Dec 28, 2021 9:51 PM - Jasmine Singh

ਪੰਜਾਬੀ ਗਾਇਕ, ਅਦਾਕਾਰ ਤੇ ਫਿਲਮਸਾਜ਼ ਗਿੱਪੀ ਗਰੇਵਾਲ ਨੇ ਦੋਸ਼ ਲਾਇਆ ਹੈ ਕਿ ਉਸ ਦੇ ਆਫਿਸ਼ੀਅਲ ਯੂਟਿਊਬ ਚੈਨਲ ਨੂੰ ਹੈਕ ਕਰ ਲਿਆ ਗਿਆ ਸੀ।
ਉਸ ਨੇ ਸੋਸ਼ਲ ਮੀਡੀਆ ਪਲੈਟਫਾਰਮ 'ਤੇ ਲਾਈਵ ਵੀਡੀਓ ਸੁਨੇਹੇ 'ਚ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਉਸ ਨੂੰ ਸ਼ੱਕ ਹੈ ਕਿ ਇਹ ਕੰਮ ਕ੍ਰਿਪਟੋਕਰੰਸੀ ਹੈਕਰਜ਼ ਦਾ ਹੋ ਸਕਦਾ ਹੈ।
ਗਿੱਪੀ ਨੇ ਕਿਹਾ ਕਿ ਚੈਨਲ ਹੈਕ ਹੋਣ ਦੀ ਜਾਣਕਾਰੀ ਉਸ ਨੂੰ ਉਸ ਦੇ ਸਰੋਤਿਆਂ ਕੋਲੋਂ ਮਿਲੀ।ਉਸ ਨੇ ਕਿਹਾ ਕਿ ਉਸ ਦੀ ਇਸ ਸ਼ੱਕ ਦਾ ਆਧਾਰ ਇਹ ਹੈ ਕਿ ਉਸ ਦੇ ਚੈਨਲ ਦੇ ਆਫਿਸ਼ਿਅਲ ਲੋਗੋ ਦੀ ਥਾਂ ਬਦਲ ਕੇ ਉਹ ਲੋਗੋ ਲਾ ਦਿੱਤਾ ਗਿਆ ਜਿਹੜਾ ਕਿ ਕ੍ਰਿਪਟੋਕਰੰਸੀਜ਼ ਦੀ ਜਾਣਕਾਰੀ ਦੇਣ ਲਈ ਵਰਤਿਆ ਜਾਂਦਾ ਹੈ।
ਵਰਨਣਯੋਗ ਹੈ ਕਿ ਗਿੱਪੀ ਦੇ ਚੈਨਲ 'ਤੇ ਉਸ ਦੇ ਗੀਤ,ਉਸ ਦੇ ਤਿੰਨੋਂ ਬੇਟਿਆਂ ਦੇ ਲਾਈਵ ਪ੍ਰੋਗਰਾਮਾਂ ਦੀ ਰੈਗੂਲਰ ਫੁਟੇਜ ਅਤੇ ਉਸ ਦੀਆਂ ਹੋਰ ਵੱਖ-ਵੱਖ ਸਰਗਰਮੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ।




