Jul 25, 2025 7:15 PM - Connect Newsroom

ਪੰਜਾਬ ਨੂੰ ਲੈ ਕੇ ਇੱਕ ਵਾਰ ਫਿਰ ਕੰਗਣਾ ਰਣੌਤ ਨੇ ਵਿਵਾਦ ਟਿੱਪਣੀ ਕੀਤੀ ਹੈ, ਉਨ੍ਹਾਂ ਕਿਹਾ ਕਿ ਹਿਮਾਚਲ ਵਿਚ ਡਰੱਗਜ਼ ਨਾਲ ਹਾਲਾਤ ਗੰਭੀਰ ਹੋ ਰਹੇ ਹਨ ਅਤੇ ਜੇ ਜਲਦ ਕਰੜੇ ਕਦਮ ਨਾ ਚੁਕੇ ਗਏ ਤਾਂ ਸਾਡੇ ਹਾਲਾਤ ਵੀ ਪੰਜਾਬ ਦੇ ਉਨ੍ਹਾਂ ਪਿੰਡਾਂ ਵਰਗੇ ਹੋ ਜਾਣਗੇ ਜਿਥੇ ਸਿਰਫ ਮਹਿਲਾਵਾਂ ਅਤੇ ਵਿਧਵਾਵਾਂ ਹੀ ਰਹਿ ਗਈਆਂ ਹਨ।
ਕੰਗਣਾ ਨੇ ਦੋਸ਼ ਲਗਾਇਆ ਕਿ ਪਾਕਿਸਤਾਨ ਤੋਂ ਪੰਜਾਬ ਦੇ ਰਸਤੇ ਹਿਮਾਚਲ ਵਿਚ ਡਰੱਗਜ਼ ਪਹੁੰਚ ਰਿਹਾ ਹੈ। ਓਧਰ, ਆਮ ਆਦਮੀ ਪਾਰਟੀ ਨੇ ਕੰਗਣਾ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ 10 ਸਾਲ ਪੰਜਾਬ ਵਿਚ ਅਕਾਲੀ-ਬੀ.ਜੇ.ਪੀ. ਗਠਜੋੜ ਦੀ ਸਰਕਾਰ ਰਹੀ ਹੈ, ਕਦੇ ਇਨ੍ਹਾਂ ਨੇ ਇਹ ਕਦਮ ਨਹੀਂ ਚੁੱਕਿਆ ਕਿ ਪੰਜਾਬ ਵਿਚੋਂ ਨਸ਼ਾਂ ਖ਼ਤਮ ਕੀਤਾ ਜਾਵੇ।




