Jul 21, 2025 1:25 PM - Connect Newsroom

ਈਸ਼ਾਨ ਖੱਟਰ,ਜਾਨ੍ਹਵੀ ਕਪੂਰ ਅਤੇ ਵਿਸ਼ਾਲ ਜੇਠਵਾ ਮੁੱਖ ਭੂਮਿਕਾਵਾਂ ਵਾਲੀ ਫਿਲਮ ‘ਹੋਮਬਾਊਂਡ’ ਟੋਰਾਂਟੋ ਦੇ ਕੌਮਾਂਤਰੀ ਫਿਲਮ ਫੈਸਟੀਵਲ ਵਿੱਚ ਵੱਡੇ ਪਰਦੇ ਦਾ ਸ਼ਿੰਗਾਰ ਬਣੇਗੀ। ਇਸ ਖ਼ਬਰ ਦੀ ਜਾਣਕਾਰੀ ਦਿੰਦਿਆਂ ਨਿਰਮਾਤਾ ਕਰਨ ਜੌਹਰ ਨੇ ਇਕ ਪੋਸਟ 'ਚ ਲਿਖਿਆ ਹੈ ਕਿ "#Homebound ਨੂੰ ਗਾਲਾ ਪ੍ਰੈਜ਼ੈਂਟੇਸ਼ਨ ਲਾਈਨਅੱਪ ਦੇ ਅਧੀਨ ਇਸ ਫੈਸਟੀਵਲ ਲਈ ਸੱਦਾ ਦਿੱਤਾ ਗਿਆ ਹੈ।
ਇਸ ਸੰਸਾਰ ਪੱਧਰੀ ਮੰਚ 'ਤੇ ਪਰਤਣ ਲਈ ਮੈਂ ਬਹੁਤ ਖੁਸ਼ ਅਤੇ ਧੰਨਵਾਦੀ ਹਾਂ। ਇਹ ਸਾਡੇ ਲਈ ਧਰਮਾ ਪ੍ਰੋਡਕਸ਼ਨ ਵਿੱਚ ਇਕ ਹੋਰ ਮਾਣ ਵਾਲਾ ਪਲ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ‘ਹੋਮਬਾਊਂਡ’ ਨੂੰ ਇਸੇ ਸਾਲ ਕਾਨਸ 'ਚ ਹੋਏ ਫਿਲਮ ਫੈਸਟੀਵਲ 'ਚ ਵੀ ਭਰਪੂਰ ਸਵਾਗਤ ਮਿਲਿਆ ਸੀ। ਇਹ ਫਿਲਮ ਭਾਰਤ ਦੇ ਉੱਤਰੀ ਖੇਤਰ 'ਚ ਦੂਰ-ਦੁਰਾਡੇ ਵੱਸਦੇ 2 ਜੀਵਨ ਸਾਥੀਆਂ ਦੀ ਕਹਾਣੀ 'ਤੇ ਆਧਾਰਿਤ ਹੈ।




