21.2C Vancouver
ADS

Dec 4, 2023 8:59 PM - CONNECT NEWS

ਜਾਰਜੀਆ ਐਂਡਰੀਆਨੀ ਨੇ ਅਰਬਾਜ਼ ਖਾਨ ਨਾਲ ਬ੍ਰੇਕਅੱਪ ਹੋਣ ਦੀ ਕੀਤੀ ਪੁਸ਼ਟੀ

Share On
giorgia-andriani-confirms-break-up-with-arbaaz-khan
In a recent interview, Giorgia shared that although they are no longer a couple (Photo: Instagram/giorgia.andriani22)

ਬਾਲੀਵੁੱਡ ਅਦਾਕਾਰ ਅਰਬਾਜ਼ ਖਾਨ ਦੀ ਪ੍ਰੇਮਿਕਾ ਜੌਰਜੀਆ ਐਂਡਰਿਆਨੀ ਨੇ ਉਨ੍ਹਾਂ ਦੇ ਬ੍ਰੇਕਅੱਪ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲ ਰਹੀਆਂ ਅਫਵਾਹਾਂ ਦੇ ਸੱਚ ਹੋਣ ਦੀ ਪੁਸ਼ਟੀ ਕੀਤੀ ਹੈ।

ਮਲਾਇਕਾ ਅਰੋੜਾ ਤੋਂ ਤਲਾਕ ਤੋਂ ਬਾਅਦ ਅਰਬਾਜ਼ ਅਤੇ ਜੌਰਜੀਆ ਦੋਵੇਂ ਕੁਝ ਸਮੇਂ ਤੋਂ ਡੇਟ ਕਰ ਰਹੇ ਸਨ।

ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਜੌਰਜੀਆ ਨੇ ਸਾਂਝਾ ਕੀਤਾ ਕਿ ਉਹ ਹੁਣ ਰਿਸ਼ਤੇ ਵਿਚ ਨਹੀਂ ਹਨ ਪਰ ਉਹ ਦੋਸਤ ਬਣੇ ਰਹਿਣਗੇ।

