Dec 8, 2021 10:00 PM -

ਸੈਂਸਿਜ਼ ਫੋਰਟ ਬਰਵਾਲਾ ਵਿਖੇ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਦੇ ਵਿਆਹ ਦੀਆਂ ਕਨਸੋਆਂ ਹਨ।
ਵਿਆਹ ਵਿਚ ਸ਼ਾਮਲ ਹੋਣ ਵਾਲੀਆਂ ਕਈ ਮਸ਼ਹੂਰ ਹਸਤੀਆਂ ਵਿੱਚ ਵੈਟਰਨ ਪੰਜਾਬੀ ਗਾਇਕ ਗੁਰਦਾਸ ਮਾਨ ਵੀ ਹੋਣਗੇ।
'ਕੀ ਬਣੂ ਦੁਨੀਆਂ ਦਾ' ਦੇ ਹਿੱਟ ਮੇਕਰ ਮਾਨ ਨੂੰ ਮੰਗਲਵਾਰੀਂ ਆਪਣੇ ਪਰਿਵਾਰ ਸਮੇਤ ਮੁੰਬਈ ਹਵਾਈ ਅੱਡੇ 'ਤੇ ਦੇਖਿਆ ਗਿਆ।
ਖ਼ਬਰ ਹੈ ਕਿ ਉਹ ਵੀ ਵਿੱਕੀ ਅਤੇ ਕੈਟਰੀਨਾ ਦੇ ਵਿਆਹ ਦੇ ਸਮਾਗਮਾਂ ਵਿੱਚ ਆਪਣੀ ਪੇਸ਼ਕਾਰੀ ਦੇਣਗੇ।
ਪਹਿਲਾਂ ਵੀ ਗੁਰਦਾਸ ਮਾਨ ਕਈ ਹਾਈ ਪ੍ਰੋਫਾਈਲ ਵਿਆਹਾਂ ਵਿੱਚ ਪੇਸ਼ਕਾਰੀ ਦੇ ਚੁੱਕੇ ਹਨ।ਉਨ੍ਹਾਂ ਨੇ ਦਿੱਲੀ ਵਿੱਚ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੇ ਵਿਆਹ ਦੀ ਰਿਸੈਪਸ਼ਨ ਵਿਚ ਆਪਣੇ ਕਈ ਹਿੱਟ ਗੀਤ ਗਾ ਕੇ ਇਸ ਨੂੰ ਬੇਹੱਦ ਯਾਦਗਾਰੀ ਬਣਾ ਦਿੱਤਾ ਸੀ।
ਅਜੇ ਕੁਝ ਹਫਤੇ ਪਹਿਲਾਂ ਹੀ ਗੁਰਦਾਸ ਮਾਨ ਤੇ ਉਨ੍ਹਾਂ ਦੇ ਪਰਿਵਾਰ ਦੇ ਕੁਝ ਮੈਂਬਰਾਂ ਦਾ ਕੋਰੋਨਾ ਵਾਇਰਸ ਟੈਸਟ ਪਾਜ਼ਿਟਿਵ ਆਇਆ ਸੀ।




