Apr 19, 2024 4:52 PM - Connect Newsroom

ਅੱਜ ਅਸੀਂ ਤੁਹਾਨੂੰ ਕੈਨੇਡਾ ਦੇ ਸਭ ਤੋਂ ਛੋਟੀ ਉਮਰ ਵਾਲੇ ਪੋਡਕਾਸਟਰ ਬਾਰੇ ਦੱਸਣ ਜਾ ਰਹੇ ਹਾਂ। ਇਹ ਕੋਈ ਹੋਰ ਨਹੀਂ ਇਸ ਪੋਡਕਾਸਟਰ ਦਾ ਨਾਂਅ ਗੁਰਬਾਜ਼ ਗਰੇਵਾਲ ਹੈ। ਜਿਹੜੇ ਨਹੀਂ ਜਾਣਦੇ ਉਨ੍ਹਾਂ ਨੂੰ ਦੱਸ ਦੇਈਏ ਕਿ ਗੁਰਬਾਜ਼ ਗਰੇਵਾਲ ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਦਾ ਸਭ ਤੋਂ ਛੋਟਾ ਪੁੱਤਰ ਹੈ।
ਹਾਲ ਹੀ ’ਚ ਗਿੱਪੀ ਗਰੇਵਾਲ ਨੇ ਸੋਸ਼ਲ ਮੀਡੀਆ ’ਤੇ ਕੁਝ ਪੋਸਟਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ’ਚ ਗੁਰਬਾਜ਼ ਗਰੇਵਾਲ ਗਿੱਪੀ ਗਰੇਵਾਲ ਦੇ ਵਿਚਕਾਰਲੇ ਪੁੱਤਰ ਸ਼ਿੰਦਾ ਗਰੇਵਾਲ ਨਾਲ ਮੇਜ਼ਬਾਨੀ ਕਰਦਾ ਨਜ਼ਰ ਆ ਰਿਹਾ ਹੈ।
ਇਨ੍ਹਾਂ ਪੋਸਟਾਂ ਨੂੰ ਦੇਖਣ ਤੋਂ ਬਾਅਦ ਫੈਨਜ਼ ਗੁਰਬਾਜ਼ ਗਰੇਵਾਲ ਦੀ ਵਿਲੱਖਣ ਪ੍ਰਤਿਭਾ ਦੇਖ ਕੇ ਹੈਰਾਨ ਅਤੇ ਖ਼ੁਸ਼ ਹੋ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਸ਼ਿੰਦਾ ਅਤੇ ਗਿੱਪੀ ਗਰੇਵਾਲ ਆਉਣ ਵਾਲੀ ਫ਼ਿਲਮ ਸ਼ਿੰਦਾ ਸ਼ਿੰਦਾ ਨੋ ਪਾਪਾ ’ਚ ਇਕੱਠੇ ਨਜ਼ਰ ਆਉਣਗੇ।
ਗਿੱਪੀ ਗਰੇਵਾਲ ਦੇ 3 ਪੁੱਤਰ ਹਨ, ਜਿਨ੍ਹਾਂ ਦੇ ਨਾਂਅ ਕ੍ਰਮਵਾਰ ਏਕਮ ਸ਼ਿੰਦਾ ਤੇ ਗੁਰਬਾਜ਼ ਗਰੇਵਾਲ ਹਨ। ਗੁਰਬਾਜ਼ ਪਹਿਲਾਂ ਹੀ ਆਪਣੀਆਂ ਦਿਲਚਸਪ ਰੀਲਾਂ ਕਰਕੇ ਫੈਨਜ਼ ’ਚ ਪ੍ਰਸਿੱਧੀ ਖੱਟ ਚੁੱਕਾ ਹੈ।




