6.77C Vancouver
ADS

Oct 21, 2024 12:31 PM - Connect Newsroom

ਗਿੱਪੀ ਗਰੇਵਾਲ ਨਜ਼ਰ ਆਉਣਗੇ ਪੰਜਾਬੀ ਫਿਲਮ 'ਅਕਾਲ' ਵਿੱਚ

Share On
gippy-grewal-to-be-seen-in-akaal
The film boasts an impressive ensemble cast, featuring the talented Nimrat Khaira, beloved comedian Gurpreet Ghuggi, Prince Kanwaljit Singh, Nikitin Dheer, and Mita Vashisht.(Photo: Facebook/Gippy Grewal)

ਹਾਲ ਹੀ ਦੇ ਦਿਨਾਂ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਦੀ ਇੰਨੀਂ ਦਿਨੀਂ ਦੇਸ਼ ਵਿਦੇਸ਼ ਵਿੱਚ ਕਾਮਯਾਬੀ ਦੇ ਨਵੇਂ ਅਯਾਮ ਕਾਇਮ ਕਰ ਰਹੀ ਹੈ, ਜਿਸ ਦੀ ਇਸ ਮਾਣਮੱਤੀ ਸਫ਼ਲਤਾ ਤੋਂ ਉਤਸ਼ਾਹਿਤ ਹੋਏ ਸਟਾਰ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਵੱਲੋਂ ਅਪਣੀ ਨਵੀਂ ਪੰਜਾਬੀ ਫਿਲਮ 'ਅਕਾਲ' ਦਾ ਐਲਾਨ ਕਰ ਦਿੱਤਾ ਗਿਆ, ਜੋ ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ।

'ਹੰਬਲ ਮੋਸ਼ਨ ਪਿਕਚਰਜ਼' ਵੱਲੋਂ ਬਿੱਗ ਸੈਟਅੱਪ ਅਧੀਨ ਬਣਾਈ ਜਾਣ ਵਾਲੀ ਇਸ ਫਿਲਮ ਵਿੱਚ ਲੀਡ ਰੋਲ ਅਦਾ ਕਰਦੇ ਨਜ਼ਰੀ ਪੈਣਗੇ ਗਿੱਪੀ ਗਰੇਵਾਲ, ਜਿੰਨ੍ਹਾਂ ਦੇ ਪੈਰੇਲਰ ਰੋਲ ਅਦਾ ਕਰਨ ਵਾਲੇ ਕਲਾਕਾਰਾਂ ਅਤੇ ਹੋਰਨਾਂ ਅਹਿਮ ਪਹਿਲੂਆਂ ਦਾ ਖੁਲਾਸਾ ਫਿਲਹਾਲ ਨਹੀਂ ਕੀਤਾ ਗਿਆ, ਪਰ ਇਸ ਸੰਬੰਧੀ ਨਿਰਮਾਣ ਟੀਮ ਦੁਆਰਾ ਜਲਦ ਰਿਵੀਲਿੰਗ ਕੀਤੇ ਜਾਣ ਦੀ ਸੰਭਾਵਨਾ ਹੈ।

