12.02C Vancouver
ADS

Apr 10, 2024 2:44 PM - Connect Newsroom

1 ਮਈ ਤੋਂ ਨੈੱਟਫਲਿਕਸ ’ਤੇ ਵੇਖ ਸਕੋਗੇ ‘ਹੀਰਾਮੰਡੀ’, ਰਿਲੀਜ਼ ਹੋਇਆ ਟ੍ਰੇਲਰ

Share On
heeramandi-sanjay-leela-bhansalis-latest-netflix-sensation-drops-trailer
As revealed in the trailer, the show is set in the lavish Heeramandi district, where Mallikajaan (Manisha Koirala) runs a prestigious house of courtesans.(Photo: Instagram/sanjayleelabhansali)

ਨੈੱਟਫਲਿਕਸ ਨੇ ਸੰਜੇ ਲੀਲਾ ਭੰਸਾਲੀ ਦੁਆਰਾ ਨਿਰਦੇਸ਼ਿਤ ਸੀਰੀਜ਼ ‘ਹੀਰਾਮੰਡੀ ਦਿ ਡਾਇਮੰਡ’ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਹੈ। ਹਰ ਫਰੇਮ ’ਚ ਰਹੱਸ, ਜਨੂੰਨ ਤੇ ਡਰਾਮਾ ਹੈ, ਜਿਸ ਨੇ ਦਰਸ਼ਕਾਂ ਦੀ ਉਤਸੁਕਤਾ ਨੂੰ ਵਧਾ ਦਿੱਤਾ ਹੈ।

ਤੁਹਾਨੂੰ ਦੱਸ ਦੇਈਏ ਕਿ ਇਹ ਸੀਰੀਜ਼ 1 ਮਈ ਤੋਂ ਸਿਰਫ ਨੈੱਟਫਲਿਕਸ ’ਤੇ ਦੇਖਣ ਲਈ ਉਪਲਬਧ ਹੋਵੇਗੀ। ਇਸ ਨੂੰ ਦੇਖ ਕੇ ਦਰਸ਼ਕਾਂ ਨੂੰ ਹੀਰਾਮੰਡੀ ਦੀ ਦੁਨੀਆ ਤੋਂ ਜਾਣੂ ਹੋਣ ਦਾ ਮੌਕਾ ਮਿਲਦਾ ਹੈ। ਹੀਰਾਮੰਡੀ ’ਚ ਮਲਿਕਾਜਾਨ (ਮਨੀਸ਼ਾ ਕੋਇਰਾਲਾ) ਇਕੋ ਇਕ ਹੈ, ਜੋ ਉੱਚ ਸ਼੍ਰੇਣੀ ਦੀਆਂ ਤਵਾਇਫ਼ਾਂ ਦੇ ਘਰ ਰਾਜ ਕਰਦੀ ਹੈ। ਉਹ ਬਿਨਾਂ ਕਿਸੇ ਡਰ ਦੇ ਰਾਜ ਕਰਦੀ ਹੈ, ਪਰ ਇਕ ਦਿਨ ਆਪਣੇ ਪੁਰਾਣੇ ਦੁਸ਼ਮਣ ਦੀ ਧੀ ਫਰੀਦਨ (ਸੋਨਾਕਸ਼ੀ ਸਿਨਹਾ) ਦੇ ਆਉਣ ਨਾਲ ਤਣਾਅ ਦਾ ਮਾਹੌਲ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ।

ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਨੇ ਕਿਹਾ, ‘ਇਹ ਪਿਆਰ, ਤਾਕਤ, ਆਜ਼ਾਦੀ ਤੇ ਬਹੁਤ ਹੀ ਅਸਾਧਾਰਨ ਔਰਤਾਂ, ਉਨ੍ਹਾਂ ਦੀਆਂ ਇੱਛਾਵਾਂ ਤੇ ਸੰਘਰਸ਼ਾਂ ਦੀ ਕਹਾਣੀ ਹੈ। ਇਹ ਮੇਰੀ ਨਵੀਂ ਯਾਤਰਾ ਦੀ ਮੰਜ਼ਿਲ ਨੂੰ ਦਰਸਾਉਂਦੀ ਹੈ। ਨੈੱਟਫਲਿਕਸ ’ਚ, ਸਾਨੂੰ ਇਕ ਆਦਰਸ਼ ਸਾਥੀ ਮਿਲਿਆ ਹੈ ਜੋ ਨਾ ਸਿਰਫ਼ ਸਾਡੀਆਂ ਕਹਾਣੀਆਂ ਲਈ ਸਾਡੇ ਪਿਆਰ ਨੂੰ ਸਮਝਦਾ ਹੈ, ਸਗੋਂ ਸਾਡੀ ਸੀਰੀਜ਼ ਨੂੰ ਵੱਖਰਾ ਬਣਾਉਣ ਤੇ ਦਰਸ਼ਕਾਂ ਤੱਕ ਪਹੁੰਚਣ ਦੀ ਅਸਾਧਾਰਣ ਸਮਰੱਥਾ ਵੀ ਰੱਖਦਾ ਹੈ।’’

