਟੈਲੀਵਿਜ਼ਨ ਨੂੰ ਦਿੱਤੇ। ਕੁਮਾਰ ਨੇ ਮਨੋਰੰਜਨ ਉਦਯੋਗ ਵਿੱਚ ਆਪਣਾ ਸਫ਼ਰ 1965 ਵਿਚ ਪ੍ਰਤਿਭਾ ਮੁਕਾਬਲੇ ਦੇ ਫਾਈਨਲਿਸਟ ਵਜੋਂ ਸ਼ੁਰੂ ਕੀਤਾ ਜਿਸ ਵਿੱਚ ਸੁਪਰਸਟਾਰ ਰਾਜੇਸ਼ ਖੰਨਾ ਅਤੇ ਫਿਲਮ ਨਿਰਮਾਤਾ ਸੁਭਾਸ਼ ਘਈ ਵੀ ਸਨ। ਉਨ੍ਹਾਂ ਕਈ ਹਿੰਦੀ ਅਤੇ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ। ਉਨ੍ਹਾਂ 1970 ਵਿਚ ਫਿਲਮ ‘ਰਾਤੋਂ ਕਾ ਰਾਜਾ’ ਨਾਲ ਸ਼ੁਰੂਆਤ ਕੀਤੀ। ਮਗਰੋਂ ਉਨ੍ਹਾਂ ‘ਰੋਟੀ ਕਪੜਾ ਔਰ ਮਕਾਨ’, ‘ਸਰਗਮ’ ਅਤੇ ‘ਕ੍ਰਾਂਤੀ’ ਵਰਗੀਆਂ ਫਿਲਮਾਂ ਵਿੱਚ ਸਹਾਇਕ ਭੂਮਿਕਾਵਾਂ ਨਿਭਾਈਆਂ।ਕੁਮਾਰ ਪੰਜਾਬੀ ਸਿਨੇਮਾ ਵਿੱਚ ਪ੍ਰਮੁੱਖ ਹਸਤੀ ਸੀ ਤੇ ਉਨ੍ਹਾਂ 1970 ਅਤੇ 1984 ਦੇ ਵਿਚਕਾਰ 20 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ। ਉਨ੍ਹਾਂ 1986 ਵਿਚ ਕ੍ਰੀਏਟਿਵ ਆਈ ਲਿਮਟਿਡ ਨਾਂ ਦਾ ਪ੍ਰੋਡਕਸ਼ਨ ਹਾਊਸ ਸ਼ੁਰੂ ਕੀਤਾ। ਉਨ੍ਹਾਂ ਦੀ ਕੰਪਨੀ ਨੇ ਕਈ ਪੁਰਾਣਿਕ ਤੇ ਪਰਿਵਾਰਕ ਡਰਾਮਾ ਜਿਵੇਂ ‘ਓਮ ਨਮ੍ਹਾ ਸ਼ਿਵਾਏ’, ‘ਸ੍ਰੀ ਗਣੇਸ਼’, ‘ਰਿਸ਼ਤੋਂ ਕੇ ਭੰਵਰ ਮੇਂ ਉਲਝੀ ਨਿਯਤੀ’, ‘ਅਦਾਲਤ’ ਤੇ ‘ਘਰ ਕੀ ਲਕਸ਼ਮੀ ਬੇਟੀਆਂ’ ਦਾ ਨਿਰਮਾਣ ਕੀਤਾ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link