15.3C Vancouver
ADS

Jul 5, 2024 2:18 PM - Connect Newsroom

ਦਰਸ਼ਕਾਂ ਦੇ ਸਿਰ ਚੜ੍ਹ ਕੇ ਬੋਲ ਰਿਹੈ ਦਿਲਜੀਤ ਦੌਸਾਂਝ ਦੀ ਕਲਾ ਅਤੇ ਅਦਾ ਦਾ ਜਾਦੂ

Share On
he-came-he-saw-he-is-still-conquering
His success defies measurement by words alone. Every media outlet, international platform, artist, and the film and music industry reverberates with his name.

ਜੈਸਮੀਨ ਸਿੰਘ

ਫ਼ਿਲਮੀ ਦੁਨੀਆ ਅਤੇ ਕਲਾ ਦੀ ਜਾਦੂਨਗਰੀ ’ਚ ਦਿਲਜੀਤ ਦੌਸਾਂਝ ਵਰਗਾ ਲੋਕਪਿ੍ਰਅ ਅਤੇ ਕੌਮਾਂਤਰੀ ਪ੍ਰਸਿੱਧੀ ਵਰਗਾ ਨਾਂਅ ਸ਼ਾਇਦ ਹੋਰ ਕੋਈ ਦਿਖਾਈ ਨਹੀਂ ਦਿੰਦਾ। ਉਸ ਨੇ ਸਫ਼ਲਤਾਵਾਂ ਦੇ ਜੋ ਝੰਡੇ ਗੱਡੇ ਹਨ ਉਸ ਨੂੰ ਸ਼ਬਦਾਂ ’ਚ ਬਿਆਨ ਨਹੀਂ ਕੀਤਾ ਜਾ ਸਕਦਾ।

ਸਿਨੇਮਾ ਜਗਤ ਅਤੇ ਸੰਗੀਤ ਉਦਯੋਗ ’ਚ ਹਰ ਪਾਸੇ ਉਸ ਦੇ ਚਰਚੇ ਹਨ। ਅਜਿਹਾ ਸਿਰਫ਼ ਉਸ ਦੀ ਕਿਸਮਤ ਸਦਕਾ ਨਹੀਂ ਹੋਇਆ ਸਗੋਂ ਉਸ ਨੇ 2 ਦਹਾਕੇ ਸੰਗੀਤ ਜਗਤ ’ਚ ਸਖ਼ਤ ਮਿਹਨਤ ਕੀਤੀ ਅਤੇ ਫ਼ਿਰ ਪ੍ਰਸਿੱਧੀ ਦੇ ਇਸ ਪਾਇਦਾਨ ’ਤੇ ਪੁੱਜਾ।

2 ਦਹਾਕੇ ਪਹਿਲਾਂ ਜਦੋਂ ਉਸ ਨੇ ਪੰਜਾਬੀ ਗੀਤ ਗਾਊਣੇ ਸ਼ੁਰੂ ਕੀਤੇ ਤਾਂ ਢੇਰ ਸਾਰੀਆਂ ਚੁਣੋਤੀਆਂ ਦੇ ਨਾਲ-ਨਾਲ ਸੋਸ਼ਲ ਮੀਡੀਆ ਦੀ ਗੈਰ ਮੌਜੂਦਗੀ ਵੀ ਉਸ ਦੀ ਪ੍ਰਸਿੱਧੀ ’ਚ ਰੁਕਾਵਟ ਬਣਦੀ ਰਹੀ। ਉਸ ਨੇ ਆਪਣੇ ਕੰਮ ਵੱਲ ਖ਼ੁਦ ਹੀ ਧਿਆਨ ਦਿੱਤਾ ਅਤੇ ਫਿਰ ਦਿਨੋਂ-ਦਿਨ ਸਫਲਤਾ ਦੀ ਪੌੜੀ ਚੜ੍ਹਦਾ ਗਿਆ।

