Dec 8, 2023 8:59 PM - CONNECT NEWS

ਪੰਜਾਬੀ ਅਦਾਕਾਰਾ ਹਿਮਾਸ਼ੀ ਖੁਰਾਣਾ ਨੇ ਸੋਸ਼ਲ ਮੀਡੀਆ ਪੋਸਟ ਵਿਚ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਆਸਿਮ ਰਿਆਜ਼ ਨਾਲ ਬ੍ਰੇਕਅੱਪ ਦੀ ਪੁਸ਼ਟੀ ਕੀਤੀ ਹੈ।
ਦੋਵੇਂ 'ਬਿੱਗ ਬੌਸ ਸੀਜ਼ਨ 13' ਵਿਚ ਇਕ-ਦੂਜੇ ਨੂੰ ਮਿਲੇ ਸਨ ਅਤੇ ਉਦੋਂ ਤੋਂ ਇੱਕ-ਦੂਜੇ ਦੇ ਨਾਲ ਸਨ।
ਹਿਮਾਂਸ਼ੀ ਨੇ ਆਪਣੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਉਹ ਹੁਣ ਕੁਝ ਧਾਰਮਿਕ ਕਾਰਨਾਂ ਕਰਕੇ ਇਕੱਠੇ ਨਹੀਂ ਹਨ।
ਆਸਿਮ ਨੇ ਵੀ ਹਿਮਾਂਸ਼ੀ ਖੁਰਾਣਾ ਨਾਲ ਆਪਣੇ ਬ੍ਰੇਕਅੱਪ 'ਤੇ ਪ੍ਰਤੀਕਿਰਿਆ ਦਿੱਤੀ ਹੈ। ਉਸ ਨੇ ਲਿਖਿਆ ਕਿ ਉਹਨਾਂ ਨੇ 'ਆਪੋ-ਆਪਣੇ ਧਾਰਮਿਕ ਵਿਸ਼ਵਾਸਾਂ ਕਾਰਨ ਆਪਣੇ ਪਿਆਰ ਦੀ ਕੁਰਬਾਨੀ ਦਿੱਤੀ ਹੈ।'




