Oct 30, 2023 8:18 PM - CONNECT NEWS

ਗ਼ਦਰ ਲਹਿਰ ਦੇ ਨਾਇਕ ਕਰਤਾਰ ਸਿੰਘ ਸਰਾਭਾ ਦੀ ਪਹਿਲੀ ਬਾਇਓਪਿਕ 3 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਕਰਤਾਰ ਸਿੰਘ ਲੁਧਿਆਣਾ ਦੇ ਸਰਾਭਾ ਪਿੰਡ ਦਾ ਉਹ ਹੋਣਹਾਰ ਨੌਜਵਾਨ ਸੀ ਜਿਸ ਨੇ ਗ਼ਦਰ ਅੰਦੋਲਨ ਦੀ ਨੀਂਹ ਰੱਖੀ ਅਤੇ ਵਿਦੇਸ਼ਾਂ ਵਿਚ ਵੀ ਸੁਤੰਤਰਤਾ ਅੰਦੋਲਨ ਦੀ ਅੱਗ ਭੜਕਾਈ।
ਸਰਾਭਾ ਨੂੰ ਨਵੰਬਰ 1915 ਵਿਚ 19 ਸਾਲ ਦੀ ਉਮਰ ਵਿਚ ਲਾਹੌਰ ਦੀ ਸੈਂਟ੍ਰਲ ਜੇਲ੍ਹ ਵਿਚ ਫਾਂਸੀ ਦਿੱਤੀ ਗਈ ਸੀ।
ਇਸ ਪੰਜਾਬੀ ਫਿਲਮ ਨੂੰ ਅਮਰੀਕਾ ਦੇ ਐਕਟਰ ਅਤੇ ਡਾਇਰੈਕਟਰ ਕਵੀ ਰਾਜ਼ ਵਲੋਂ ਲਿਖਿਆ ਗਿਆ ਹੈ ਅਤੇ ਇਸ ਵਿਚ ਜਪਤੇਜ ਸਿੰਘ ਵਲੋਂ ਸਰਾਭੇ ਦਾ ਕਿਰਦਾਰ ਨਿਭਾਇਆ ਗਿਆ ਹੈ।
ਡਾਇਰੈਕਟਰ ਕਵੀ ਰਾਜ਼ ਨੇ ਕਿਹਾ ਕਿ 19 ਸਾਲਾਂ ਦਾ ਇਹ ਸ਼ਹੀਦ ਭਗਤ ਸਿੰਘ ਲਈ ਪ੍ਰੇਰਣਾਸ੍ਰੋਤ ਰਿਹਾ ਸੀ।




