Dec 8, 2023 9:16 PM - CONNECT NEWS

ਸਟੈਂਡ-ਅੱਪ ਕਾਮੇਡੀਅਨ ਅਤੇ ਅਭਿਨੇਤਾ ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਨੇ ਨੈੱਟਫਲਿਕਸ 'ਤੇ ਆਪਣੇ ਇਕਠਿਆਂ ਦੇ ਨਵੇਂ ਸ਼ੋਅ ਬਾਰੇ ਇੱਕ ਵੀਡੀਓ ਸਾਂਝੀ ਕੀਤੀ ਹੈ।
ਸੁਨੀਲ ਗਰੋਵਰ 'ਦਿ ਕਪਿਲ ਸ਼ਰਮਾ ਸ਼ੋਅ' ਦਾ ਇੱਕ ਵੱਡਾ ਹਿੱਸਾ ਸੀ ਜੋ ਝਗੜੇ ਤੋਂ ਬਾਅਦ ਇਸ ਤੋਂ ਬਾਹਰ ਹੋ ਗਿਆ ਸੀ।
ਸਾਲਾਂ ਬਾਅਦ ਦੋਵਾਂ ਨੇ ਹੁਣ ਨੈੱਟਫਲਿਕਸ 'ਤੇ ਹੋਰ ਕਾਮੇਡੀ ਸ਼ੋਅ ਲਈ ਹੱਥ ਮਿਲਾਏ ਹਨ।
ਹਾਲਾਂਕਿ ਨੈੱਟਫਲਿਕਸ ਨੇ ਸ਼ੋਅ ਬਾਰੇ ਜ਼ਿਆਦਾ ਖੁਲਾਸਾ ਨਹੀਂ ਕੀਤਾ ਪਰ ਮੰਨਿਆ ਜਾ ਰਿਹਾ ਹੈ ਕਿ ਇਹ ਦਿ ਕਪਿਲ ਸ਼ਰਮਾ ਸ਼ੋਅ' ਦਾ ਐਕਸਟੈਨਸ਼ਨ ਹੈ।
ਕਪਿਲ ਅਤੇ ਸੁਨੀਲ ਗਰੋਵਰ ਨੂੰ ਲੰਬੇ ਸਮੇਂ ਤੋਂ ਬਾਅਦ ਇੱਕ ਪਲੇਟਫਾਰਮ 'ਤੇ ਦੇਖਣ ਲਈ ਪ੍ਰਸ਼ੰਸਕ ਉਤਸੁਕ ਹਨ।




