7.24C Vancouver
ADS

Apr 30, 2024 4:57 PM - Connect Newsroom

ਜਦੋਂ ਮੈਂ ਆਪਣੇ ਪਿਤਾ ਦੀ ਮੌਤ ਦੀ ਖ਼ਬਰ ਸੁਣੀ ਤਾਂ ਮੈਂ ਕੈਨੇਡਾ ’ਚ ਇਕੱਲਾ ਸੀ: ਸੁਲਤਾਨ

Share On
i-was-alone-in-canada-the-day-i-got-news-of-my-fathers-death-sultaan
Recounting the moment he received the news, Sultaan revealed he was alone in Saskatchewan, feeling utterly lost and uncertain about how to react.

ਕੁਨੈਕਟ ਐੱਫ.ਐੱਮ. ਨਾਲ ਕੀਤੀ ਗਈ ਇੰਟਰਵਿਊ ਦੌਰਾਨ ਪੰਜਾਬੀ ਰੈਪਰ ਸੁਲਤਾਨ ਨੇ ਪਿਤਾ ਦੀ ਮੌਤ ਅਤੇ ਉਸ ਤੋਂ ਬਾਅਦ ਹੋਏ ਘਾਟੇ ਨੂੰ ਕਿਵੇਂ ਪੂਰਾ ਕੀਤਾ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ। ਆਪਣੇ ਪਿਤਾ ਦੀ ਮੌਤ ਦੀ ਖ਼ਬਰ ਦੇ ਪਲ ਨੂੰ ਯਾਦ ਕਰਦਿਆਂ ਸੁਲਤਾਨ ਨੇ ਖੁਲਾਸਾ ਕੀਤੀ ਕਿ ਉਹ ਸਸਕੈਚਵਾਨ ’ਚ ਇਕੱਲਾ ਸੀ ਅਤੇ ਜਦੋਂ ਉਸ ਨੇ ਖ਼ਬਰ ਸੁਣੀ ਤਾਂ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ।

ਉਸ ਨੇ ਕਿਹਾ ਕਿ ਜਦੋਂ ਮੈਨੂੰ ਇਹ ਦਿਲ ਦਹਿਲਾਉਣ ਵਾਲੀ ਖਬਰ ਮਿਲੀ ਤਾਂ ਮੈਂ ਪੂਰੀ ਤਰ੍ਹਾਂ ਇਕੱਲਾ ਸੀ। ਉਸ ਨੇ ਦੇਰ ਨਾਲ ਘਰ ਪਹੁੰਚਣ ਆਪਣੇ ਪਿਤਾ ਦੀ ਗੈਰ-ਹਾਜ਼ਰੀ ਦੇ ਬੋਝ ਨਾਲ ਜੂਝਣ ਅਤੇ ਇਹ ਦੱਸਿਆ ਕਿ ਉਦੋਂ ਤੋਂ ਜ਼ਿੰਦਗੀ ’ਚ ਡੂੰਘੀ ਤਬਦੀਲੀ ਆਈ ਹੈ।

ਸੁਲਤਾਨ ਨੇ ਆਪਣੇ ਪਿਤਾ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ਆਪਣਾ ਰੋਲ ਮਾਡਲ ਦੱਸਿਆ ਅਤੇ ਕਿਹਾ ਕਿ ਉਸ ਨੇ ਆਪਣੇ ਪਿਤਾ ਤੋਂ ਕਈ ਅਨਮੋਲ ਸਬਕ ਸਿੱਖੇ ਹਨ। ਉਸ ਨੇ ਆਖਿਆ ਕਿ ਉਸ ਨੂੰ ਆਪਣੇ ਪਿਤਾ ਦੀਆਂ ਯਾਦਾਂ ’ਚ ਤਸੱਲੀ, ਖ਼ੁਸ਼ੀ ਅਤੇ ਗਮੀ ਦੋਵੇਂ ਪਲਾਂ ’ਚ ਉਨ੍ਹਾਂ ਦੀਆਂ ਸਿੱਖਿਆਵਾਂ ਤੋਂ ਤਾਕਤ ਮਿਲਦੀ ਹੈ।