ਅਗਲੇ ਵਰ੍ਹੇ 2025 ਦੀ ਵਿਸਾਖੀ (10 ਅਪ੍ਰੈਲ) ਨੂੰ ਵਰਲਡ-ਵਾਈਡ ਰਿਲੀਜ਼ ਕੀਤੀ ਜਾਣ ਵਾਲੀ ਉਕਤ ਫ਼ਿਲਮ 'ਚ ਗਿੱਪੀ ਗਰੇਵਾਲ ਅਤੇ ਨਿਮਰਤ ਖਹਿਰਾ ਲੀਡ ਜੋੜੀ ਵਜੋਂ ਨਜ਼ਰ ਆਉਣਗੇ। ਇਨ੍ਹਾਂ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਨਿਰਮਲ ਰਿਸ਼ੀ, ਪ੍ਰਿੰਸ ਕੰਵਲਜੀਤ ਸਿੰਘ, ਮੀਤਾ ਵਸ਼ਿਸ਼ਠ, ਹਰਿੰਦਰ ਭੁੱਲਰ ਵੀ ਮਹੱਤਵਪੂਰਨ ਰੋਲ ਪਲੇ ਕਰਨਗੇ। ਪਾਲੀਵੁੱਡ ਦੀਆਂ ਬਹੁ-ਚਰਚਿਤ ਫ਼ਿਲਮਾਂ 'ਚ ਮੌਜ਼ੂਦਗੀ ਦਰਜ਼ ਕਰਵਾਉਣ ਜਾ ਰਹੀ ਉਕਤ ਫ਼ਿਲਮ ਦਾ ਬਾਲੀਵੁੱਡ ਅਦਾਕਾਰ ਨਿਕਤਨ ਧੀਰ ਵੀ ਖਾਸ ਆਕਰਸ਼ਨ ਹੋਣਗੇ, ਜੋ ਸ਼ਾਹਰੁਖ ਖ਼ਾਨ-ਦੀਪਿਕਾ ਪਾਦੂਕੋਣ ਸਟਾਰਰ ਅਤੇ ਰੋਹਿਤ ਸ਼ੈਟੀ ਦੁਆਰਾ ਨਿਰਦੇਸ਼ਤ 'ਚੈਨਈ ਐਕਸਪ੍ਰੈੱਸ' ਦਾ ਵੀ ਪ੍ਰਭਾਵੀ ਹਿੱਸਾ ਰਹੇ ਹਨ। ਅੱਜ ਕੱਲ੍ਹ ਉਹ ਅਜੈ ਦੇਵਗਨ ਦੀ ਆਨ ਫਲੋਰ ਹਿੰਦੀ ਸੀਕੁਅਲ ਫ਼ਿਲਮ 'ਸਨ ਆਫ ਸਰਦਾਰ 2' 'ਚ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ, ਜੋ ਅਪਣੀ ਉਕਤ ਪਹਿਲੀ ਪੰਜਾਬੀ ਫ਼ਿਲਮ ਨਾਲ ਪੰਜਾਬੀ ਸਿਨੇਮਾਂ ਚ ਵੀ ਸ਼ਾਨਦਾਰ ਡੈਬਿਊ ਕਰਨ ਜਾ ਰਹੇ ਹਨ।

Latest news

court-halts-release-of-punjabi-film-pitt-siyapa-over-copyright-claim
Punjabi

ਸੋਨਮ ਬਾਜਵਾ ਦੀ ਫਿਲਮ ਉਤੇ ਲੱਗੀ ਰੋਕ

ਪੰਜਾਬੀ ਫਿਲਮ ਇੰਡਸਟਰੀ ਦੀ ਦਿੱਗਜ ਅਦਾਕਾਰਾ ਸੋਨਮ ਬਾਜਵਾ ਦੀ ਆਉਣ ਵਾਲੀ ਫਿਲਮ 'ਪਿੱਟ ਸਿਆਪਾ' ਇਸ ਸਮੇਂ ਵਿਵਾਦਾਂ ਵਿੱਚ ਘਿਰੀ ਹੋਈ ਹੈ। ਚੰਡੀਗੜ੍ਹ ਦੀ ਇੱਕ ਅਦਾਲਤ ਨੇ ਕਾਪੀਰਾਈਟ ਮੁੱਦੇ ਕਾਰਨ ਫਿਲਮ ਦੀ ਰਿਲੀਜ਼ 'ਤੇ ਆਰਜ਼ੀ ਤੌਰ 'ਤੇ ਰੋਕ ਲਗਾ ਦਿੱਤੀ ਹੈ।
punjabi-singer-nachhatar-gill-releases-new-single-duniya
Punjabi

