Oct 17, 2024 4:50 PM - Connect Newsroom

ਪੰਜਾਬੀ ਸਿਨੇਮਾ ਦੇ ਉੱਘੇ ਅਦਾਕਾਰ ਗਾਇਕ ਅਤੇ ਨਿਰਦੇਸ਼ਕ ਪਰਮੀਸ਼ ਵਰਮਾ ਨੂੰ ਕਾਰਾਂ ਨਾਲ ਬੇਹੱਦ ਪਿਆਰ ਹੈ। ਉਹ ਇਸ ਅਜੀਬੋ ਗਰੀਬ ਪਿਆਰ ਬਾਰੇ ਅਕਸਰ ਖੁੱਲ੍ਹ ਕੇ ਗੱਲਬਾਤ ਕਰਦਾ ਹੈ। ਇਨੀਂ ਦਿਨੀਂ ਆਪਣੀ ਪੰਜਾਬੀ ਫ਼ਿਲਮ ਤਬਾਹ ਨਾਲ ਚਰਚਾ ਦਾ ਵਿਸ਼ਾ ਬਣੇ ਹੋਏ ਪਰਮੀਸ਼ ਵਰਮਾ ਕਾਰਾਂ ਪ੍ਰਤੀ ਬੜੇ ਉਤਸ਼ਾਹ ਭਰਪੂਰ ਹਨ।
ਉਸ ਦਾ ਸਪੱਸ਼ਟ ਤੌਰ ’ਤੇ ਕਹਿਣਾ ਹੈ ਕਿ ਮੈ ਸ਼ਾਇਦ ਇਸ ਗੱਲ ਨੂੰ ਪੂਰੀ ਤਰ੍ਹਾਂ ਬਿਆਨ ਨਹੀਂ ਕਰ ਸਕਦਾ ਪਰ ਮੈਂ ਉਮਰਾਂ ਤੱਕ ਕਾਰਾਂ ਬਾਰੇ ਗੱਲਾਂ ਕਰ ਸਕਦਾ ਹਾਂ।
ਪਰਮੀਸ਼ ਨੇ ਦੱਸਿਆ ਕਿ ਜਦੋਂ ਵੀ ਉਹ ਆਪਣੇ ਦੋਸਤਾਂ ਨਾਲ ਜੁੜ ਬੈਠਦਾ ਹੈ ਤਾਂ ਉਨ੍ਹਾਂ ਦੀ ਗੱਲਬਾਤ ਵੱਖ-ਵੱਖ ਤਰ੍ਹਾਂ ਦੀਆਂ ਕਾਰਾਂ ਦੁਆਲੇ ਘੁੰਮਦੀ ਰਹਿੰਦੀ ਹੈ, ਜਿਨ੍ਹਾਂ ’ਚ ਆਮ ਕਾਰਾਂ ਤੋਂ ਲੈ ਕੇ ਮਹਿੰਗੀਆਂ ਕਾਰਾਂ ਤੱਕ ਚਰਚਾ ਛਿੜਦੀ ਹੈ। ਉਹ ਕਹਿੰਦਾ ਹੈ ਮੇਰੀ ਬੇਟੀ ਵੀ ਕਾਰਾਂ ਦੀ ਬੜੀ ਸ਼ੌਕੀਨ ਹੈ।




