Aug 16, 2024 4:57 PM - Connect Newsroom

ਸਵੀਗੀ ਇੰਸਟਾਮਾਲਟ ਵਲੋਂ ਰੱਖੜੀ ਦੇ ਸੰਬੰਧ ’ਚ ਇਕ ਵੱਖਰੇ ਥੀਮ ਵਾਲੀ ਆਪਣੀ ਮੁਹਿੰਮ ’ਚ ਚਰਚਾ ਦਾ ਕਾਰਨ ਅਤੇ ਮਾਡਲ ਅਦਾਕਾਰਾ ਰਾਖੀ ਸਾਵੰਤ ਨੂੰ ਸ਼ਾਮਲ ਕੀਤਾ ਗਿਆ ਹੈ। ਰਾਖੀ ਹਮੇਸ਼ਾ ਸੋਸ਼ਲ ਮੀਡੀਆ ਤੇ ਆਪਣੀਆਂ ਅਨੋਖੀਆਂ ਅਦਾਵਾਂ ਲਈ ਚਰਚਿਤ ਰਹਿੰਦੀ ਹੈ। ਸਵੀਗੀ ਦੀ ਇਸ ਮੁਹਿੰਮ ’ਚ ਉਸ ਨੂੰ ਕੁਝ ਉਦਾਸੀਨ ਨੂਰ ’ਚ ਦਿਖਾਇਆ ਗਿਆ ਹੈ।
ਇਸ ’ਚੋੋਂ ਉਸ ਦਾ ਬਚਪਨ ਝਲਕਦਾ ਹੈ ਜਦੋਂ ਉਹ ਮਸ਼ਹੂਰ ਹੋਣ ਲਈ ਆਪਣੀਆਂ ਇਛਾਵਾਂ ਨੂੰ ਪ੍ਰਗਟ ਕਰਦੀ ਸੀ ਡਾਸ ਅਤੇ ਥੀਏਟਰ ’ਚ ਉਸ ਨੇ ਕਈ ਕੋਸ਼ਿਸ਼ਾਂ ਕੀਤੀਆਂ। ਰੱਖੜੀ ਸੰਬੰਧੀ ਇਸ ਮੁਹਿੰਮ ’ਚ ਉਹ ਹੰਝੂ ਭਰੀਆਂ ਅੱਖਾਂ ਨਾਲ ਆਪਣਾ ਬਚਪਨ ਵਾਲਾ ਅੰਦਾਜ਼ ਪੇਸ਼ ਕਰਦੀ ਹੈ ਅਤੇ ਇਸ ਗੱਲ ’ਤੇ ਹੈਰਾਨ ਹੁੰਦੀ ਹੈ ਕਿ ਰੱਖੜੀ ਦੇ ਮੌਕੇ ’ਤੇ ਕੋਈ ਇਹ ਵੀ ਨਹੀਂ ਪੁੱਛਦਾ ਕਿ ਰਾਖੀ ਖ਼ੁਸ਼ ਹੈ।
ਉਸ ਦਾ ਉਦਾਸੀ ਭਰਿਆ ਸੁਭਾਅ ਉਦੋਂ ਅਚਨਚੇਤ ਤਬਦੀਲ ਹੋ ਜਾਂਦਾ ਹੈ ਜਦੋਂ ਸਵੀਗੀ ਵਾਲੇ ਉਸ ਨੂੰ ਭੈਣ ਭਰਾ ਦੇ ਪਿਆਰ ਨੂੰ ਪ੍ਰਗਟਾਉਣ ਵਾਲੇ ਰੱਖੜੀ ਦੇ ਉਤਸਵ ਲਈ ਕੰਮ ਕਰਨ ਦੀ ਪੇਸ਼ਕਸ਼ ਕਰਦੇ ਹਨ। ਸਵੀਗੀ ਲਈ ਕੀਤੀ ਗਈ ਇਸ ਪੇਸ਼ਕਾਰੀ ’ਚ ਉਹ ਦਰਸ਼ਕਾਂ ਨੂੰ ਉਨ੍ਹਾਂ ਦੇ ਜਸ਼ਨਾਂ ’ਚ ਸ਼ਾਮਲ ਹੋਣ ਲਈ ਸੱਦਾ ਦਿੰਦੀ ਹੈ ਅਤੇ ਕਹਿੰਦੀ ਹੈ ਕਿ ਆਖਰ ਮੈਂ ਵੀ ਤੁਹਾਡੀ ਭੈਣ ਹਾਂ ਨਾ ਬਹੁਤ ਸਾਰੇ ਪ੍ਰਸ਼ੰਸਕ ਇਸ ਸੰਬੰਧੀ ਟਿੱਪਣੀਆਂ ਕਰ ਰਹੇ ਹਨ ਅਤੇ ਰਾਖੀ ਦੀ ਪ੍ਰੰਸ਼ਸਾ ਵੀ ਕਰ ਰਹੇ ਹਨ।




