May 22, 2024 3:47 PM - Connect Newsroom

ਪੰਜਾਬੀ ਅਭਿਨੇਤਰੀ ਮਾਹੀ ਸ਼ਰਮਾ ਜੋ ਆਉਣ ਵਾਲੀ ਫ਼ਿਲਮ ‘ਰੋਜ਼, ਰੋਜ਼ੀ ਤੇ ਗੁਲਾਬ’ ਵਿੱਚ ਨਜ਼ਰ ਆਉਣ ਵਾਲੀ ਹੈ, ਨੂੰ ਮਹਿਲਾ ਅਦਾਕਾਰਾਂ ਵਿੱਚ ਮੇਕਅਪ ਅਤੇ ਪਹਿਰਾਵੇ ਦੇ ਖੇਤਰ ਵਿੱਚ ਚੁਣੌਤੀ ਦੇਣ ਲਈ ਜਾਣਿਆ ਜਾਂਦਾ ਹੈ। ਕੁਦਰਤੀ ਦਿੱਖ ਲਈ ਲਈ ਮਸ਼ਹੂਰ, ਮਾਹੀ ਅਕਸਰ ਇੰਟਰਵਿਊ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਬਿਨਾਂ ਮੇਕਅਪ ਦੇ ਰਹਿੰਦੀ ਹੈ।
ਹਾਲ ਹੀ ’ਚ ਕੁਨੈਕਟ ਐੱਫ.ਐੱਮ. ਕੈਨੇਡਾ ਦੇ ਨਾਲ ਆਉਣ ਵਾਲੀ ਫਿਲਮ ਵਿੱਚ ਗੁਰਨਾਮ ਭੁੱਲਰ ਦੇ ਨਾਲ ਆਪਣੀ ਭੂਮਿਕਾ ਦੇ ਬਾਰੇ ਗੱਲਬਾਤ ਕੀਤੀ ਅਤੇ ਮਾਹੀ ਨੇ ਮੇਕਅੱਪ ਬਾਰੇ ਵੀ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਉਹ ਮੇਕਅੱਪ ਤੋਂ ਪਰਹੇਜ਼ ਕਰਦੇ ਹਨ ਅਤੇ ਜੇ ਲੋੜ ਪੈ ਵੀ ਜਾਵੇ ਤੇ ਉਹ ਸਿਰਫ਼ ਤੇ ਸਿਰਫ਼ ਕੱਜਲ ਦੀ ਵਰਤੋਂ ਕਰਦੇ ਹਨ।