ਦਿਲਜੀਤ ਨੇ ਜਦੋਂ ਪੰਜਾਬੀ ਸਿਨੇਮਾ ’ਚ ਸ਼ੁਰੂਆਤ ਕੀਤੀ ਤਾਂ ਸਿਰਫ਼ ਗੀਤ ਹੀ ਨਹੀਂ ਗਾਏ ਸਗੋਂ ਜਾਨਦਾਰ ਅਤੇ ਸ਼ਾਨਦਾਰ ਅਦਾਕਾਰੀ ਵੀ ਦਿਖਾਈ, ਜਿਸ ਰਾਹੀਂ ਕਾਮੇਡੀ ਅਤੇ ਗੰਭੀਰ ਕਿਸਮ ਦੇ ਰੋਲ ਉਸ ਨੇ ਬੜੀ ਸਫ਼ਲਤਾ ਨਾਲ ਨਿਭਾਏ, ਜਿਥੇ ਇਕ ਪਾਸੇ ਉਸ ਦੀ ਕਾਮੇਡੀ ਫ਼ਿਲਮ ‘ਜੱਟ ਐਂਡ ਜੂਲੀਅਟ’ ਦੇ ਘਰ-ਘਰ ਚਰਚੇ ਹੋਏ ਤਾਂ ਦੂਜੇ ਪਾਸੇ ਅਤਿ ਗੰਭੀਰ ਕਿਸਮ ਦੀ ਫ਼ਿਲਮ ਪੰਜਾਬ 1984 ਨੇ ਦਰਸ਼ਕਾਂ ਨੂੰ ਉਸ ਦੀ ਅਦਾਕਾਰੀ ਦਾ ਲੋਹਾ ਮੰਨਣ ਲਈ ਮਜ਼ਬੂਰ ਕਰ ਦਿੱਤਾ।

ਆਪਣੀ ਅਭਿਨੈ ਕਲਾ ਦੇ ਨਾਲ-ਨਾਲ ਆਪਣੀ ਸਵੈ ਪ੍ਰਮੋਸ਼ਨ ’ਤੇ ਵੀ ਧਿਆਨ ਕੇਂਦਰਿਤ ਕਰਨਾ ਪਿਆ ਅਤੇ ਇਸ ਦਾ ਸਦਕਾ ਹੀ ਉਸ ਨੂੰ ਬਾਲੀਵੁੱਡ ’ਚ ਐਂਟਰੀ ਮਿਲੀ, ਜਿੱਥੇ ਉਸ ਨੇ ਇਮਿਤਾਜ਼ ਅਲੀ ਦੀ ‘ਚਮਕੀਲਾ’ ਫ਼ਿਲਮ ’ਚ ਕਈ ਰਿਕਾਰਡ ਕਾਇਮ ਕੀਤੇ। ਇਸ ਫ਼ਿਲਮ ’ਚ ਦਿਲਜੀਤ ਨਾਲ ਪਰਣੀਤੀ ਚੋਪੜਾ ਵਰਗੀਆਂ ਹੈਰੋਇਨਾਂ ਨਾਇਕਾ ਦੀ ਭੂਮਿਕਾ ’ਚ ਸੀ।

ਦਿਲਜੀਤ ਦੀਆਂ ਸਫਲਤਾਵਾਂ ਦਾ ਕਿੱਸਾ ਇੱਥੇ ਨਹੀਂ ਮੁੱਕ ਜਾਂਦਾ ਸਗੋਂ ਉਸ ਵਲੋਂ ਕੀਤੇ ਗਏ ਲਾਈਵ ਸ਼ੋਅ ਇਤਿਹਾਸ ਦਾ ਹਿੱਸਾ ਬਣ ਗਏ। ਕੈਨੇਡਾ ਦੇ ਵੈਨਕੂਵਰ ਸਥਿਤ ਬੀ.ਸੀ. ਸਟੇਡੀਅਮ ’ਚ ਜਿਸ ਦਿਲ ਲੁਮਿਨਾਟੀ ਦਾ ਆਯੋਜਨ ਕੀਤਾ ਗਿਆ ਤਾਂ ਸਟੇਡੀਅਮ ’ਚ ਤਿੱਲ ਸੁੱਟਣ ਜਿੰਨੀ ਥਾਂ ਵੀ ਨਹੀਂ ਮਿਲੀ ਸੀ। ਉਸ ਨੇ ਆਪਣੀ ਗਾਇਕੀ ਦੇ ਸ਼ਾਨਦਾਰ ਜੌਹਰ ਵਿਖਾਏ ਅਤੇ ਆਪਣੀ ਕਲਾ ਅਤੇ ਪੇਸ਼ਕਾਰੀ ਨਾਲ ਦਰਸ਼ਕਾਂ ਨੂੰ ਕੀਲ ਲਿਆ।

