Jan 17, 2022 10:42 PM - Jasmine Singh

ਪੰਜਾਬੀ ਗਾਇਕ ਜੱਸ ਮਾਣਕ ਪੰਜਾਬੀ ਫਿਲਮ 'ਜੱਟ ਬ੍ਰਦਰਜ'਼ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਫਿਲਮ 'ਚ ਉਹ ਪੰਜਾਬੀ ਗਾਇਕ-ਅਦਾਕਾਰ ਗੁਰੀ ਨਾਲ ਨਜ਼ਰ ਆਉਣਗੇ।
ਕੇ.ਵੀ ਢਿੱਲੋਂ ਵੱਲੋਂ ਨਿਰਮਿਤ, ਇਹ ਫਿਲਮ 4 ਫਰਵਰੀ, 2022 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਮਾਨਵ ਸ਼ਾਹ ਦੁਆਰਾ ਨਿਰਦੇਸ਼ਤ, 'ਜੱਟ ਬ੍ਰਦਰਜ' ਵਿੱਚ ਨਿਕੀਤ ਢਿੱਲੋਂ ਅਤੇ ਪ੍ਰਿਅੰਕਾ ਖੇੜਾ ਵੀ ਹਨ।
ਜੱਸ ਮਾਣਕ ਦਾ ਕਹਿਣਾ ਹੈ, “ਫਿਲਮ ਉਸ ਸਾਰੇ ਸ਼ੁਗਲ ਬਾਰੇ ਹੈ ਜੋ ਮੈਂ ਕਾਲਜ ਅਤੇ ਸਕੂਲ ਵਿੱਚ ਕੀਤਾ ਸੀ। ਮੈਂ ਇੱਕ ਅਜਿਹੇ ਵਿਅਕਤੀ ਦਾ ਕਿਰਦਾਰ ਨਿਭਾ ਰਿਹਾ ਹਾਂ ਜੋ ਬਹੁਤ ਸ਼ਰਾਰਤੀ ਹੈ। ਇਹ ਮੇਰੀ ਪਹਿਲੀ ਫਿਲਮ ਸੀ, ਇਸ ਲਈ ਮੈਂ ਇਹ ਕਿਰਦਾਰ ਨਿਭਾਉਣ ਲਈ ਬਹੁਤ ਉਤਸ਼ਾਹਿਤ ਸੀ ਅਤੇ ਮੈਨੂੰ ਉਮੀਦ ਹੈ ਕਿ ਲੋਕ ਇਸ ਨੂੰ ਪਸੰਦ ਕਰਨਗੇ।”




