Oct 23, 2024 1:26 PM - Connect Newsroom

ਫਰਵਰੀ 2025 ਪਾਲੀਵੁੱਡ ਲਈ ਇਕ ਰੋਮਾਂਚਕ ਮਹੀਨਾ ਰਹਿਣ ਵਾਲਾ ਹੈ, ਕਿਉਂਕਿ ਪੰਜਾਬੀ ਸੂਫੀ ਗਾਇਕ ਸਤਿੰਦਰ ਸਰਤਾਜ ਆਪਣੀ ਆਉਣ ਵਾਲੀ ਫ਼ਿਲਮ ‘ਹੁਸ਼ਿਆਰ ਸਿੰਘ’ ਲਈ ਅਦਾਕਾਰਾ ਸਿਮੀ ਚਾਹਲ ਨਾਲ ਕੰਮ ਕਰ ਰਹੇ ਹਨ। ਓਮ ਜੀ ਗਰੁੱਪ ਵਲੋਂ ਨਿਰਮਿਤ ਇਸ ਪ੍ਰਾਜੈਕਟ ਨੇ ਚਰਚਾ ਪੈਦਾ ਕਰ ਦਿੱਤੀ ਹੈ, ਸਿਮੀ ਅਤੇ ਸਤਿੰਦਰ ਦੋਵਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਇਸ ਦੀ ਘੋਸ਼ਣਾ ਕੀਤੀ ਹੈ।
ਪਿਛਲੇ ਕੁਝ ਸਮੇਂ ਤੋਂ ਸਿਲਵਰ ਸ੍ਰਕੀਨ ਤੋਂ ਗਾਇਬ ਸਿਮੀ ਚਾਹਲ ਸ਼ਾਨਦਾਰ ਵਾਪਸੀ ਕਰ ਰਹੀ ਹੈ। ਹਾਲ ਹੀ ’ਚ ਉਨ੍ਹਾਂ ਨੂੰ ਜੋਬਨਪ੍ਰੀਤ ਦੀ ‘ਝਾਂਕੀਲਾ’ ਦੀ ਸਫ਼ਲਤਾ ਪਾਰਟੀ ’ਚ ਦੇਖਿਆ ਗਿਆ ਸੀ। ਹਾਲਾਂਕਿ ਫ਼ਿਲਮ ਦੀ ਕਹਾਣੀ ਨੂੰ ਗੁਪਤ ਰੱਖਿਆ ਗਿਆ ਹੈ ਪਰ ਇਹ ਸਪੱਸ਼ਟ ਹੈ ਕਿ ਇਸ ’ਚ ਕੁਝ ਦਿਲਚਸਪ ਮੋੜ ਸ਼ਾਮਲ ਹੋਣਗੇ।




