Dec 24, 2021 12:32 AM - Jasmine Singh/ Agencies

ਮਕਬੂਲ ਪੰਜਾਬੀ ਗਾਇਕ ਐਮੀ ਵਿਰਕ ਦਾ 19 ਦਸੰਬਰ ਨੂੰ ਬਰਮਿੰਘਮ ਵਿਚ ਹੋਇਆ ਲਾਈਵ ਸ਼ੋਅ ਸੁਰਖ਼ੀਆਂ ਵਿਚ ਬਣਿਆ ਹੋਇਆ ਹੈ।
ਖ਼ਬਰ ਮੁਤਾਬਕ ਸ਼ੋਅ ਦੌਰਾਨ ਇਕ ਅਣਜਾਣ ਕੁੜੀ ਨੇ ਸਟੇਜ *ਤੇ ਇਕ ਅੰਗ ਵਸਤਰ ਸੁੱਟਿਆ।
ਦਰਸ਼ਕਾਂ ਵਿਚ ਬੈਠੀ ਇਕ ਅਣਜਾਣ ਕੁੜੀ ਨੇ ਉਸ ਵੇਲੇ ਸਟੇਜ ਵੱਲ ਇਕ ਬ੍ਰਾ ਵਗਾਹ ਕੇ ਮਾਰੀ, ਜਦੋਂ ਐਮੀ ਵਿਰਕ ਲਾਈਵ ਸ਼ੋਅ ਦੌਰਾਨ ਗੀਤ ਗਾ ਰਿਹਾ ਸੀ। ਹਾਲਾਂਕਿ ਇਸ ਘਟਨਾ ਦਾ ਕਾਰਨ ਸਪਸ਼ਟ ਨਹੀਂ ਹੋ ਸਕਿਆ।
ਜਦੋਂ ਐਮੀ ਵਿਰਕ ਨੂੰ ਲੱਗਿਆ ਕਿ ਉਸ ਦੇ ਪੈਰਾਂ ਨੇੜੇ ਇਕ ਕੱਪੜੇ ਦਾ ਟੁਕੜਾ ਪਿਆ ਹੋਇਆ ਹੈ ਤਾਂ ਉਸ ਨੇ ਦੇਖਿਆ ਤਾਂ ਇਹ ਇਕ ਬ੍ਰਾ ਸੀ। ਐਮੀ ਨੇ ਇਸ ਨੂੰ ਇਹ ਕਹਿੰਦਿਆਂ ਪਰ੍ਹਾਂ ਸੁੱਟ ਦਿੱਤਾ ਕਿ "ਇਹ ਮੇਰੇ ਕੰਮ ਦੀ ਚੀਜ਼ ਹੀ ਹੈਨੀ"।




