Sep 14, 2022 12:24 PM - Agencies

ਬਾਲੀਵੁੱਡ ਤੇ ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਭੂਸ਼ਣ ਕੁਮਾਰ ਨਾਲ ਆਪਣੀ ਐਲਬਮ 'ਮੈਨ ਆਫ਼ ਦਿ ਮੂਨ' ਦਾ ਇੱਕ ਹੋਰ ਸ਼ਾਨਦਾਰ ਟਰੈਕ 'ਫੇਕ ਲਵ' ਦਾ ਮਿਊਜ਼ਿਕ ਵੀਡੀਓ ਰਿਲੀਜ਼ ਕਰ ਦਿੱਤਾ ਹੈ।
ਹੁਣ ਤੱਕ ਇਸ ਐਲਬਮ ਦੇ ਸੱਤ ਗਾਣੇ ਲਾਂਚ ਕੀਤੇ ਜਾ ਚੁੱਕੇ ਹਨ, ਹਾਲਾਂਕਿ ਸਾਈਨਸ ਟਰੈਕ ਤੋਂ ਬਾਅਦ 'ਫੇਕ ਲਵ' ਦੂਜੀ ਮਿਊਜ਼ਿਕ ਵੀਡੀਓ ਹੈ, ਜੋ ਹੁਣ ਰਿਲੀਜ਼ ਕੀਤੀ ਗਈ ਹੈ।
ਰੂਪਨ ਬੱਲ ਵੱਲੋਂ ਨਿਰਦੇਸ਼ਿਤ ਇਸ ਮਿਊਜ਼ਿਕ ਵੀਡੀਓ ਵਿਚ ਗੁਰੂ ਰੰਧਾਵਾ ਖੁਦ ਹਨ।




