Nov 23, 2021 12:38 AM -

ਹਾਲ ਹੀ ਵਿੱਚ, ਪੰਜਾਬੀ ਗਾਇਕ-ਅਦਾਕਾਰ ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਤੇ ਆਪਣੀ ਆਉਣ ਵਾਲੀ ਫ਼ਿਲਮ, 'ਸ਼ੇਰਾਂ ਦੀ ਕੌਮ ਪੰਜਾਬੀ' ਦੀ ਘੋਸ਼ਣਾ ਕੀਤੀ।
2023 ਵਿੱਚ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦਾ ਨਿਰਦੇਸ਼ਨ, ਕਹਾਣੀ ਦੀ ਲਿਖ਼ਤ, ਅਤੇ ਨਿਰਮਾਣ ਗਿੱਪੀ ਗਰੇਵਾਲ ਦੁਵਾਰਾ ਕੀਤਾ ਜਾਵੇਗਾ।
ਗਿੱਪੀ ਨੇ ਫ਼ਿਲਮ ਦਾ ਪਹਿਲਾ ਲੁੱਕ ਪੋਸਟਰ ਸ਼ੇਅਰ ਕਰਦੇ ਹੋਇਆਂ ਲਿਖਿਆ- 'ਹੰਬਲ ਮੋਸ਼ਨ ਪਿਕਚਰਜ਼ ਬੜੇ ਮਾਣ ਨਾਲ ਪੇਸ਼ ਕਰਦੇ ਹਨ "ਸ਼ੇਰਾਂ ਦੀ ਕੌਮ ਪੰਜਾਬੀ"। ਇਹ ਫ਼ਿਲਮ ਗਿੱਪੀ ਗਰੇਵਾਲ ਦੁਆਰਾ ਲਿਖੀ, ਨਿਰਮਿਤ ਅਤੇ ਨਿਰਦੇਸ਼ਿਤ ਕੀਤੀ ਗਈ ਹੈ, ਇਹ ਵਿਸਾਖੀ 2023 ਨੂੰ ਰਿਲੀਜ਼ ਹੋਵੇਗੀ'।




