Nov 2, 2023 8:41 PM - CONNECT NEWS

ਪੰਜਾਬੀ ਗਾਇਕ ਅਤੇ ਅਦਾਕਾਰ ਜੱਸੀ ਗਿੱਲ ਅਤੇ ਅਦਾਕਾਰਾ ਅਮਾਇਰਾ ਦਸਤੂਰ ਦੀ ਜੋੜੀ ਜਲਦ ਹੀ ਫਿਲਮ "ਫੁਰਤੀਲਾ" ਵਿਚ ਨਜ਼ਰ ਆਵੇਗੀ।
ਇਹ ਫਿਲਮ ਡਾਇਰੈਕਟਰ ਅਮਰ ਹੁੰਦਲ ਵਲੋਂ ਨਿਰਦੇਸ਼ਿਤ ਕੀਤੀ ਗਈ ਹੈ ਜੋ 26 ਅਪ੍ਰੈਲ 2024 ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ।
ਇਸ ਫਿਲਮ ਦੀ ਕਹਾਣੀ ਵੀ ਅਮਰ ਹੁੰਦਲ ਵਲੋਂ ਲਿਖੀ ਗਈ ਹੈ।
ਇਸ ਫਿਲਮ ਦਾ ਨਿਰਮਾਣ ਓਟ ਫਿਲਮ ਪ੍ਰੋਡਕਸ਼ਨ ਵਲੋਂ ਕੀਤਾ ਗਿਆ ਹੈ ਜਿਸ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇਹ ਜਾਣਕਾਰੀ ਸ਼ੇਅਰ ਕੀਤੀ ਗਈ ਹੈ।




