Sep 20, 2024 4:11 PM - Connect Newsroom

ਪੰਜਾਬੀ ਫ਼ਿਲਮ ਅਭਿਨੇਤਰੀ ਰੂਪੀ ਗਿੱਲ ਨੇ ਆਪਣੀਆਂ ਪ੍ਰੇਰਣਾਵਾਂ ਖੁਹਾਇਸ਼ਾਂ ਅਤੇ ਇਸ਼ਾਵਾ ਬਾਰੇ ਦਰਸ਼ਕਾਂ ਸਾਹਮਣੇ ਇਕ ਅਹਿਮ ਖ਼ੁਲਾਸਾ ਕੀਤਾ ਹੈ। ਬੀਬੀ ਰਜਨੀ ਫ਼ਿਲਮ ’ਚ ਆਕਰਸ਼ਕ ਭੂਮਿਕਾ ਲਈ ਚਰਚਿਤ ਹੋਈ ਰੂਪੀ ਇਕ ਪ੍ਰਤਿਭਾਸ਼ਾਲੀ ਅਭਿਨੇਤਰੀ ਹੈ। ਰੂਪੀ ਨੇ ਅਮਰਿੰਦਰ ਗਿੱਲ, ਦਿਲਜੀਤ ਦੋਸਾਂਝ ਅਤੇ ਗੁਰਨਾਮ ਭੁੱਲਰ ਵਰਗੇ ਚਰਚਿਤ ਗਾਇਕਾ ਨਾਲ ਕਈ ਮਿਉਜ਼ਿਕ ਵੀਡੀਓ ਕੀਤੀਆਂ ਹਨ। ਉਸ ਦਾ ਕਹਿਣਾ ਹੈ ਕਿ ਬਾਲੀਵੁੱਡ ਦੀ ਉੱਘੀ ਸਟਾਰ ਆਲੀਆ ਭੱਟ ਦੇ ਬਹੁਤ ਪ੍ਰਭਾਸ਼ਿਤ ਹੈ ਅਤੇ ਉਸ ਤੋਂ ਪ੍ਰੇਰਣਾ ਲੈਂਦੀ ਹੈ।
ਕੁਨੈਕਟ ਐੱਫ.ਐੱਮ. ਕੈਨੇਡਾ ਨਾਲ ਇਕ ਮੁਲਾਕਾਤ ’ਚ ਰੂਪੀ ਨੇ ਉਸ ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾਉਣ ’ਚ ਰੂਚੀ ਪ੍ਰਗਟਾਈ ਹੈ, ਜਿਨ੍ਹਾਂ ਵਾਸਤੇ ਆਲੀਆ ਜਾਣੀ ਜਾਂਦੀ ਰਹੀ ਹੈ ਅਤੇ ਆਲੀਆ ਦੇ ਮੇਕਅਪ ਸਟਾਈਲ ਨੂੰ ਵੀ ਬਹੁਤ ਪਸੰਦ ਕਰਦੀ ਹੈ। ਉਸ ਨੇ ਕਿਹਾ ਕਿ ਆਲੀਆ ਦੇ ਮੇਕਅਪ ਪਰਦੇ ’ਤੇ ਉਸ ਦੀ ਮੌਜੂਦਗੀ ਨੂੰ ਚਾਰ ਚੰਨ ਲਾਉਂਦਾ ਹੈ। ਰੂਪੀ ਦੀ ਪ੍ਰਤਿਭਾ ਅਤੇ ਉੱਚੀਆਂ ਬੁਲੰਦੀਆਂ ਛੂਹਣ ਦੀ ਖੁਹਾਇਸ਼ ਕਾਰਨ ਉਹ ਪੰਜਾਬੀ ਫਿਲਮ ਇੰਡਸਟਰੀ ’ਚ ਇਕ ਉਭਰਦੇ ਸਿਤਾਰੇ ਵਜੋਂ ਸਥਾਨ ਹਾਸਲ ਕਰ ਸਕੀ ਹੈ।




