Oct 4, 2024 5:50 PM - Connect Newsroom

ਸਲਮਾਨ ਖਾਨ ਦੇ ਸਭ ਤੋਂ ਮਸ਼ਹੂਰ ਟੀਵੀ ਰਿਐਲਿਟੀ ਸ਼ੋਅ ਬਿੱਗ ਬੌਸ ਦਾ 18ਵਾਂ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ। ਬਿੱਗ ਬੌਸ 18 ਦਾ ਨਵਾਂ ਪ੍ਰੋਮੋ ਰਿਲੀਜ਼ ਹੋ ਗਿਆ ਹੈ। ਇਸ ’ਚ ਸਲਮਾਨ ਖਾਨ ਇੱਕ ਵਾਰ ਫਿਰ ‘ਟਾਈਮ ਕਾ ਤਾਂਡਵ’ ਨਾਲ ਖੇਡਦੇ ਨਜ਼ਰ ਆਉਣਗੇ। ਇਸ ਦੇ ਨਾਲ ਹੀ, ਸਲਮਾਨ ਖਾਨ ਦੇ ਪ੍ਰਸ਼ੰਸਕ ਬਿੱਗ ਬੌਸ 18 ਦੀ ਪ੍ਰੀਮੀਅਰ ਡੇਟ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ, ਜਿਸ ਦਾ ਖੁਲਾਸਾ ਹੁਣ ਹੋ ਗਿਆ ਹੈ।
ਜੀ ਹਾਂ... ਸਲਮਾਨ ਖਾਨ ਨੇ ਖੁਲਾਸਾ ਕੀਤਾ ਹੈ ਕਿ ਬਿੱਗ ਬੌਸ 18 ਕਦੋਂ ਸ਼ੁਰੂ ਹੋਣ ਜਾ ਰਿਹਾ ਹੈ। ’ਬਿੱਗ ਬੌਸ 18’ ਦੇ ਨਵੇਂ ਪ੍ਰੋਮੋ ’ਚ ਸਲਮਾਨ ਖ਼ਾਨ ਨਜ਼ਰ ਆ ਰਹੇ ਹਨ ਅਤੇ ’ਟਾਈਮ ਕਾ ਤਾਂਡਵ’ ਬਾਰੇ ਦੱਸ ਰਹੇ ਹਨ। ਬਿੱਗ ਬੌਸ 18 ਦੇ ਨਵੇਂ ਪ੍ਰੋਮੋ ’ਚ ਸਲਮਾਨ ਖਾਨ ’ਟਾਈਮ ਕਾ ਤਾਂਡਵ’ ’ਤੇ ਜ਼ਿਆਦਾ ਧਿਆਨ ਦੇ ਰਹੇ ਹਨ। ਉਹ ਇਹ ਵੀ ਕਹਿ ਰਹੇ ਹਨ ਕਿ ਇਸ ਵਾਰ ਮੁਕਾਬਲੇਬਾਜ਼ਾਂ ਦਾ ਭਵਿੱਖ ਦੇਖਣ ਨੂੰ ਮਿਲੇਗਾ।
ਦੱਸ ਦੇਈਏ ਕਿ ਸਲਮਾਨ ਖਾਨ ਇਨ੍ਹੀਂ ਦਿਨੀਂ ਆਪਣੀ ਮੋਸਟ ਅਵੇਟਿਡ ਫਿਲਮ ’ਸਿਕੰਦਰ’ ਦੀ ਸ਼ੂਟਿੰਗ ’ਚ ਰੁੱਝੇ ਹੋਏ ਹਨ। ਇਸ ਦੌਰਾਨ ਉਹ ਬਿੱਗ ਬੌਸ 18 ਦੀ ਸ਼ੂਟਿੰਗ ਵੀ ਜਾਰੀ ਰੱਖਣਗੇ। ਸਲਮਾਨ ਖਾਨ ਵੀਕੈਂਡ ਕਾ ਵਾਰ ਐਪੀਸੋਡ ਵਿੱਚ ਆਉਂਦੇ ਹੋਏ ਅਤੇ ਘਰ ਵਾਲਿਆਂ ਦੀ ਸਖ਼ਤ ਕਲਾਸ ਲੈਂਦੇ ਹੋਏ ਨਜ਼ਰ ਆਉਣਗੇ। ਦੱਸ ਦੇਈਏ ਕਿ ’ਸਿਕੰਦਰ’ ਫਿਲਮ ਈਦ 2025 ’ਚ ਰਿਲੀਜ਼ ਹੋਵੇਗੀ ਅਤੇ ਇਸ ਲਈ ਸਲਮਾਨ ਖਾਨ ਜਲਦ ਹੀ ਆਪਣਾ ਸ਼ੋਅ ਬਿੱਗ ਬੌਸ 18 ਲਾਂਚ ਕਰਨਗੇ। ਬਿੱਗ ਬੌਸ 18 ਸੋਮਵਾਰ ਤੋਂ ਐਤਵਾਰ ਰਾਤ 9 ਵਜੇ ਕਲਰਸ ’ਤੇ 6 ਅਕਤੂਬਰ ਤੋਂ ਪ੍ਰਸਾਰਿਤ ਹੋਵੇਗਾ।




