Sep 8, 2023 8:32 PM - CONNECT NEWS

ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਦੀ ਨਵੀਂ ਫਿਲਮ 'ਜੱਟ ਨੂੰ ਚੁੜੈਲ ਟੱਕਰੀ' 15 ਮਾਰਚ 2024 ਨੂੰ ਰਿਲੀਜ਼ ਹੋਵੇਗੀ।
ਉਹਨਾਂ ਹਾਲ ਹੀ ਵਿਚ ਆਪਣੀ ਆਉਣ ਵਾਲੀ ਫਿਲਮ ਦੀ ਰਿਲੀਜ਼ ਡੇਟ ਅਤੇ ਇਸ ਦਾ ਪੋਸਟਰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਸੀ। ਪੋਸਟਰ ਦੇ ਨਾਲ ਉਹਨਾਂ ਨੇ ਬੀ. ਟੀ. ਐੱਸ. ਵੀਡੀਓ ਵੀ ਸਾਂਝੀ ਕੀਤੀ।
ਇਹ ਫਿਲਮ ਪਹਿਲਾਂ ਹੀ ਦਰਸ਼ਕਾਂ ਵਿਚ ਉਤਸ਼ਾਹ ਪੈਦਾ ਕਰ ਰਹੀ ਹੈ।
ਗਿੱਪੀ ਗਰੇਵਾਲ, ਸਰਗੁਣ ਮਹਿਤਾ, ਨਿਰਮਲ ਰਿਸ਼ੀ ਤੇ ਰੂਪੀ ਗਿੱਲ ਸਟਾਰਰ ਫਿਲਮ 'ਜੱਟ ਨੂੰ ਚੁੜੈਲ ਟੱਕਰੀ' ਪਹਿਲਾਂ 13 ਅਕਤੂਬਰ ਨੂੰ ਰਿਲੀਜ਼ ਹੋਣੀ ਸੀ ਪਰ ਹੁਣ ਇਹ ਫਿਲਮ 15 ਮਾਰਚ 2024 ਨੂੰ ਸਿਨੇਮਾਘਰਾਂ 'ਚ ਦਸਤਕ ਦੇਵੇਗੀ।
ਫਿਲਮ ਦੀ ਕਹਾਣੀ ਅੰਬਰਦੀਪ ਸਿੰਘ ਵਲੋਂ ਲਿਖੀ ਗਈ ਹੈ ਅਤੇ ਵਿਕਾਸ ਵਸ਼ਿਸ਼ਟ ਇਸ ਦੇ ਨਿਰਦੇਸ਼ਕ ਹਨ।
ਫਿਲਮ ਦਾ ਟਾਈਟਲ ਅਤੇ ਪੋਸਟਰ ਤੋਂ ਪਤਾ ਲੱਗਦਾ ਹੈ ਕਿ ਇਹ ਫਿਲਮ ਇਕ ਹਾਰਰ ਕਾਮੇਡੀ ਹੋਣ ਜਾ ਰਹੀ ਹੈ।
ਸਰਗੁਣ ਅਤੇ ਗਿੱਪੀ ਇਸ ਤੋਂ ਪਹਿਲਾਂ ‘ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ’ ਫਿਲਮ ਵਿਚ ਵੀ ਇਕੱਠੇ ਕੰਮ ਕਰ ਚੁੱਕੇ ਹਨ।




