Jun 7, 2024 5:35 PM - Connect Newsroom

ਮੁਕੇਸ਼ ਅੰਬਾਨੀ ਦੇ ਛੋਟੇ ਲਾਡਲੇ ਅਨੰਤ ਅੰਬਾਨੀ ਦਾ ਜੁਲਾਈ ’ਚ ਰਾਧਿਕਾ ਮਰਚੈਂਟ ਨਾਲ ਵਿਆਹ ਹੋ ਰਿਹਾ ਹੈ ਅਤੇ ਇਸ ਤੋਂ ਕਈ ਮਹੀਨੇ ਪਹਿਲਾਂ ਅੰਬਾਨੀ ਪਰਿਵਾਰ ’ਚ ਜਸ਼ਨ ਦਾ ਮਾਹੌਲ ਹੈ। ਮਾਰਚ ਵਿੱਚ ਜਾਮਨਗਰ ਵਿੱਚ ਪਹਿਲੇ ਪ੍ਰੀ-ਵੈਡਿੰਗ ਫੰਕਸ਼ਨ ਤੋਂ ਬਾਅਦ ਜੋੜਾ ਹੁਣ ਇਟਲੀ ਵਿੱਚ ਇੱਕ ਲਗਜ਼ਰੀ ਪ੍ਰੀ-ਵੈਡਿੰਗ ਪਾਰਟੀ ਕਰ ਰਿਹਾ ਹੈ।
ਇਸ ਪ੍ਰੀ-ਵੈਡਿੰਗ ’ਚ ਸ਼ਿਰਕਤ ਕਰਨ ਲਈ ਬਾਲੀਵੁੱਡ ਦੀਆਂ ਕਈ ਹਸਤੀਆਂ ਪਹੁੰਚੀਆਂ ਹਨ। ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਵੀ ਪਾਰਟੀ ਵਾਲੀ ਥਾਂ ’ਤੇ ਪਹੁੰਚ ਗਏ ਹਨ। ਗੁਰੂ ਰੰਧਾਵਾ ਰਾਧਿਕਾ ਅਤੇ ਅਨੰਤ ਅੰਬਾਨੀ ਦੀ ਕਰੂਜ਼ ਪਾਰਟੀ ’ਚ ਪਰਫਾਰਮ ਕਰਨਗੇ। ਸ਼ੋਸ਼ਲ ਮੀਡੀਆ ਉਤੇ ਗੁਰੂ ਰੰਧਾਵਾ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਗਾਇਕ ਕਰੂਜ਼ ਉਤੇ ਨਜ਼ਰ ਆ ਰਹੇ ਹਨ।




