Aug 26, 2024 5:04 PM - Connect Newsroom

27 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ ’ਜੱਟ ਐਂਡ ਜੂਲੀਅਟ 3’ ਹੁਣ ਜਲਦ ਹੀ ਓਟੀਟੀ ਪਲੇਟਫਾਰਮ ਚੌਪਾਲ ਉਤੇ ਰਿਲੀਜ਼ ਹੋਣ ਜਾ ਰਹੀ ਹੈ, ਇਸ ਸੰਬੰਧੀ ਜਾਣਕਾਰੀ ਓਟੀਟੀ ਪਲੇਟਫਾਰਮ ਚੌਪਾਲ ਦੇ ਇੰਸਟਾਗ੍ਰਾਮ ਪੇਜ ਉਤੇ ਦਿੱਤੀ ਗਈ ਹੈ।
ਹਾਲਾਂਕਿ ਪੇਜ ਉਤੇ ਇਸ ਫਿਲਮ ਦਾ ਸਿੱਧਾ ਨਾਮ ਨਹੀਂ ਲਿਖਿਆ ਗਿਆ ਹੈ, ਬਸ ਪ੍ਰਸ਼ੰਸਕਾਂ ਨੂੰ ’ਜੱਟ ਐਂਡ ਜੂਲੀਅਟ’, ’ਜੱਟ ਐਂਡ ਜੂਲੀਅਟ 2’ ਦੇ ਨਾਲ ਤੀਜੀ ਫਿਲਮ ਗੈੱਸ ਕਰਨ ਲਈ ਕਿਹਾ ਗਿਆ ਹੈ। ਇਹ ਫਿਲਮ ਅਗਲੇ ਮਹੀਨੇ ਦੀ 19 ਤਾਰੀਖ਼ ਨੂੰ ਰਿਲੀਜ਼ ਹੋ ਜਾਵੇਗੀ।
ਪਰ ਪ੍ਰਸ਼ੰਸਕ ਇਸ ਫਿਲਮ ਦੇ ਓਟੀਟੀ ਉਤੇ ਆਉਣ ਲਈ ਕਾਫੀ ਉਤਸ਼ਾਹਿਤ ਹਨ ਅਤੇ ਤਰ੍ਹਾਂ-ਤਰ੍ਹਾਂ ਦੇ ਕਮੈਂਟ ਵੀ ਕਰ ਰਹੇ ਹਨ, ਇੱਕ ਪ੍ਰਸ਼ੰਸਕ ਨੇ ਲਿਖਿਆ, ’ਜੱਟ ਐਂਡ ਜੂਲੀਅਟ 3 ਜਲਦ ਆ ਰਹੀ ਹੈ।’ ਇੱਕ ਹੋਰ ਨੇ ਲਿਖਿਆ, ’ਜਲਦੀ ਅਪਲੋਡ ਕਰੋ ਯਾਰ ਮੁਕਾਓ ਕੰਮ।’