Latest news

gene-hackman-found-dead
Punjabi

ਹਾਲੀਵੁੱਡ ਅਦਾਕਾਰ ਜੀਨ ਹੈਕਮੈਨ ਦੀ ਮੌਤ, ਇਕ ਸਵਾਲ

ਹਾਲੀਵੁੱਡ ਦੇ ਦਿੱਗਜ ਅਭਿਨੇਤਾ ਅਤੇ ਦੋ ਵਾਰ ਦੇ ਆਸਕਰ ਜੇਤੂ ਜੀਨ ਹੈਕਮੈਨ ਅਤੇ ਉਨ੍ਹਾਂ ਦੀ ਪਤਨੀ ਬੇਟਸੀ ਅਰਾਕਾਵਾ ਆਪਣੇ ਘਰ ਵਿਚ ਮ੍ਰਿਤਕ ਪਾਏ ਗਏ। ਸਥਾਨਕ ਰਿਪੋਰਟਾਂ ਮੁਤਾਬਕ ਉਸ ਦੇ ਨਾਲ ਉਸ ਦਾ ਪਾਲਤੂ ਕੁੱਤਾ ਵੀ ਮ੍ਰਿਤਕ ਪਾਇਆ ਗਿਆ। ਸੈਂਟਾ ਫੇ ਕਾਉਂਟੀ ਸ਼ੈਰਿਫ ਦੇ ਦਫਤਰ ਨੇ ਇਕ ਬਿਆਨ ਵਿਚ ਕਿਹਾ, "ਅਸੀਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ, ਪਰ ਫਿਲਹਾਲ ਸਾਡੇ ਕੋਲ ਅਜਿਹਾ ਕੋਈ ਸੰਕੇਤ ਨਹੀਂ ਹੈ ਕਿ ਇਹ ਕਤਲ ਜਾਂ ਕਿਸੇ ਹੋਰ ਗਲਤ ਖੇਡ ਦਾ ਨਤੀਜਾ ਹੈ। ਮੌਤ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਪੋਸਟਮਾਰਟਮ ਕਰਵਾਇਆ ਜਾਵੇਗਾ।"
mostly-sane-prajakta-kohli-gets-hitched
Punjabi

ਸੇਨ ਨਾਂ ਨਾਲ ਜਾਣੀ ਜਾਂਦੀ ਪ੍ਰਾਜਕਤਾ ਕੋਲੀ ਦਾ ਵ੍ਰਿਸ਼ਾਂਕ ਖਨਲ ਨਾਲ ਹੋਇਆ ਵਿਆਹ

ਬਾਲੀਵੁੱਡ ਅਦਾਕਾਰ ਅਤੇ ਇਨਫਲੂਐਂਨਸਰ ਪ੍ਰਾਜਕਤਾ ਕੋਹਲੀ ਜਿਸ ਨੂੰ ਜ਼ਿਆਦਾਤਰ ਸੇਨ ਨਾਂ ਨਾਲ ਜਾਣਿਆ ਜਾਂਦਾ ਹੈ ਨੇ ਬੀਤੇ ਦਿਨੀਂ ਵ੍ਰਿਸ਼ਾਂਕ ਖਨਲ ਨਾਲ ਵਿਆਹ ਕਰਵਾ ਲਿਆ। ਪ੍ਰਾਜਕਤਾ ਨੇ ਆਪਣੇ ਵਿਆਹ ਦੇ ਜਸ਼ਨਾਂ ਦੀਆਂ ਫੋਟੋਆਂ ਦਾ ਇਕ ਸੈਟ ਸੋਸ਼ਲ ਮੀਡੀਆ ਤੇ ਪਿਛਲੇ ਦਿਨੀਂ ਸਾਂਝਾ ਕੀਤਾ ਸੀ। ਜਿਸ ਤੋਂ ਇਹ ਲੱਗਿਆ ਕਿ ਉਹ ਆਪਣੇ ਲੰਬੇ ਸਮੇਂ ਦੇ ਸਾਥੀ ਨਾਲ ਵਿਆਹ ਲਈ ਪੂਰੀ ਤਰ੍ਹਾਂ ਤਿਆਰ ਹੈ।
harkirat-sangha-pays-tribute-to-sidhu-moosewala
Punjabi

