16.3C Vancouver
ADS

Apr 25, 2025 5:53 PM - Connect Newsroom

ਦਿਲਜੀਤ ਦੋਸਾਂਝ ਦੇ ਨਾਲ ਹਾਨੀਆ ਦੀ ਪੰਜਾਬੀ ਫ਼ਿਲਮ ਸ਼ਾਇਦ ਨਾ ਹੋਵੇ ਰਿਲੀਜ਼

Share On
hanias-punjabi-film-with-diljit-might-not-see-the-light-of-the-day
The FWIC, regarded as a dominant force in India’s film industry, has reaffirmed its stance against cross-border collaborations.

Jasmine Singh

ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਪਾਕਿਸਤਾਨੀ ਅਭਿਨੇਤਰੀ ਹਾਨੀਆ ਆਮਿਰ ਨਾਲ ਆਉਣ ਵਾਲੀ ਪੰਜਾਬੀ ਫ਼ਿਲਮ 'ਤੇ ਸੰਕਟ ਦੇ ਬੱਦਲ ਛਾ ਰਹੇ ਲੱਗਦੇ ਹਨ। ਸ਼ਾਇਦ ਹੁਣ ਇਹ ਫ਼ਿਲਮ ਸਿਨੇਮਾ ਘਰਾਂ 'ਚ ਨਹੀਂ ਉਤਰ ਸਕੇਗੀ। 'ਸਰਦਾਰ ਜੀ 3' ਟਾਇਟਲ ਵਾਲੀ ਇਹ ਫ਼ਿਲਮ ਪਹਿਲਗਾਮ ਦੇ ਹਮਲੇ ਪਿਛੋਂ ਪਾਕਿਸਤਾਨ 'ਤੇ ਲੱਗੀਆਂ ਪਾਬੰਦੀਆਂ ਕਾਰਨ ਇਕ ਅਨਿਸ਼ਚਿਤ ਭਵਿੱਖ ਦਾ ਸਾਹਮਣਾ ਕਰ ਰਹੀ ਹੈ।

ਫ਼ਿਲਮ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇਮਾ ਨੇ ਭਾਰਤੀ ਪ੍ਰੋਡਕਸ਼ਨਾਂ 'ਚ ਪਾਕਿਸਤਾਨੀ ਅਦਾਕਾਰਾ ਸੰਗੀਤਕਾਰਾਂ ਅਤੇ ਹੋਰ ਮੈਂਬਰਾਂ ਦੀ ਸ਼ਮੂਲੀਅਤ 'ਤੇ ਮੁੜ ਤੋਂ ਪਾਬੰਦੀ ਲਗਾ ਦਿੱਤੀ ਹੈ। ਅਜਿਹਾ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਤੋਂ ਤੁਰੰਤ ਬਾਅਦ ਕੀਤਾ ਗਿਆ ਹੈ, ਜਿਸ 'ਚ ਕਈ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਹਨ। ਫੈਡਰੇਸ਼ਨ ਨੂੰ ਭਾਰਤ ਦੇ ਫਿਲਮ ਉਦਯੋਗ 'ਚ ਇਕ ਪ੍ਰਮੁੱਖ ਸੰਸਥਾ ਵਜੋਂ ਮੰਨਿਆ ਜਾਂਦਾ ਹੈ। ਉਸ ਵਲੋਂ ਸਰਹੱਦ ਪਾਰ ਦੇ ਸੰਬੰਧ 'ਚ ਅਪਣਾਏ ਗਏ ਸਖਤ ਰੁਖ ਕਾਰਨ ਹਾਨੀਆ ਆਮਿਰ ਅਤੇ ਦਿਲਜੀਤ ਦੋਸਾਂਝ ਦੀ ਸ਼ਮੂਲੀਅਤ ਵਾਲਾ ਇਹ ਪ੍ਰਾਜੈਕਟ ਅਣਮਿੱਥੇ ਸਮੇਂ ਲਈ ਰੁਕ ਗਿਆ ਹੈ।