ਮੋਨਿਕਾ ਸ਼ੇਰਗਿੱਲ ਵਾਈਸ ਪ੍ਰੈਜ਼ੀਡੈਂਟ, ਨੈੱਟਫਲਿਕਸ ਇੰਡੀਆ ਕਹਿੰਦੀ ਹੈ, ‘ਅਸੀਂ ‘ਹੀਰਾਮੰਡੀ ਦਿ ਡਾਇਮੰਡ ਬਾਜ਼ਾਰ’ ਦੇ ਨਾਲ ਆਪਣਾ ਸਭ ਤੋਂ ਵੱਡਾ ਪ੍ਰਾਜੈਕਟ ਲਾਂਚ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ। ਸੰਜੇ ਲੀਲਾ ਭੰਸਾਲੀ ਦੀ ਇਸ ਸੀਰੀਜ਼ ’ਚ ਜ਼ਬਰਦਸਤ ਵਿਜ਼ੂਅਲ ਤੇ ਯਾਦਗਾਰੀ ਕਿਰਦਾਰ ਹਨ, ਜਿਨ੍ਹਾਂ ਨਾਲ ਇਕ ਵੱਖਰੀ ਦੁਨੀਆਂ ਦਾ ਅਹਿਸਾਸ ਹੁੰਦਾ ਹੈ।

Latest news

gippy-grewal-and-sargun-mehta-bring-laughter-to-connedia-media-network-studio
Punjabi

ਫਿਲਮ ਦੀ ਰਿਲੀਜ਼ ਤੋਂ ਪਹਿਲਾਂ 'ਕੈਰੀ ਆਨ ਜੱਟਾ 4' ਦੀ ਟੀਮ ਨੇ ਸਰੀ ਸਟੂਡੀਓ ਦਾ ਕੀਤਾ ਦੌਰਾ

ਪੰਜਾਬੀ ਅਦਾਕਾਰ ਅਤੇ ਨਿਰਮਾਤਾ ਗਿੱਪੀ ਗਰੇਵਾਲ, ਅਦਾਕਾਰਾ ਸਰਗੁਣ ਮਹਿਤਾ ਅਤੇ ਫ਼ਿਲਮ 'ਕੈਰੀ ਆਨ ਜੱਟਾ 4' ਦੀ ਸਟਾਰ ਕਾਸਟ ਅਤੇ ਮੈਂਬਰਾਂ ਨੇ ਫ਼ਿਲਮ ਦੇ ਪ੍ਰਚਾਰ ਦੌਰੇ ਦੌਰਾਨ ਸਰੀ ਸਥਿਤ ਕਨੈਕਟ ਮੀਡੀਆ ਨੈੱਟਵਰਕ ਸਟੂਡੀਓ ਦਾ ਦੌਰਾ ਕੀਤਾ।
delhi-high-court-reviews-salman-khans-plea-against-kala-hiran-film-release
Punjabi

Delhi High Court Reviews Salman Khan's Plea Against "Kala Hiran" Film Release

The Delhi High Court requested a response from the creators of the film "Kala Hiran: The Battle for Legal" concerning actor Salman Khan's request for a release stay. Khan's legal team argued that the movie is allegedly based on the blackbuck poaching incident linked to him, infringing upon a court order safeguarding his personality rights.
tv-actress-sanchita-ugle-found-dead-at-mumbai-home-police-investigating
Punjabi

