18.06C Vancouver
ADS

Oct 6, 2025 5:27 PM - Connect Newsroom

ਫਿਲਮ ‘ਗੋਡੇ ਗੋਡੇ ਚਾਅ-2’ ਦਾ ਟਰੇਲਰ ਰਿਲੀਜ਼

Share On
godday-godday-chaa-2-trailer-promises-riotous-gender-showdown-laughter-and-cultural-commentary
The film teases a comical and thought-provoking battle of the sexes that’s sure to leave audiences in splits.(Photo: Instagram/ammyvirk)

ਪੰਜਾਬੀ ਅਦਾਕਾਰ ਐਮੀ ਵਿਰਕ ਅਤੇ ਤਾਨੀਆ ਦੀ ਆਉਣ ਵਾਲੀ ਪੰਜਾਬੀ ਫਿਲਮ ‘ਗੋਡੇ ਗੋਡੇ ਚਾਅ-2’ ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਫਿਲਮ ਵਿੱਚ ਐਮੀ ਵਿਰਕ ਮੁੱਖ ਅਦਾਕਾਰ ਵਜੋਂ ਭੂਮਿਕਾ ਨਿਭਾਅ ਰਿਹਾ ਹੈ। ਫਿਲਮ ਵਿੱਚ ਹੋਰ ਅਦਾਕਾਰਾਂ ਵਿੱਚ ਗਿਤਾਜ ਬਿੰਦਰਖੀਆ, ਗੁਰਜਾਜ਼, ਨਿਰਮਲ ਰਿਸ਼ੀ, ਨਿਕੀਤ ਢਿੱਲੋਂ ਅਤੇ ਸਰਦਾਰ ਸੋਹੀ ਵਰਗੇ ਕਲਾਕਾਰ ਵੀ ਹਨ।

ਟਰੇਲਰ ਰਿਲੀਜ਼ ਹੋਣ ਮਗਰੋਂ ਐਮੀ ਵਿਰਕ ਨੇ ਦੱਸਿਆ ਕਿ ਕਿਵੇਂ ਫਿਲਮ ਨੇ ਅਰਥਪੂਰਨ ਸੰਦੇਸ਼ ਦੇ ਨਾਲ ਕਈ ਅਜੀਬ ਮੋੜ ਦਿੱਤੇ ਹਨ। ਤਾਨੀਆ ਨੇ ਦੱਸਿਆ ਕਿ ਫ਼ਿਲਮ ਦਿਖਾਏਗੀ ਕਿ ਕਿਵੇਂ ਮਰਦ ਅਤੇ ਔਰਤਾਂ ਬਰਾਬਰ ਕੰਮ ਕਰ ਸਕਦੇ ਹਨ, ਜ਼ਿੰਮੇਵਾਰੀਆਂ ਨੂੰ ਇੱਕ ਅਜਿਹੇ ਤਰੀਕੇ ਨਾਲ ਸਾਂਝਾ ਕਰ ਸਕਦੇ ਹਨ।

ਨਿਰਦੇਸ਼ਕ ਵਿਜੈ ਕੁਮਾਰ ਅਰੋੜਾ ਨੇ ਦੱਸਿਆ ਕਿ ਇਹ ਫਿਲਮ ‘ਗੋਡੇ ਗੋਡੇ ਚਾਅ’ ਦਾ ਦੂਜਾ ਭਾਗ ਹੈ। ਇਹ ਫਿਲਮ ਜ਼ੀ ਸਟੂਡੀਓਜ਼ ਅਤੇ ਵੀ ਐੱਨ ਐਂਟਰਟੇਨਮੈਂਟ ਦੇ ਬੈਨਰ ਹੇਠ ਉਮੇਸ਼ ਕੁਮਾਰ ਬਾਂਸਲ ਤੇ ਵਰੁਣ ਅਰੋੜਾ ਵੱਲੋਂ ਬਣਾਈ ਗਈ ਹੈ। ਫ਼ਿਲਮ 21 ਅਕਤੂਬਰ ਨੂੰ ਰਿਲੀਜ਼ ਹੋਵੇਗੀ।

Latest news

salman-khan-film-battle-of-galwan-renamed-matrabhoomi-may-war-rest-in-peace
Punjabi

