Jan 12, 2022 8:38 PM - Jasmine Singh

ਹਾਲ ਹੀ 'ਚ 'ਸ਼ਾਵਾ ਨੀ ਗਿਰਧਾਰੀ ਲਾਲ' ਵਿਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਤੋਂ ਬਾਅਦ ਗਿੱਪੀ ਗਰੇਵਾਲ ਦੀ ਅਗਲੀ ਫਿਲਮ 'ਹਨੀਮੂਨ' ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਇਸ ਫਿ਼ਲਮ ਵਿਚ ਰਿਆਲਟੀ ਸ਼ੋਅ ਸਟਾਰ ਜੈਸਮੀਨ ਭਸੀਨ ਮੁੱਖ ਭੂਮਿਕਾ ਵਿਚ ਨਜ਼ਰ ਆਵੇਗੀ।
ਫਿਲਮ ਪ੍ਰੋਡਕਸ਼ਨ ਵਲੋਂ ਗਿੱਪੀ ਗਰੇਵਾਲ ਅਤੇ ਜੈਸਮੀਨ ਭਸੀਨ ਦੀ ਸੈੱਟ 'ਤੇ ਸ਼ੂਟਿੰਗ ਦੀ ਇਕ ਫੋਟੋ ਸਾਂਝੀ ਕੀਤੀ ਗਈ। ਟੀ ਸੀਰੀਜ਼ ਅਤੇ ਬਵੇਜਾ ਸਟੂਡੀਓਜ਼ ਦੀ ਪੇਸ਼ਕਸ਼ ਫਿਲਮ 'ਹਨੀਮੂਨ' ਦਾ ਨਿਰਦੇਸ਼ਨ ਅਮਰਪ੍ਰੀਤ ਅਤੇ ਜੀ ਐੱਸ ਛਾਬੜਾ ਕਰਨਗੇ।