ਉਮੀਦ ਸੀ ਕਿ ਇਹ ਫ਼ਿਲਮ ਜੂਨ 2025 'ਚ ਰਿਲੀਜ਼ ਹੋ ਜਾਵੇਗੀ। ਦਿਲਜੀਤ ਦੋਸਾਂਝ ਨੇ ਫ਼ਿਲਮ 'ਚ ਹਾਨੀਆ ਦੀ ਸ਼ਮੂਲੀਅਤ ਸੰਬੰਧੀ ਪੁਸ਼ਟੀ ਕੀਤੀ ਸੀ ਪਰ ਉਸ ਨੇ ਫੈਡ਼ਰੇਸ਼ਨ ਵਲੋਂ ਲਾਈਆਂ ਪਾਬੰਦੀਆਂ ਬਾਰੇ ਕੋਈ ਟਿੱਪਣੀ ਨਹੀਂ ਕੀਤੀ।

Latest news

badshah-isha-rikhi-divorce-rumours-gain-traction-after-social-media-posts
Punjabi

ਸੋਸ਼ਲ ਮੀਡੀਆ ਪੋਸਟਾਂ ਤੋਂ ਬਾਅਦ ਬਾਦਸ਼ਾਹ ਅਤੇ ਈਸ਼ਾ ਰਿਖੀ ਦੇ ਰਿਸ਼ਤੇ ਨੂੰ ਲੈ ਕੇ ਅਟਕਲਾਂ ਤੇਜ਼

ਰੈਪਰ-ਸਿੰਗਰ ਬਾਦਸ਼ਾਹ ਦੀ ਨਿੱਜੀ ਜ਼ਿੰਦਗੀ ਇਨ੍ਹੀਂ ਦਿਨੀਂ ਲਗਾਤਾਰ ਸੁਰਖ਼ੀਆਂ ਵਿਚ ਬਣੀ ਹੋਈ ਹੈ। ਬਾਦਸ਼ਾਹ ਨੇ 5 ਮਹੀਨੇ ਪਹਿਲਾਂ ਅਦਾਕਾਰਾ-ਮਾਡਲ ਈਸ਼ਾ ਰਿਖੀ ਨਾਲ ਦੂਜਾ ਵਿਆਹ ਕਰਵਾਇਆ ਸੀ।
bollywood-actor-dev-anands-son-suniel-anand-dies-at-70-in-london
Punjabi

ਬਾਲੀਵੁੱਡ ਦੇ ਦਿੱਗਜ ਅਦਾਕਾਰ ਦੇਵ ਆਨੰਦ ਦੇ ਪੁੱਤਰ ਸੁਨੀਲ ਆਨੰਦ ਦਾ ਲੰਡਨ ਵਿੱਚ ਦਿਹਾਂਤ

ਮਸ਼ਹੂਰ ਬਾਲੀਵੁੱਡ ਅਦਾਕਾਰ ਦੇਵ ਆਨੰਦ ਦੇ ਪੁੱਤਰ ਅਦਾਕਾਰ ਸੁਨੀਲ ਆਨੰਦ ਦਾ ਲੰਡਨ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 70 ਸਾਲ ਦੇ ਸਨ। ਇਸ ਖ਼ਬਰ ਦੀ ਪੁਸ਼ਟੀ ਦੇਵ ਆਨੰਦ ਦੀ ਪੋਤੀ ਅਤੇ ਸੁਨੀਲ ਆਨੰਦ ਦੀ ਭਤੀਜੀ ਜ਼ੀਨਾ ਨਾਰੰਗ ਨੇ ਕੀਤੀ।
sunny-deol-dedicates-batwara-1947-to-mothers-ahead-of-trailer-release
Punjabi