ਸਲਮਾਨ ਖਾਨ ਦੀ ਫਿਲਮ 'ਬੈਟਲ ਆਫ ਗਲਵਾਨ' ਦਾ ਬਦਲਿਆ ਦਾ ਨਾਮ

ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਸਲਮਾਨ ਖਾਨ ਦੀ ਫਿਲਮ'ਬੈਟਲ ਔਫ ਗਲਵਾਨ' ਦਾ ਨਾਂ ਬਦਲ ਦਿੱਤਾ ਗਿਆ ਹੈ। ਹੁਣ ਇਹ ਫਿਲਮ ਮਾਤ੍ਰਭੂਮੀ 'ਮੇ ਵੌਰ ਰੈਸਟ ਇਨ ਪੀਸ' ਦੇ ਨਾਮ ਨਾਲ ਰਿਲੀਜ਼ ਹੋਵੇਗੀ। ਇਸ ਨਵੇਂ ਟਾਈਟਲ ਦਾ ਅਧਿਕਾਰਤ ਤੌਰ 'ਤੇ ਐਲਾਨ ਸਲਮਾਨ ਖਾਨ ਫਿਲਮਜ਼ ਵਲੋਂ ਕੀਤਾ ਗਿਆ ਹੈ। ਨਾਲ ਹੀ ਫਿਲਮ ਦਾ ਇਕ ਦਮਦਾਰ ਨਵਾਂ ਪੋਸਟਰ ਵੀ ਜਾਰੀ ਕੀਤਾ ਗਿਆ ਹੈ, ਜਿਸ ਨੇ ਰਿਲੀਜ਼ ਤੋਂ ਪਹਿਲਾਂ ਹੀ ਦਰਸ਼ਕਾਂ ਵਿੱਚ ਉਤਸੁਕਤਾ ਵਧਾ ਦਿੱਤੀ ਹੈ।
teaser-released-for-imtiaz-ali-film-main-vaapas-aaunga-starring-diljit-dosanjh
Punjabi

ਦਿਲਜੀਤ ਦੀ ਫਿਲਮ 'ਮੈਂ ਵਾਪਸ ਆਉਂਗਾ' ਦਾ ਟੀਜ਼ਰ ਹੋਇਆ ਰਿਲੀਜ਼

ਫਿਲਮ ਨਿਰਮਾਤਾ ਇਮਤਿਆਜ਼ ਅਲੀ ਦੀ ਆਉਣ ਵਾਲੀ ਫਿਲਮ, 'ਮੈਂ ਵਾਪਸ ਆਉਂਗਾ' ਦਾ ਟੀਜ਼ਰ ਅੱਜ ਰਿਲੀਜ਼ ਕੀਤਾ ਗਿਆ। ਫਿਲਮ ਵਿੱਚ ਦਿਲਜੀਤ ਦੋਸਾਂਝ, ਨਸੀਰੂਦੀਨ ਸ਼ਾਹ, ਵੇਦਾਂਗ ਰੈਨਾ ਅਤੇ ਸ਼ਰਵਰੀ ਵਾਘ ਮੁੱਖ ਭੂਮਿਕਾਵਾਂ ਵਿੱਚ ਹਨ। ਟੀਜ਼ਰ ਤੋਂ ਪਤਾ ਲੱਗਦਾ ਹੈ ਕਿ ਇਹ ਫਿਲਮ ਭਾਰਤ-ਪਾਕਿਸਤਾਨ ਵੰਡ ਦੇ ਵਿਸ਼ੇ 'ਤੇ ਆਧਾਰਿਤ ਇੱਕ ਭਾਵਨਾਤਮਕ ਪ੍ਰੇਮ ਕਹਾਣੀ ਹੈ। ਇਹ ਫਿਲਮ ਇਸ ਸਾਲ ਜੂਨ ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
haryana-womens-commission-orders-action-against-rapper-badshah-in-tattiri-song-controversy
Punjabi