ਜਿਮੀ ਫਾਲਨ ਸ਼ੋਅ ਉਸ ਦੇ ਸ਼ਾਨਦਾਰ ਇਤਿਹਾਸ ਦਾ ਇਕ ਹੋਰ ਪੰਨਾ ਹੈ, ਜਿੱਥੇ ਉਸ ਨੇ ਸੋਨਾਲੀ ਸਿੰਘ ਦੇ ਪ੍ਰਬੰਧਾਂ ਅਧੀਨ ਅਭਿਨੈ ਦਾ ਲੋਹਾ ਮਨਵਾਇਆ। ਇਸ ਤਰ੍ਹਾਂ ਉਹ ਜਿੱਥੇ ਵੀ ਜਾਂਦਾ ਹੈ ਲੋਕਾਂ ਦੇ ਦਿਲਾਂ ’ਤੇ ਜਾਦੂ ਚਲਾਉਂਦਾ ਹੈ।
ਸੰਸਾਰ ਪੱਧਰੀ ਪ੍ਰਸਿੱਧੀ ਦਾ ਮਾਣ ਹਾਸਲ ਹੋਣ ਦੇ ਬਾਵਜੂਦ ਆਪਣੀਆਂ ਜੜ੍ਹਾਂ ਨੂੰ ਕਦੇ ਨਹੀਂ ਭੁੱਲਦਾ ਇਹੋ ਕਾਰਨ ਹੈ ਉਹ ਪੰਜਾਬੀ ਗੀਤ ਸੰਗੀਤ ਨਾਲੋਂ ਆਪਣੇ ਆਪ ਨੂੰ ਕਦੇ ਵੀ ਵੱਖ ਨਹੀਂ ਕਰਦਾ।

ਪੰਜਾਬੀ ਮਾਂ ਬੋਲੀ ਦਾ ਉਹ ਦੀਵਾਨਾ ਹੈ ਅਤੇ ਪੰਜਾਬੀ ਸੱਭਿਆਚਾਰ ਉਸ ਦੇ ਰੋਮ-ਰੋਮ ’ਚ ਵੱਸਿਆ ਹੋਇਆ ਹੈ। ਇਸ ਤਰ੍ਹਾਂ ਦਿਲਜੀਤ ਦੌਸਾਂਝ ਅੱਜ ਕਲਾ ਦੀ ਦੁਨੀਆ ’ਚ ਸਿਰਫ਼ ਕਲਾਕਾਰ ਹੀ ਨਹੀਂ ਰਿਹਾ। ਸਗੋਂ ਦਰਸ਼ਕਾਂ ਦੇ ਦਿਲਾਂ ’ਚ ਘਰ ਬਣਾ ਚੁੱਕਾ ਹੈ ਲੋਕਪਿ੍ਰਅ ਨਾਇਕ ਬਣ ਗਿਆ ਹੈ।

Latest news

zee5-removes-diljit-dosanjhs-satluj-from-streaming-in-india-two-days-after-release
Punjabi

ਰਿਲੀਜ਼ ਹੋਣ ਤੋਂ ਦੋ ਦਿਨ ਬਾਅਦ ਹੀ ZEE5 ਤੋਂ ਹਟੀ ਦਿਲਜੀਤ ਦੋਸਾਂਝ ਦੀ 'Satluj'