ਉਸ ਨੇ ਇਹ ਵੀ ਕਿਹਾ ਕਿ ਦੋਵਾਂ ਨੂੰ ਪਤਾ ਸੀ ਕਿ ਰਿਸ਼ਤਾ ਹੋਰ ਅੱਗੇ ਨਹੀਂ ਚੱਲੇਗਾ।

Latest news

pakistani-actress-humaira-asghar-found-dead-in-karachi-apartment
Punjabi

ਪਾਕਿਸਤਾਨੀ ਅਦਾਕਾਰਾ ਹੁਮੈਰਾ ਅਸਗਰ ਕਰਾਚੀ ਦੇ ਅਪਾਰਟਮੈਂਟ ਵਿੱਚ ਮ੍ਰਿਤਕ ਮਿਲੀ

ਪਾਕਿਸਤਾਨੀ ਅਦਾਕਾਰਾ ਅਤੇ ਮਾਡਲ ਹੁਮੈਰਾ ਅਸਗਰ ਅਲੀ ਪਿਛਲੇ ਦਿਨੀਂ ਆਪਣੇ ਕਰਾਚੀ ਸਥਿਤ ਅਪਾਰਟਮੈਂਟ ਵਿੱਚ ਇੱਕ ਹੈਰਾਨਕੁੰਨ ਮਾਮਲੇ ਵਿੱਚ ਮੁਰਦਾ ਪਾਈ ਗਈ ਸੀ। ਇਸ ਘਟਨਾ ਨੇ ਮਨੋਰੰਜਨ ਸਨਅਤ ਅਤੇ ਆਮ ਜਨਤਾ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ।ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਲੱਭੀ ਉਸ ਦੀ ਲਾਸ਼ ਬਹੁਤ ਜ਼ਿਆਦਾ ਗਲ਼-ਸੜ ਚੁੱਕੀ ਸੀ, ਜਿਸ ਤੋਂ ਪਤਾ ਲੱਗਦਾ ਹੈ ਕਿ ਉਸ ਦੀ ਮੌਤ ਲਗਭਗ ਨੌਂ ਮਹੀਨੇ ਪਹਿਲਾਂ ਅਕਤੂਬਰ 2024 ਵਿੱਚ ਹੋਈ ਸੀ। ਲਾਸ਼ ਦਾ ਪਤਾ ਉਦੋਂ ਲੱਗਾ ਜਦੋਂ ਅਪਾਰਟਮੈਂਟ ਦਾ ਕਿਰਾਇਆ ਅਦਾ ਨਾ ਕੀਤੇ ਜਾਣ ਕਾਰਨ ਇਕ ਮੁਲਾਜ਼ਮ ਬੇਦਖਲੀ ਨੋਟਿਸ ਦੀ ਤਾਮੀਲ ਲਈ ਉਥੇ ਪਹੁੰਚਿਆ। ਅੰਦਰ ਜਾਣ ‘ਤੇ ਪੁਲਿਸ ਨੂੰ ਉਸ ਦੀ ਗਲ਼ੀ-ਸੜੀ ਲਾਸ਼ ਮਿਲੀ।ਕਰਾਚੀ ਪੁਲਿਸ ਸਰਜਨ ਡਾ. ਸੁਮੱਈਆ ਸਈਦ, ਜਿਨ੍ਹਾਂ ਨੇ ਪੋਸਟਮਾਰਟਮ ਕੀਤਾ, ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਲਾਸ਼ ਲਗਭਗ ਪਿੰਜਰ ਬਣ ਚੁੱਕੀ ਸੀ। ਉਂਝ ਮੌਤ ਦਾ ਸਹੀ ਕਾਰਨ ਦਾ ਹਾਲੇ ਵੀ ਪਤਾ ਨਹੀਂ ਲੱਗ ਸਕਿਆ, ਜਿਸ ਲਈ ਫੋਰੈਂਸਿਕ ਨਤੀਜਿਆਂ ਦੀ ਉਡੀਕ ਹੈ।
chal-mera-putt-4-officially-announced
Punjabi

ਚੱਲ ਮੇਰਾ ਪੁੱਤ ਚਾਰ' ਦੇ ਰਿਲੀਜ਼ ਦਾ ਹੋਇਆ ਐਲਾਨ

ਪੰਜਾਬੀ ਸਿਨੇਮਾ ਪ੍ਰੇਮੀਆਂ ਲਈ ਇਹ ਦਿਲਚਸਪ ਗੱਲ ਹੋਵੇਗੀ ਕਿ 'ਚੱਲ ਮੇਰਾ ਪੁੱਤ' ਆਪਣੀ ਚੌਥੀ ਕਿਸ਼ਤ ਨਾਲ ਵਾਪਸੀ ਕਰ ਰਹੀ ਹੈ। ਇਸ ਸੰਬੰਧ 'ਚ ਅਧਿਕਾਰਤ ਤੌਰ 'ਤੇ ਐਲਾਨ ਕੀਤਾ ਗਿਆ ਹੈ ਕਿ 'ਚੱਲ ਮੇਰਾ ਪੁੱਤ ਚਾਰ' ਫਿਲਮ 1 ਅਗਸਤ 2025 ਨੂੰ ਰਿਲੀਜ਼ ਹੋਣ ਵਾਸਤੇ ਪੂਰੀ ਤਰ੍ਹਾਂ ਤਿਆਰ ਹੈ। ਫਿਲਮ 'ਚ ਜਿੱਥੇ ਹਾਸਿਆਂ ਦਾ ਭਰਪੂਰ ਦੌਰ ਹੈ ਉੱਥੇ ਦਿਲਾਂ ਨੂੰ ਛੂਹਣ ਵਾਲੇ ਪਲਾਂ ਅਤੇ ਯੂ.ਕੇ. 'ਚ ਗੁਜਾਰੇ ਪ੍ਰਵਾਸੀਆਂ ਦੀ ਅਨੁਭਵ ਦੀ ਝਲਕ ਵੀ ਪੇਸ਼ ਹੋਵੇਗੀ।
akshay-kumar-arshad-warsi-gear-up-for-jolly-llb-3-release
Punjabi

ਇੰਤਜ਼ਾਰ ਹੋਇਆ ਖ਼ਤਮ, ਫ਼ਿਲਮ 'ਜੌਲੀ ਐਲਐਲਬੀ 3' ਰਿਲੀਜ਼ ਹੋਣ ਲਈ ਤਿਆਰ

'ਜੌਲੀ ਐਲਐਲਬੀ' ਅਤੇ 'ਜੌਲੀ ਐਲਐਲਬੀ 2' ਦੀ ਸਫਲਤਾ ਤੋਂ ਬਾਅਦ, ਫਰੈਂਚਾਇਜ਼ੀ ਦੀ ਤੀਜੀ ਫਿਲਮ, 'ਜੌਲੀ ਐਲਐਲਬੀ 3' ਪਰਦੇ 'ਤੇ ਉਤਰਨ ਲਈ ਤਿਆਰ ਹੈ।
delhi-high-court-halts-release-of-udaipur-files-asks-centre-to-decide-on-certification
Punjabi

