Jun 18, 2024 6:19 PM - Connect Newsroom

ਅਦਾਕਾਰਾ-ਨਿਰਮਾਤਾ ਆਲੀਆ ਭੱਟ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਉਹ ਬੱਚਿਆਂ ਦੀ ਇਕ ਚਿੱਤਰ ਪੁਸਤਕ ‘ਦਿ ਐਡਵੈਂਚਰਜ਼ ਆਫ਼ ਏਡ-ਏ-ਮਮਾ : ਏਡ ਫਾਈਂਡਸ ਏ ਹੋਮ’ ਨਾਲ ਲੇਖਿਕਾ ਬਣ ਗਈ ਹੈ।
ਅਦਾਕਾਰਾ ਅਤੇ ਉਸ ਦੇ ਪਤੀ ਰਣਬੀਰ ਕਪੂਰ ਦੀ 19 ਮਹੀਨਿਆਂ ਦੀ ਬੇਟੀ ਰਾਹਾ ਹੈ। ਆਲੀਆ ਨੇ ਆਪਣੇ ਇੰਸਟਾਗ੍ਰਾਮ ਪੇਜ ’ਤੇ ਕਿਤਾਬ ਬਾਰੇ ਜਾਣਕਾਰੀ ਸਾਂਝੀ ਕੀਤੀ।
‘ਏਡ ਫਾਈਂਡਸ ਏ ਹੋਮ’ ਆਲੀਆ ਦੇ ਬੱਚਿਆਂ ਦੇ ਲਿਬਾਸ ਬ੍ਰਾਂਡ ਏਡ-ਏ-ਮਮਾ ਤੋਂ ਪ੍ਰੇਰਿਤ ਲੜੀ ਦੀ ਪਹਿਲੀ ਕਿਤਾਬ ਹੈ। ਚਿੱਤਰਕਾਰ ਤਨਵੀ ਭੱਟ ਨੇ ਇਸ ਕਿਤਾਬ ਲਈ ਚਿੱਤਰ ਬਣਾਏ ਹਨ।