ਪੰਜਾਬੀ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਦੀ ਬਹੁ-ਚਰਚਿਤ ਫਿਲਮ 'ਸਤਲੁਜ'ਨੂੰ ਰਿਲੀਜ਼ ਹੋਣ ਤੋਂ ਦੋ ਦਿਨ ਬਾਅਦ ਹੀ ਭਾਰਤ ਵਿੱਚ OTT ਪਲੇਟਫਾਰਮ ZEE5 ਤੋਂ ਹਟਾ ਦਿੱਤਾ ਗਿਆ ਹੈ। ਇਹ ਫਿਲਮ ਇਸ ਸਮੇਂ ਭਾਰਤ ਵਿੱਚ ਸਟ੍ਰੀਮਿੰਗ ਲਈ ਉਪਲਬਧ ਨਹੀਂ ਹੈ। ਇਸ ਫੈਸਲੇ ਤੋਂ ਬਾਅਦ,ਦਰਸ਼ਕਾਂ ਨੇ ਸੋਸ਼ਲ ਮੀਡੀਆ 'ਤੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ,ਜਦੋਂ ਕਿ ਸਟ੍ਰੀਮਿੰਗ ਪਲੇਟਫਾਰਮ ZEE5 ਨੇ ਕਿਹਾ ਹੈ ਕਿ ਉਹ ਫਿਲਮ ਨੂੰ ਦੁਬਾਰਾ ਉਪਲਬਧ ਕਰਵਾਉਣ ਲਈ ਕਾਨੂੰਨੀ ਵਿਕਲਪਾਂ ਦੀ ਪੜਚੋਲ ਕਰ ਰਿਹਾ ਹੈ।
justin-bieber-in-talks-for-first-ever-fifa-world-cup-halftime-show
Punjabi

Justin Bieber in Talks for First-Ever FIFA World Cup Halftime Show

Excitement is brewing among Justin Bieber fans as reports suggest that the pop icon is in discussions to perform at the upcoming FIFA World Cup Halftime Show. This year marks the event's inaugural Halftime Show, and Bieber is being considered alongside other music legends like Madonna, Shakira, and the K-pop sensation BTS, who were confirmed back in May.
jasmin-bhasin-shares-positive-health-update-after-hospitalization
Punjabi

ਜੈਸਮੀਨ ਭਸੀਨ ਨੇ ਹਸਪਤਾਲ ਤੋਂ ਛੁੱਟੀ ਮਗਰੋਂ ਸਿਹਤ ਵਿੱਚ ਸੁਧਾਰ ਸੰਬੰਧੀ ਦਿੱਤੀ ਜਾਣਕਾਰੀ

ਟੈਲੀਵਿਜ਼ਨ ਅਦਾਕਾਰਾ ਜੈਸਮੀਨ ਭਸੀਨ ਨੇ ਦੁਬਈ ਵਿੱਚ ਟਰਮੀਨਲ ਇਲੀਆਇਟਿਸ ਕਾਰਨ ਹਸਪਤਾਲ ਵਿੱਚ ਦਾਖਲ ਹੋਣ ਤੋਂ ਬਾਅਦ ਆਪਣੀ ਸਿਹਤ ਬਾਰੇ ਸਕਾਰਾਤਮਕ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਹੁਣ ਭਾਰਤ ਵਿੱਚ ਆਪਣੇ ਘਰ 'ਚ ਹਨ ਅਤੇ ਸਿਹਤਯਾਬੀ ਵੱਲ ਵਧ ਰਹੇ ਹਨ।ਇੰਸਟਾਗ੍ਰਾਮ ਸਟੋਰੀਜ਼ 'ਤੇ ਸਾਂਝੇ ਕੀਤੇ ਸੰਦੇਸ਼ ਵਿੱਚ ਭਸੀਨ ਨੇ ਲਿਖਿਆ, "ਮੈਂ ਹੁਣ ਹਸਪਤਾਲ ਤੋਂ ਘਰ ਆ ਗਈ ਹਾਂ, ਆਰਾਮ ਕਰ ਰਹੀ ਹਾਂ ਅਤੇ ਮੇਰੀ ਸਿਹਤ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ। ਕੋਈ ਤਣਾਅ ਜਾਂ ਖ਼ਤਰੇ ਵਾਲੀ ਗੱਲ ਨਹੀਂ ਹੈ। ਤੁਹਾਡੀਆਂ ਦੁਆਵਾਂ ਅਤੇ ਸੰਦੇਸ਼ਾਂ ਲਈ ਸਭ ਦਾ ਧੰਨਵਾਦ।"ਦੱਸ ਦੇਈਏ ਕਿ 28 ਜੂਨ ਨੂੰ ਆਪਣਾ 36ਵਾਂ ਜਨਮਦਿਨ ਜੈਸਮੀਨ ਨੇ ਹਸਪਤਾਲ ਵਿੱਚ ਹੀ ਮਨਾਇਆ।ਉਨ੍ਹਾਂ ਦੇ ਬੁਆਏਫ੍ਰੈਂਡ ਅਤੇ ਅਦਾਕਾਰ ਅਲੀ ਗੋਨੀ ਨੇ ਸੋਸ਼ਲ ਮੀਡੀਆ 'ਤੇ ਭਾਵੁਕ ਸੰਦੇਸ਼ ਸਾਂਝਾ ਕਰਦਿਆਂ ਕਿਹਾ ਕਿ ਉਹ ਜਨਮਦਿਨ ਮਨਾਉਣ ਲਈ ਗਏ ਸਨ, ਪਰ ਹਾਲਾਤਾਂ ਨੇ ਹੋਰ ਰੂਪ ਧਾਰ ਲਿਆ ਅਤੇ ਉਹ ਉਨ੍ਹਾਂ ਦੀ ਸਿਹਤਯਾਬੀ ਦੀ ਕਾਮਨਾ ਕਰਦੇ ਰਹੇ।
tarsem-jassar-talks-dastaar-and-dreams-of-collaborating-with-taapsee-pannu
Punjabi