'ਕੁਮਕੁਮ ਭਾਗਿਆ' ਦੀ ਅਦਾਕਾਰਾ ਸੰਚਿਤਾ ਉਗਲੇ ਨੇ ਕੀਤੀ ਖੁਦਕੁਸ਼ੀ

ਟੀਵੀ ਅਦਾਕਾਰਾ ਸੰਚਿਤਾ ਉਗਾਲੇ ਦਾ ਸੋਮਵਾਰ ਸਵੇਰੇ ਦੇਹਾਂਤ ਹੋ ਗਿਆ। ਸ਼ੁਰੂਆਤੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਇਹ ਖੁਦਕੁਸ਼ੀ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ।
spiritual-awakening-takes-center-stage-in-tarnvir-singh-jagpals-groundbreaking-film-chaali-din
Punjabi

ਵਿਲੱਖਣ ਰੰਗ ਵਾਲੀ ਫਿਲਮ ਹੈ ਤਰਨਵੀਰ ਜਗਪਾਲ ਦੀ ਫਿਲਮ ‘ਚਾਲੀ ਦਿਨ’

ਪੰਜਾਬੀ ਸਿਨੇਮਾ ਵਿੱਚ ਇੱਕ ਵੱਖਰੇ ਵਿਸ਼ੇ ਨਾਲ ਆ ਰਹੀ ਨਿਰਦੇਸ਼ਕ ਤਰਨਵੀਰ ਸਿੰਘ ਜਗਪਾਲ ਦੀ ਫ਼ਿਲਮ ‘ਚਾਲੀ ਦਿਨ’ ਰਿਲੀਜ਼ ਤੋਂ ਪਹਿਲਾਂ ਹੀ ਚਰਚਾ ਦਾ ਕੇਂਦਰ ਬਣ ਰਹੀ ਹੈ। ਡਾ.ਗੁਰਪ੍ਰੀਤ ਧੁੱਗਾ ਦੀ ਕਿਤਾਬ 'ਤੇ ਆਧਾਰਿਤ ਇਹ ਫ਼ਿਲਮ ਜ਼ਿੰਦਗੀ ਦੇ ਮਕਸਦ,ਆਤਮਿਕ ਜਾਗਰੂਕਤਾ ਅਤੇ ਸਹੀ ਰਾਹ ਦੀ ਖੋਜ ਨੂੰ ਉਜਾਗਰ ਕਰਦੀ ਹੈ।
comedian-pranit-more-faces-backlash-after-controversial-audience-comments
Punjabi

ਦਰਸ਼ਕਾਂ ਦੀਆਂ ਵਿਵਾਦਪੂਰਨ ਟਿੱਪਣੀਆਂ ਤੋਂ ਬਾਅਦ ਕਾਮੇਡੀਅਨ ਪ੍ਰਣਿਤ ਮੋਰੇ ਦਾ ਹੋਇਆ ਸਖਤ ਵਿਰੋਧ

ਪ੍ਰਣਿਤ ਮੋਰੇ ਦੇ ਹਾਲ ਹੀ ਦੇ ਇਕ ਸਟੈਂਡਅੱਪ ਸ਼ੋਅ ਦੀ ਇਕ ਕੜੀ ਵਿਚ ਦਰਸ਼ਕ ਮੈਂਬਰਾਂ ਵਲੋਂ ਕੀਤੀਆਂ ਟਿੱਪਣੀਆਂ ਕਾਰਨ ਅਜੀਬ ਸਥਿਤੀ ਪੈਦਾ ਹੋ ਗਈ। ਨਤੀਜੇ ਵਜੋਂ ਕਾਮੇਡੀਅਨ ਮੋਰੇ ਨੂੰ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਐਪੀਸੋਡ ਦੌਰਾਨ ਇਕ ਔਰਤ ਬਾਰੇ ਦਰਸ਼ਕ ਦੀਆਂ ਇਤਰਾਜ਼ਯੋਗ ਟਿੱਪਣੀਆਂ ਨੇ ਸੋਸ਼ਲ ਮੀਡੀਆ ਤੇ ਕਾਫੀ ਰੋਸ ਪੈਦਾ ਕਰ ਦਿੱਤਾ ਹੈ। ਇਹ ਅਜਿਹੀ ਘਟਨਾ ਸੀ ਜਿਸ ਨੂੰ 370 ਰੁਪਏ ਦੀ ਬਰਿਆਨੀ ਕਲਿੱਪ ਕਿਹਾ ਜਾਂਦਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link