Dec 28, 2021 9:55 PM - Jasmine Singh

ਗਾਇਕ ਗੀਤਕਾਰ ਗੁਰੂ ਰੰਧਾਵਾ ਦੇ ਇੰਸਟਾਗ੍ਰਾਮ 'ਤੇ 30 ਮਿਲੀਅਨ ਭਾਵ 3 ਕਰੋਡ਼ ਤੋਂ ਵੀ ਉੱਪਰ ਫਾਲੋਅਰਜ਼ ਹੋ ਗਏ ਹਨ।
ਇਸ ਤਰ੍ਹਾਂ ਉਹ ਭਾਰਤ ਦੇ ਪਹਿਲੇ ਅਜਿਹੇ ਮਰਦ ਗਾਇਕ ਬਣ ਗਏ ਹਨ ਜਿਨ੍ਹਾਂ ਨੂੰ ਚਾਹੁਣ ਵਾਲੇ ਲੋਕ ਏਨੀ ਵੱਡੀ ਗਿਣਤੀ ਵਿੱਚ ਹੋ ਗਏ ਨੇ।
ਗੁਰੂ ਨੇ ਕਿਹਾ ਕਿ ਉਹ ਆਪਣੇ ਚਾਹੁਣ ਵਾਲਿਆਂ ਤੇ ਸਰੋਤਿਆਂ ਦਾ ਦੁਨੀਆਂ ਭਰ ਚੋਂ ਇੰਨਾ ਪਿਆਰ ਪ੍ਰਾਪਤ ਕਰ ਕੇ ਖ਼ੁਸ਼ੀ ਨਾਲ ਫੁੱਲੇ ਨਹੀਂ ਸਮਾ ਰਹੇ।
ਉਹ ਆਪਣੇ ਚਾਹੁਣ ਵਾਲਿਆਂ ਦੇ ਉਨ੍ਹਾਂ ਦੇ ਸੰਗੀਤ ਨੂੰ ਸਵੀਕਾਰਨ, ਸਲਾਹੁਣ ਅਤੇ ਉਤਸ਼ਾਹ ਵਧਾਉਣ ਲਈ ਧੰਨਵਾਦੀ ਹਨ।




