Jun 1, 2024 6:46 AM - Connect Newsroom

ਪੰਜਾਬੀ ਗਾਇਕ ਦਲੇਰ ਮਹਿੰਦੀ ਦੇ ਬੇਟੇ ਗੁਰਦੀਪ ਮਹਿੰਦੀ ਸਾਰੇਗਾਮਾ ਮਿਊਜ਼ਿਕ ਹੇਠ ਆਪਣੀ ਨਵੀਂ ਈ.ਪੀ. ਲੈ ਕੇ ਆਏ ਹਨ। ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਇਸ ਈ.ਪੀ. ਵਿਚ ਇੰਨੀਪੂ, ਵਾਰੀ, ਨਸ਼ਾ ਅਤੇ ਜਾਨ ਵਰਗੇ ਗੀਤ ਹਨ, ਜਿਨ੍ਹਾਂ ਵਿਚ ਮਨਮੋਹਕ ਧੁਨਾਂ ਅਤੇ ਗਹਿਰੀ ਗੀਤਕਾਰੀ ਸਮੱਗਰੀ ਦਾ ਵੱਖਰਾ ਸੁਮੇਲ ਹੈ।
ਬੇਮਿਸਾਲ ਟੈਂਪੋ ਕਾਰਨ Inipu ਟੌਪ ਦਾ ਗੀਤ ਬਣਨ ਜਾ ਰਿਹਾ ਹੈ। ਇਸ ਦੇ ਇਲਾਵਾ ਵਾਰੀ, ਨਸ਼ਾ ਅਤੇ ਜਾਨ ਵਰਗੇ ਗੀਤ ਆਪਣੇ ਵੱਖਰੇ ਥੀਮ ਕਾਰਨ ਈ. ਪੀ. ਨੂੰ ਹੋਰ ਵਧੀਆ ਬਣਾ ਰਹੇ ਹਨ।




