Nov 1, 2023 8:26 PM - CONNECT NEWS

ਪਾਲੀਵੁੱਡ ਐਕਟਰ ਬੀ ਜੈ ਰੰਧਾਵਾ ਨੇ ਆਪਣੀ ਆਉਣ ਵਾਲੀ ਫਿਲਮ 'ਜੇ ਜੱਟ ਵਿਗੜ ਗਿਆ' ਦਾ ਮੋਸ਼ਨ ਪੋਸਟਰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝਾ ਕੀਤਾ।
ਫਿਲਮ ਵਿਚ ਜੈ ਰੰਧਾਵਾ ਅਤੇ ਦੀਪ ਸਹਿਗਲ ਮੁੱਖ ਭੂਮਿਕਾਵਾਂ ਵਿੱਚ ਹਨ।
ਜੇ ਜੱਟ ਵਿਗੜ ਗਿਆ' ਨੂੰ ਮਨੀਸ਼ ਭੱਟ ਡਾਇਰੈਕਟ ਕਰਨਗੇ ਅਤੇ ਥਿੰਦ ਮੋਸ਼ਨ ਪਿਕਚਰਜ਼ ਦੇ ਦਲਜੀਤ ਥਿੰਦ ਇਸ ਨੂੰ ਪ੍ਰੋਡਿਊਜ਼ ਕਰਨਗੇ।
ਫਿਲਮ 17 ਮਈ, 2024 ਨੂੰ ਰਿਲੀਜ਼ ਹੋਵੇਗੀ।
ਥਿੰਦ ਮੋਸ਼ਨ ਫਿਲਮਜ਼ ਦੇ ਨਾਲ ਜੱਬ ਪ੍ਰੋਡਕਸ਼ਨ ਤੇ ਅਮੋਰ ਫਿਲਮਜ਼ ਦੇ ਸਹਿਯੋਗ ਨਾਲ ਫਿਲਮ ਪੇਸ਼ ਕੀਤੀ ਜਾਵੇਗੀ। ਜਗ ਬੋਪਾਰਾਏ ਅਤੇ ਅਮਰਜੀਤ ਸਿੰਘ ਸਾਰੋਂ ਫਿਲਮ ਦੇ ਕੋ-ਪ੍ਰੋਡਿਊਸਰ ਹਨ।