ਤਰਸੇਮ ਜੱਸੜ ਨੇ ਤਾਪਸੀ ਪੰਨੂ ਨਾਲ ਕੰਮ ਕਰਨ ਦੀ ਜਤਾਈ ਇੱਛਾ

ਪੰਜਾਬੀ ਅਦਾਕਾਰ ਤਰਸੇਮ ਜੱਸੜ ਨੇ ਹਾਲ ਹੀ ਵਿੱਚ ਕਨੈਕਟ ਮੀਡੀਆ ਨੈੱਟਵਰਕ ਦੇ ਦਫ਼ਤਰ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਵ੍ਹਾਈਟ ਹਿੱਲ ਸਟੂਡੀਓਜ਼ ਵੱਲੋਂ ਬਣਾਈ ਗਈ ਆਪਣੀ ਨਵੀਂ ਫ਼ਿਲਮ ‘ਦਸਤਾਰ’ ਬਾਰੇ ਗੱਲਬਾਤ ਕੀਤੀ।
diljit-dosanjhs-punjab-95-releases-on-ott-uncut-under-a-new-title-satluj
Punjabi

ਦਿਲਜੀਤ ਦੋਸਾਂਝ ਦੀ ਫ਼ਿਲਮ ਸਤਲੁਜ ਤਿੰਨ ਸਾਲਾਂ ਦੀ ਉਡੀਕ ਮਗਰੋਂ ZEE5 'ਤੇ ਹੋਈ ਰਿਲੀਜ਼

'ਪੰਜਾਬ 95' ਆਖਰਕਾਰ ਅੱਜ, 3 ਜੁਲਾਈ ਨੂੰ ZEE5 'ਤੇ ਹਿੰਦੀ ਵਿੱਚ ਸਟ੍ਰੀਮ ਹੋ ਰਹੀ ਹੈ। ਇਸ ਨੂੰ ਸ਼ਾਮ 6 ਵਜੇ ਬਿਨਾਂ ਕਿਸੇ ਵੱਡੇ ਪ੍ਰਚਾਰ ਦੇ ਚੁੱਪ ਚਪੀਤੇ ਰਿਲੀਜ਼ ਕਰ ਦਿੱਤਾ ਗਿਆ ਅਤੇ ਫਿਲਮ ਦਾ ਨਾਮ 'ਸਤਲੁਜ' ਰੱਖਿਆ ਗਿਆ ਹੈ। ਹਨੀ ਤ੍ਰੇਹਨ ਵੱਲੋਂ ਨਿਰਦੇਸ਼ਤ, ਇਸ ਫਿਲਮ ਵਿੱਚ ਦਿਲਜੀਤ ਦੋਸਾਂਝ, ਅਰਜੁਨ ਰਾਮਪਾਲ, ਕੰਵਲਜੀਤ ਸਿੰਘ, ਸੁਵਿੰਦਰ ਵਿੱਕੀ ਅਤੇ ਗੀਤਿਕਾ ਵਿਦਿਆ ਓਹਲੀਅਨ ਮੁੱਖ ਭੂਮਿਕਾਵਾਂ ਨਿਭਾ ਰਹੇ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link