Oct 20, 2023 8:53 PM - CONNECT NEWS

ਪੰਜਾਬੀ-ਬਾਲੀਵੁੱਡ ਗਾਇਕ ਗੁਰੂ ਰੰਧਾਵਾ ਨੇ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਹਕੋਟ" ਦੇ ਫਸਟ ਲੁੱਕ ਪੋਸਟਰ ਨੂੰ ਆਪਣੇ ਫੈਨਜ਼ ਨਾਲ ਸਾਂਝਾ ਕੀਤਾ ਹੈ।
ਗੁਰੂ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਫਿਲਮ ਦਾ ਪੋਸਟਰ ਸਾਂਝਾ ਕੀਤਾ, ਜਿਸ ਨੂੰ ਰਾਜੀਵ ਢੀਂਗਰਾ ਵਲੋਂ ਡਾਇਰੈਕਟ ਕੀਤਾ ਗਿਆ ਹੈ।
ਫਿਲਮ ਵਿਚ ਗੁਰਸ਼ਬਦ ਦੇ ਨਾਲ ਗੁਰੂ ਰੰਧਾਵਾ, ਈਸ਼ਾ ਤਲਵਾਰ, ਹਰਦੀਪ ਗਿੱਲ ਅਤੇ ਰਾਜ ਬੱਬਰ ਮੁੱਖ ਭੂਮਿਕਾਵਾਂ ਵਿਚ ਹਨ।
ਇਹ ਫਿਲਮ 9 ਫਰਵਰੀ 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ।