ਹਰਿਆਣਾ ਮਹਿਲਾ ਕਮਿਸ਼ਨ ਵੱਲੋਂ ਰੈਪਰ ਬਾਦਸ਼ਾਹ ਨੂੰ ਗ੍ਰਿਫਤਾਰ ਕਰਨ ਦੇ ਹੁਕਮ

'ਟਟੀਰੀ' ਗੀਤ ਦੇ ਵਿਵਾਦ ਨੂੰ ਲੈ ਕੇ ਹਰਿਆਣਾ ਮਹਿਲਾ ਕਮਿਸ਼ਨ ਨੇ ਬਾਲੀਵੁੱਡ ਸਿੰਗਰ ਅਤੇ ਰੈਪਰ ਬਾਦਸ਼ਾਹ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਦਿੱਤੇ ਹਨ। ਅਸਲ ਵਿੱਚ ਬਾਦਸ਼ਾਹ ਨੂੰ ਸ਼ੁੱਕਰਵਾਰ ਵਾਲੇ ਦਿਨ ਪਾਣੀਪਤ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਉਹ ਉੱਥੇ ਨਹੀਂ ਪਹੁੰਚੇ। ਉਨ੍ਹਾਂ ਦੇ ਵਕੀਲਾਂ ਨੇ ਕਮਿਸ਼ਨ ਅੱਗੇ ਇਹ ਦਲੀਲ ਦਿੱਤੀ ਕਿ ਬਾਦਸ਼ਾਹ ਆਪਣੇ ਕਿਸੇ ਜ਼ਰੂਰੀ ਕੰਮ ਵਿੱਚ ਰੁੱਝੇ ਹੋਏ ਹਨ ਜਿਸ ਕਰਕੇ ਉਹ ਨਹੀਂ ਆ ਸਕੇ ਅਤੇ ਉਨ੍ਹਾਂ ਨੇ ਪੇਸ਼ ਹੋਣ ਲਈ ਹੋਰ ਸਮਾਂ ਮੰਗਿਆ ਹੈ।
badshah-faces-womens-panel-notice-over-controversial-song-tateeree
Punjabi

ਮੁਸੀਬਤ ਵਿੱਚ ਫਸੇ ਰੈਪਰ ਬਾਦਸ਼ਾਹ, ਪੁਲਿਸ ਨੇ ਜਾਰੀ ਕੀਤਾ ਲੁੱਕਆਊਟ ਨੋਟਿਸ

ਪ੍ਰਸਿੱਧ ਰੈਪਰ ਅਤੇ ਗਾਇਕ ਬਾਦਸ਼ਾਹ ਆਪਣੇ ਨਵੇਂ ਹਰਿਆਣਵੀ ਟਰੈਕ "ਟਟੀਰੀ" ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਏ ਹਨ। ਲੋਕਾਂ ਵੱਲੋਂ ਗਾਣੇ ਦੇ ਕੁਝ ਬੋਲਾਂ 'ਤੇ ਇਤਰਾਜ਼ ਕਰਨ ਤੋਂ ਬਾਅਦ ਇਹ ਮੁੱਦਾ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਚਰਚਾ ਵਿੱਚ ਆ ਗਿਆ, ਜਿਸ ਕਾਰਨ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਜੋ ਪਹਿਲੀ ਜਾਣਕਾਰੀ ਰਿਪੋਰਟ (ਐਫਆਈਆਰ) ਤੱਕ ਵਧ ਗਏ।
govinda-breaks-silence-on-controversy-says-he-wont-embarrass-anyone
Punjabi

ਗੋਵਿੰਦਾ ਨੇ ਆਪਣੇ ਤਲਾਕ ਦੀਆਂ ਅਫਵਾਹਾਂ ਬਾਰੇ ਤੋੜੀ ਚੁੱਪ

ਬਾਲੀਵੁੱਡ ਅਦਾਕਾਰ ਗੋਵਿੰਦਾ ਨੇ ਆਖਰਕਾਰ ਆਪਣੇ ਤਲਾਕ ਬਾਰੇ ਚੱਲ ਰਹੀਆਂ ਅਫਵਾਹਾਂ ਦੇ ਮਾਮਲੇ ਵਿਚ ਚੁੱਪ ਤੋੜਦਿਆਂ ਕਿਹਾ ਹੈ ਕਿ ਅਜਿਹਾ ਕੁਝ ਵੀ ਨਹੀਂ ਹੈ। ਇਹ ਸਭ ਅਰਥਹੀਣ ਗੱਲਾਂ ਹੈ। ਜ਼ਿਕਰਯੋਗ ਹੈ ਕਿ ਗੋਵਿੰਦਾ ਅਤੇ ਉਨ੍ਹਾਂ ਦੀ ਪਤਨੀ ਸੁਨੀਤਾ ਆਹੁਜਾ ਦਰਮਿਆਨ ਤਲਾਕ ਹੋਣ ਦੇ ਮਾਮਲੇ ਵਿੱਚ ਕਈ ਤਰ੍ਹਾਂ ਦੇ ਚਰਚੇ ਛਿੜ ਰਹੇ ਸਨ ਅਤੇ ਮੀਡੀਆ ਵਿੱਚ ਵੀ ਇਸ ਬਾਰੇ ਜ਼ਿਕਰ ਹੋਣ ਲੱਗਾ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link