Dec 15, 2021 12:23 AM - Jasmine Singh

ਕੀ ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਨੋਰਾ ਫਤੇਹੀ ਨਾਲ ਇੰਸਟਾਗ੍ਰਾਮ 'ਤੇ ਆਪਣੇ ਸੰਬੰਧਾਂ ਬਾਰੇ ਜਾਣਕਾਰੀ ਸਾਂਝੀ ਕਰ ਕੇ ਇਸ ਦਾ ਅਧਿਕਾਰਤ ਐਲਾਨ ਕਰ ਦਿੱਤਾ ਹੈ।ਉਸ ਵੱਲੋਂ ਦੋਵਾਂ ਦੇ ਪਿਆਰ ਦੇ ਇਜ਼ਹਾਰ ਦੀ ਬਾਤ ਪਾਉਂਦੀਆਂ ਫੋਟੋਆਂ ਉਸ ਵੇਲੇ ਇੰਸਟਾਗ੍ਰਾਮ 'ਤੇ ਪਾਈਆਂ ਗਈਆਂ ਹਨ ਜਦ ਦੋਵਾਂ ਦੀ ਡੇਟਿੰਗ ਦੀਆਂ ਅਫਵਾਹਾਂ ਉੱਡ ਰਹੀਆਂ ਨੇ।
ਗਾਇਕ ਨੇ ਨੋਰਾ ਬਾਰੇ ਲਿਖਿਆ ਹੈ: "My Mermaid Rani" ਭਾਵ ਮੇਰੀ ਜਲਪਰੀ ਰਾਣੀ।
ਇੰਜ ਹੀ ਨੋਰਾ ਨੇ ਫੋਟੋ ਸਾਂਝੀ ਕੀਤੀ ਜਿਸ ਨਾਲ ਕੈਪਸ਼ਨ ਹੈ : "ਉਨ੍ਹਾਂ ਨੇ ਕਿਹਾ ਕਿ ਜਿੰਨਾ ਚਿਰ ਤੁਸੀਂ ਮੇਰੇ ਮਹਾਂਸਾਗਰ ਵਿੱਚ ਹੋ ਤਦ ਤਕ ਤੁਸੀਂ ਮੇਰੇ ਕਾਨੂੰਨਾਂ ਦਾ ਪਾਲਣ ਕਰੋਗੇ, ਇਸ ਕਰਕੇ ਮੈਂ ਉੱਥੋਂ ਆ ਗਈ। "ਕੁਝ ਦਿਨ ਪਹਿਲਾਂ ਗੋਆ ਦੀ ਇੱਕ ਬੀਚ 'ਤੋਂ ਇਨ੍ਹਾਂ ਦੀਆਂ ਫੋਟੋਆਂ ਵਾਇਰਲ ਹੋਣ ਪਿੱਛੋਂ ਸੋਸ਼ਲ ਮੀਡੀਆ ਉੱਪਰ ਇਨ੍ਹਾਂ ਦੀ ਸਭ ਤੋਂ ਵੱਧ ਚਰਚਾ ਹੋ ਰਹੀ ਹੈ।