ਹਰਕੀਰਤ ਸੰਘਾ ਨੇ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ

ਗਾਇਕ ਹਰਕੀਰਤ ਸੰਘਾ ਨੇ ਹਾਲ ਹੀ ਵਿੱਚ ਵੈਨਕੂਵਰ ਤੋਂ ਕੈਨੇਡਾ ਵਿੱਚ ਆਪਣਾ ਪਹਿਲਾ ਲਾਈਵ ਟੂਰ ਸ਼ੁਰੂ ਕੀਤਾ ਹੈ। ਨੌਜਵਾਨ ਪੀੜ੍ਹੀ ਦੇ ਦਿਲਾਂ ਦੀ ਧੜਕਣ ਬਣ ਚੁੱਕਾ ਗਾਇਕ ਕੈਨੇਡਾ ਵਿੱਚ ਰਹਿੰਦਾ ਹੈ ਅਤੇ ਆਪਣੇ ਵੈਨਕੂਵਰ ਪ੍ਰਦਰਸ਼ਨ ਦੌਰਾਨ, ਉਸ ਨੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ ਅਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਉਸਦੇ ਇੱਕ ਟਰੈਕ ਦੀ ਦਿਲੋਂ ਸ਼ਰਧਾਂਜਲੀ ਭੇਟ ਕਰਕੇ ਉਨ੍ਹਾਂ ਦਾ ਦਿਲ ਜਿੱਤ ਲਿਆ।
garry-sandhu-on-his-rare-visit-to-india
Punjabi

ਗੈਰੀ ਸੰਧੂ ਬਹੁਤ ਸਾਲਾਂ ਬਾਅਦ ਆਇਆ ਭਾਰਤ

ਪੰਜਾਬੀ ਗਾਇਕ ਗੈਰੀ ਸੰਧੂ, ਜੋ ਯੂਕੇ ਵਿੱਚ ਰਹਿੰਦਾ ਹੈ, ਨੇ ਹਾਲ ਹੀ ਵਿੱਚ ਚੰਡੀਗੜ੍ਹ, ਭਾਰਤ ਦਾ ਦੌਰਾ ਕੀਤਾ। ਇੱਕ ਸੰਖੇਪ ਵੀਡੀਓ ਵਿੱਚ, ਗੈਰੀ ਨੇ ਜ਼ਾਹਰ ਕੀਤਾ ਕਿ ਉਹ ਕਦੇ-ਕਦਾਈਂ ਹੀ ਭਾਰਤ ਦੀ ਯਾਤਰਾ ਕਰਦੇ ਹਨ, ਖਾਸ ਕਰਕੇ ਉਨ੍ਹਾਂ ਮਾਤਾ-ਪਿਤਾ ਦੋਵਾਂ ਦੀ ਮੌਤ ਹੋ ਜਾਣ ਤੋਂ ਬਾਅਦ, ਹਾਲਾਂਕਿ, ਉਹ ਇਸ ਦੌਰੇ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਆਪਣੀ ਆਉਣ ਵਾਲੀ ਫਿਲਮ, ‘ਬਦਨਾਮ’ ਦੇ ਪ੍ਰਚਾਰ ਲਈ ਅਦਾਕਾਰ ਜੈ ਰੰਧਾਵਾ ਨਾਲ ਸਟੇਜ ਸਾਂਝੀ ਕੀਤੀ।
nargis-fakhris-secret-wedding
Punjabi

ਨਰਗਿਸ ਫਾਖਰੀ ਨੇ ਕੀਤਾ ਚੁੱਪ-ਚਪੀਤੇ ਵਿਆਹ

ਨਰਗਿਸ ਫਾਖਰੀ ਨੂੰ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ ਪਰ ਹੁਣ ਉਹ ਕਿਸੇ ਫਿਲਮ ਕਰਕੇ ਨਹੀਂ ਸਗੋਂ ਆਪਣੀ ਨਿੱਜੀ ਜ਼ਿੰਦਗੀ ਕਰਕੇ ਸੁਰਖੀਆਂ ’ਚ ਹੈ। ਇਹ ਖੁਲਾਸਾ ਹੋਇਆ ਹੈ ਕਿ ਉਨ੍ਹਾਂ ਨੇ ਕਥਿਤ ਤੌਰ ’ਤੇ ਵਿਆਹ ਕਰਵਾ ਲਿਆ ਹੈ ਅਤੇ ਕੁਝ ਤਸਵੀਰਾਂ ਸਿੱਧੇ ਲਾਸ ਏਂਜਲਸ ਤੋਂ ਸਾਹਮਣੇ ਆਈਆਂ ਹਨ। ਕਿਹਾ ਜਾ ਰਿਹਾ ਹੈ ਕਿ ਨਰਗਿਸ ਨੇ ਆਪਣੇ ਪ੍ਰੇਮੀ ਨਾਲ ਗੁਪਤ ਢੰਗ ਨਾਲ ਵਿਆਹ ਕਰਵਾ ਲਿਆ ਹੈ। ਉਸ ਦੇ ਪ੍ਰੇਮੀ ਦਾ ਨਾਮ ਟੋਨੀ ਬੇਗ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link