Jun 5, 2024 6:21 PM - Connect Newsroom

‘ਬਹੂ ਹਮਾਰੀ ਰਜਨੀਕਾਂਤ’ ਵਿੱਚ ਆਪਣੀ ਭੂਮਿਕਾ ਲਈ ਮਸ਼ਹੂਰ ਟੈਲੀਵਿਜ਼ਨ ਅਦਾਕਾਰਾ ਰਿਧਿਮਾ ਪੰਡਿਤ ਨੇ ਹਾਲ ਹੀ ਵਿੱਚ ਉਸ ਨੂੰ ਭਾਰਤੀ ਕ੍ਰਿਕਟਰ ਸ਼ੁਭਮਨ ਗਿੱਲ ਨਾਲ ਜੋੜਨ ਦੀਆਂ ਅਫਵਾਹਾਂ ਦਾ ਖੰਡਨ ਕੀਤਾ ਹੈ।
ਕਿਆਸ ਲਗਾਏ ਜਾ ਰਹੇ ਹਨ ਕਿ ਦੋਵੇਂ ਦਸੰਬਰ ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣ ਦੀ ਯੋਜਨਾ ਬਣਾ ਰਹੇ ਹਨ। ਸ਼ੁਭਮਨ ਨੇ ਇਸ ਮਾਮਲੇ ’ਤੇ ਚੁੱਪੀ ਧਾਰੀ ਰੱਖੀ ਅਤੇ ਰਿਧੀਮਾ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਇਸ ਦਾ ਸਪੱਸ਼ਟੀਕਰਨ ਦਿੱਤਾ।
ਇੱਕ ਇੰਸਟਾਗ੍ਰਾਮ ਸਟੋਰੀ ਵਿੱਚ, ਜਿਸ ਨੂੰ ਉਦੋਂ ਤੋਂ ਡਿਲੀਟ ਕਰ ਦਿੱਤਾ ਗਿਆ ਹੈ, ਰਿਧੀਮਾ ਨੇ ਕਿਹਾ ਕਿ ਮੈਨੂੰ ਪੱਤਰਕਾਰਾਂ ਵਲੋਂ ਬੇਹੱਦ ਸਵਾਲ ਪੁੱਛੇ ਗਏ। ਬਹੁਤ ਸਾਰੇ ਮੇਰੇ ਆਉਣ ਵਾਲੇ ਵਿਆਹ ਬਾਰੇ ਪੁੱਛ ਰਹੇ ਹਨ, ਪਰ ਕਿਸ ਨਾਲ? ਨਹੀਂ, ਅਜਿਹਾ ਨਹੀਂ ਹੋ ਰਿਹਾ ਹੈ। ਜੇਕਰ ਕੁਝ ਹੁੰਦਾ ਹੈ ਤਾਂ ਤੁਹਾਨੂੰ ਸਿੱਧੇ ਤੌਰ ’ਤੇ ਸੂਚਿਤ ਕੀਤਾ ਜਾਵੇਗਾ, ਕੁਝ ਵੀ ਨਹੀਂ ਹੈ।