ਨਛੱਤਰ ਗਿੱਲ ਦਾ ਨਵਾਂ ਗੀਤ 'ਦੁਨੀਆ' ਹੋਇਆ ਰਿਲੀਜ਼

ਪੰਜਾਬੀ ਸੰਗੀਤ ਜਗਤ ਦੇ ਨਾਮਵਰ ਗਾਇਕ ਨਛੱਤਰ ਗਿੱਲ ਇੱਕ ਵਾਰ ਫਿਰ ਆਪਣੇ ਨਵੇਂ ਸਿੰਗਲ ਟਰੈਕ 'ਦੁਨੀਆ' ਨਾਲ ਦਰਸ਼ਕਾਂ ਦੇ ਰੂ-ਬਰੂ ਹੋਏ ਹਨ । ਇਸ ਗੀਤ ਨੂੰ 'ਗੇਮ ਚੇਂਜਰ ਰਿਕਾਰਡਜ਼' ਨੇ ਰਿਲੀਜ਼ ਕੀਤਾ ਗਿਆ ਹੈ ।ਇਸ ਗੀਤ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਪੰਜਾਬੀ ਇੰਡਸਟਰੀ ਦੇ ਦਿੱਗਜ ਕਲਾਕਾਰਾਂ ਨੇ ਆਪਣਾ ਸਹਿਯੋਗ ਦਿੱਤਾ ਹੈ। ਗੀਤ ਦਾ ਸ਼ਾਨਦਾਰ ਸੰਗੀਤ ਮਸ਼ਹੂਰ ਸੰਗੀਤ ਨਿਰਦੇਸ਼ਕ ਅਤੇ ਪ੍ਰੋਡਿਊਸਰ ਦੀਪ ਜੰਡੂ ਵੱਲੋਂ ਤਿਆਰ ਕੀਤਾ ਗਿਆ ਹੈ।
a-voice-that-danced-through-generations-falls-silent
Punjabi

A Voice That Danced Through Generations Falls Silent

Legendary singer Asha Bhosle passed away at 92 in Mumbai, leaving behind a musical legacy that redefined Indian cinema. Cremated with full state honours, her final farewell was attended by political leaders and film stars who gathered to celebrate a life steeped in melody. With over 12,000 songs, Asha wasn’t just a singer—she was an experience. While her sister’s voice symbolized purity, Asha carved her own path in the smoky clubs, vibrant dance floors, and playful rhythms of Bollywood. Her voice carried mischief, passion, and life—effortlessly shifting from sultry cabaret tunes to d
case-filed-against-haryanvi-singer-masoom-sharma-over-alleged-obscene-language-at-dehradun
Punjabi

ਹਰਿਆਣਵੀ ਗਾਇਕ ਮਾਸੂਮ ਸ਼ਰਮਾ ਖ਼ਿਲਾਫ਼ ਦੇਹਰਾਦੂਨ ਵਿੱਚ ਕੇਸ ਦਰਜ

ਹਰਿਆਣਵੀ ਗਾਇਕ ਮਾਸੂਮ ਸ਼ਰਮਾ ਵਿਰੁੱਧ ਦੇਹਰਾਦੂਨ ਦੇ ਡੀ.ਏ.ਵੀ. ਕਾਲਜ ਵਿੱਚ ਇੱਕ ਪ੍ਰੋਗਰਾਮ ਦੌਰਾਨ ਸਟੇਜ ਤੋਂ ਅਸ਼ਲੀਲ ਅਤੇ ਇਤਰਾਜ਼ਯੋਗ ਭਾਸ਼ਾ ਵਰਤਣ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।
veteran-indian-singer-asha-bhosle-cremated-with-state-honours-in-mumbai
Punjabi

ਪ੍ਰਸਿੱਧ ਗਾਇਕਾ ਆਸ਼ਾ ਭੌਂਸਲੇ ਦਾ ਮੁੰਬਈ ਵਿੱਚ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ

ਸੁਰੀਲੀ ਆਵਾਜ਼ ਦੀ ਮਲਿਕਾ ਅਤੇ ਪ੍ਰਸਿੱਧ ਭਾਰਤੀ ਗਾਇਕਾ ਆਸ਼ਾ ਭੌਂਸਲੇ ਬੀਤੇ ਦਿਨ 92 ਸਾਲ ਦੀ ਉਮਰ ਵਿੱਚ ਸਵਰਗਵਾਸ ਹੋ ਗਈ। ਅੱਜ ਮੁੰਬਈ ਦੇ ਸ਼ਿਵਾਜੀ ਪਾਰਕ ਸ਼ਮਸ਼ਾਨਘਾਟ ਵਿੱਚ ਉਨ੍ਹਾਂ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link