ਫਿਲਮ 'ਬਟਵਾਰਾ 1947' ਨੂੰ ਲੈ ਕੇ ਸੰਨੀ ਦਿਓਲ ਹੋਏ ਭਾਵੁਕ

ਇਸ ਸਾਲ ਦੀਆਂ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫਿਲਮਾਂ ਵਿੱਚੋਂ ਇੱਕ 'ਬਟਵਾਰਾ 1947' ਆਮਿਰ ਖਾਨ ਪ੍ਰੋਡਕਸ਼ਨ ਵਲੋਂ ਨਿਰਮਿਤ ਤੇ ਰਾਜਕੁਮਾਰ ਸੰਤੋਸ਼ੀ ਦੁਆਰਾ ਨਿਰਦੇਸ਼ਤ ਹੈ। ਇਹ ਫਿਲਮ 14 ਅਗਸਤ, 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ।ਇਸ ਫਿਲਮ ਨੇ ਆਪਣੀ ਘੋਸ਼ਣਾ ਤੋਂ ਬਾਅਦ ਤੋਂ ਹੀ ਬਹੁਤ ਚਰਚਾ ਪੈਦਾ ਕੀਤੀ ਹੈ।
arshdeep-singh-confirms-relationship-with-samreen-kaur
Punjabi

ਕ੍ਰਿਕਟਰ ਅਰਸ਼ਦੀਪ ਸਿੰਘ ਵੱਲੋਂ ਸਮਰੀਨ ਨਾਲ ਰਿਸ਼ਤੇ ’ਤੇ ਮੋਹਰ

ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਆਖ਼ਰਕਾਰ ਮਾਡਲ ਤੇ ਅਦਾਕਾਰਾ ਸਮਰੀਨ ਕੌਰ ਨਾਲ ਆਪਣੇ ਰਿਸ਼ਤੇ ਨੂੰ ਜਨਤਕ ਕਰ ਦਿੱਤਾ ਹੈ। ਅਰਸ਼ਦੀਪ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਸਮਰੀਨ ਕੌਰ ਨਾਲ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਵਿੱਚ ਦੋਵੇਂ ਇਕੱਠੇ ਨਜ਼ਰ ਆ ਰਹੇ ਹਨ। ਅਰਸ਼ਦੀਪ ਨੇ ਇਨ੍ਹਾਂ ਤਸਵੀਰਾਂ ਦਾ ਕੈਪਸ਼ਨ "My Person" (ਮਾਈ ਪਰਸਨ) ਲਿਖਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇ ’ਤੇ ਅਧਿਕਾਰਤ ਤੌਰ ’ਤੇ ਮੋਹਰ ਲੱਗ ਗਈ ਹੈ।
punjabi-singer-and-actor-jassie-gills-mother-ravinder-kaur-dies-after-brief-illness
Punjabi

ਪ੍ਰਸਿੱਧ ਪੰਜਾਬੀ ਗਾਇਕ ਤੇ ਅਦਾਕਾਰ ਜੱਸੀ ਗਿੱਲ ਦੇ ਮਾਤਾ ਦਾ ਦਿਹਾਂਤ

ਪ੍ਰਸਿੱਧ ਪੰਜਾਬੀ ਗਾਇਕ ਤੇ ਪਾਲੀਵੁੱਡ-ਬਾਲੀਵੁੱਡ ਫਿਲਮਾਂ ਦੇ ਚਰਚਿਤ ਅਦਾਕਾਰ ਜੱਸੀ ਗਿੱਲ ਵਾਸੀ ਪਿੰਡ ਜੰਡਾਲੀ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਤਿਕਾਰਤ ਮਾਤਾ ਰਵਿੰਦਰ ਕੌਰ ਪਤਨੀ ਗੁਰਮਿੰਦਰ ਸਿੰਘ ਗਿੱਲ ਦਾ ਸੰਖੇਪ ਬਿਮਾਰੀ ਉਪਰੰਤ ਅਚਨਚੇਤ ਦਿਹਾਂਤ ਹੋ ਗਿਆ। ਮਾਤਾ ਰਵਿੰਦਰ ਕੌਰ ਆਪਣੇ ਪਿੱਛੇ 3 ਲੜਕੀਆਂ ਤੇ 1 ਲੜਕਾ ਜਸਦੀਪ ਸਿੰਘ ਉਰਫ ਜੱਸੀ ਗਿੱਲ ਨੂੰ ਛੱਡ ਗਏ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link