ਦਿੱਲੀ ਹਾਈ ਕੋਰਟ ਨੇ 'ਉਦੈਪੁਰ ਫਾਈਲਜ਼' ਨਾਮੀ ਫਿਲਮ ਦੀ ਰਿਲੀਜ਼ 'ਤੇ ਲਾਈ ਰੋਕ

ਦਿੱਲੀ ਹਾਈ ਕੋਰਟ ਨੇ ਉਦੈਪੁਰ ਫਾਈਲਜ਼ ਨਾਮੀ ਫਿਲਮ ਦੀ ਰਿਲੀਜ਼ 'ਤੇ ਰੋਕ ਲਗਾ ਦਿੱਤੀ ਹੈ। ਇਹ ਫ਼ਿਲਮ 2022 'ਚ ਉਦੈਪੁਰ ਵਿਖੇ ਕਨ੍ਹਈਆ ਲਾਲ ਨਾਮੀ ਇਕ ਦਰਜੀ ਦੇ ਕਤਲ ਦੀ ਕਹਾਣੀ 'ਤੇ ਆਧਾਰਿਤ ਹੈ। ਅਦਾਲਤ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਇਸ ਫਿਲਮ 'ਤੇ ਪੱਕੇ ਤੌਰ ਤੇ ਪਾਬੰਦੀ ਲਾਉਣ ਸੰਬੰਧੀ ਪਟੀਸ਼ਨ ਦੀ ਬੇਨਤੀ 'ਤੇ ਵਿਚਾਰ ਨਹੀਂ ਕਰ ਲੈਂਦੀ ਉਦੋਂ ਤੱਕ ਫਿਲਮ ਰਿਲੀਜ਼ 'ਤੇ ਰੋਕ ਜਾਰੀ ਰਹੇਗੀ। ਇਸ ਫਿਲਮ 'ਚ ਵਿਜੇ ਰਾਜ ਨਾਮੀ ਅਭਿਨੇਤਾ ਨੇ ਮੁੱਖ ਭੂਮਿਕਾ ਨਿਭਾਈ ਹੈ ਅਤੇ ਇਸ ਨੂੰ 11 ਜੁਲਾਈ ਨੂੰ ਰਿਲੀਜ਼ ਕਰਨ ਦਾ ਪ੍ਰੋਗਰਾਮ ਰੱਖਿਆ ਗਿਆ ਹੈ।
prajakta-koli-becomes-first-indian-to-make-times-inaugural-100-creators-list
Punjabi

ਪ੍ਰਾਜਕਤਾ ਕੋਲੀ ਨੇ ਟਾਈਮ 100 ਰਚਨਾਕਾਰ ਸੂਚੀ ਨਾਂਅ ਕਰਵਾਇਆ ਦਰਜ

ਭਾਰਤੀ ਡਿਜੀਟਲ ਸਿਰਜਣਹਾਰ ਅਤੇ ਅਦਾਕਾਰਾ ਪ੍ਰਾਜਕਤਾ ਕੋਲੀ ਨੇ ਟਾਈਮ ਮੈਗਜ਼ੀਨ ਦੀ ਪਹਿਲੀ ਟਾਈਮ 100 ਰਚਨਾਕਾਰ ਸੂਚੀ 'ਚ ਜਗ੍ਹਾ ਬਣਾ ਲਈ ਹੈ। ਅਜਿਹਾ ਕਾਰਨਾਮਾ ਕਰਨ ਵਾਲੀ ਉਹ ਪਹਿਲੀ ਭਾਰਤੀ ਰਚਨਾਕਾਰ ਹੈ, ਜਿਸ ਨੇ ਇਸ ਵੱਕਾਰੀ ਸੂਚੀ 'ਚ ਨਾਂਅ ਦਰਜ ਕਰਵਾ ਕੇ ਕੌਮਾਂਤਰੀ ਪੱਧਰ 'ਤੇ ਮੀਲ ਪੱਥਰ ਕਾਇਮ ਕੀਤਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link