18.47C Vancouver
ADS

May 21, 2024 6:00 PM - Connect Newsroom

ਕਪਿਲ ਸ਼ਰਮਾ ਦੇ ਸ਼ੋਅ ਦੀ ਥਾਂ ਲਵੇਗਾ ਜ਼ਾਕਿਰ ਖਾਨ ਦਾ ਸ਼ੋਅ

Share On
kapils-loss-or-gain
Rumors suggest that this show will soon be replaced by comedian Zakir Khan. Zakir Khan's comedy, known for its relatable themes of romance, family, and relationships, mixed with shayari, has garnered significant popularity.(Photo: Instagram/zakirkhan_208)

ਕਪਿਲ ਸ਼ਰਮਾ ਦਾ ਕਾਮੇਡੀ ਸ਼ੋਅ ਕਈ ਸਾਲਾਂ ਤੱਕ ਟੀ.ਵੀ. ’ਤੇ ਟੈਲੀਕਾਸਟ ਹੁੰਦਾ ਰਿਹਾ ਅਤੇ ਕਪਿਲ ਦੀ ਟੀਮ ਨੇ ਸਾਰਿਆਂ ਦਾ ਖੂਬ ਮਨੋਰੰਜਨ ਕੀਤਾ। ਦਰਸ਼ਕ ਉਨ੍ਹਾਂ ਦੇ ਸ਼ੋਅ ਨੂੰ ਕਾਫੀ ਪਸੰਦ ਕਰਦੇ ਹਨ। ਪਰ ਪਿਛਲੇ ਸਾਲ ਉਨ੍ਹਾਂ ਦਾ ਸ਼ੋਅ ਟੀਵੀ ਤੋਂ ਹਟਾ ਦਿੱਤਾ ਗਿਆ ਸੀ, ਜੋ ਹੁਣ ਨੈੱਟਫਲਿਕਸ ‘ਤੇ ਸਟਰੀਮ ਹੋ ਰਿਹਾ ਹੈ। ਹੁਣ ਖਬਰ ਹੈ ਕਿ ਸੋਨੀ ਜ਼ਾਕਿਰ ਖਾਨ ਦੇ ਸ਼ੋਅ ਨੂੰ ਬੋਰਡ ‘ਤੇ ਲਿਆਉਣ ਜਾ ਰਹਾ ਹੈ।

ਖਬਰਾਂ ਮੁਤਾਬਕ ਜ਼ਾਕਿਰ ਖਾਨ ਦੇ ਸ਼ੋਅ ‘ਚ ਸ਼ਾਇਰੀ ਅਤੇ ਕਾਮੇਡੀ ਦੋਵੇਂ ਨਜ਼ਰ ਆਉਣਗੇ, ਉਹ ਵੀ ਜ਼ਾਕਿਰ ਖਾਨ ਦੇ ਅੰਦਾਜ਼ ‘ਚ। ਕਾਮੇਡੀਅਨ ਜ਼ਾਕਿਰ ਖਾਨ ਨੇ ਆਪਣੀ ਜ਼ਬਰਦਸਤ ਕਾਮੇਡੀ ਅਤੇ ਸ਼ਾਇਰੀ ਦੇ ਦਮ ‘ਤੇ ਆਪਣਾ ਇੱਕ ਅਜਿਹੀ ਆਡਿਅੰਸ ਬਣਾਈ ਹੈ, ਜੋ ਉਨ੍ਹਾਂ ਦੇ ਸ਼ਾਇਰਾਨਾ ਅੰਦਾਜ਼ ਨੂੰ ਬਹੁਤ ਪਸੰਦ ਕਰਦੇ ਹਨ।

ਜ਼ਾਕਿਰ ਖਾਨ ਦੇ ਸ਼ੋਅ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਸ਼ੋਅ ਇਸ ਸਾਲ ਅਗਸਤ ’ਚ ਟੀਵੀ ‘ਤੇ ਸ਼ੁਰੂ ਹੋਣ ਦੀ ਉਮੀਦ ਹੈ। ਸ਼ਾਇਰੀ ਅਤੇ ਕਾਮੇਡੀ ਦੇ ਨਾਲ-ਨਾਲ ਬਾਲੀਵੁੱਡ ਮਹਿਮਾਨ ਵੀ ਇਸ ਸ਼ੋਅ ਵਿੱਚ ਆਉਣਗੇ, ਜਿਵੇਂ ਉਹ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਆਉਂਦੇ ਸਨ। ਜੇਕਰ ਉਨ੍ਹਾਂ ਦਾ ਸ਼ੋਅ ਸ਼ੁਰੂ ਹੁੰਦਾ ਹੈ ਤਾਂ ਇਹ ਦੂਜੀ ਵਾਰ ਹੋਵੇਗਾ ਜਦੋਂ ਉਹ ਟੀਵੀ ‘ਤੇ ਨਜ਼ਰ ਆਉਣਗੇ।

ਇਸ ਤੋਂ ਪਹਿਲਾਂ, ਸਾਲ 2017 ਵਿੱਚ, ਉਹ ‘ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ’ ਦੇ ਪੰਜਵੇਂ ਸੀਜ਼ਨ ਵਿੱਚ ਮੇਂਟਰ ਦੇ ਰੂਪ ਵਿੱਚ ਨਜ਼ਰ ਆਏ ਸਨ। ਜ਼ਾਕਿਰ ਖਾਨ ਨੇ ਓ.ਟੀ.ਟੀ. ’ਤੇ ‘ਫਰਜ਼ੀ ਮੁਸ਼ਾਇਰਾ’ ਨਾਮ ਦਾ ਇੱਕ ਕਾਮੇਡੀ ਨਾਨ-ਫਿਕਸ਼ਨ ਸ਼ੋਅ ਵੀ ਕੀਤਾ ਹੈ। ਇਸ ਵਿੱਚ ਉਨ੍ਹਾਂ ਦੀ ਸ਼ਾਇਰੀ ਅਤੇ ਕਾਮੇਡੀ ਦੋਵਾਂ ਦਾ ਮਿਕਸ ਡੋਜ਼ ਹੈ।

Latest news

punjabi-artist-sukh-e-muzical-doctorz-gets-married-to-ella
Punjabi

ਸੁਖ-ਈ ਮਿਊਜ਼ੀਕਲ ਡਾਕਟਰਜ਼ ਪ੍ਰੇਮਿਕਾ ਐਲਾ ਨਾਲ ਵਿਆਹ ਸੂਤਰ 'ਚ ਬੱਝੇ

ਪਿਆਰ, ਸੰਗੀਤ ਅਤੇ ਜਸ਼ਨ ਦਾ ਉਤਸ਼ਾਹ ਭਰਪੂਰ ਮਾਹੌਲ ਸੀ, ਕਿਉਂਕਿ ਪ੍ਰਸਿੱਧ ਪੰਜਾਬੀ ਗਾਇਕ ਅਤੇ ਸੰਗੀਤ ਨਿਰਮਾਤਾ ਸੁਖ-ਈ ਮਿਊਜ਼ੀਕਲ ਡਾਕਟਰਜ਼ ਆਪਣੀ ਪ੍ਰੇਮਿਕਾ ਐਲਾ ਨਾਲ ਵਿਆਹ ਦੇ ਸੂਤਰ 'ਚ ਬੱਝੇ ਗਏ। ਉਸ ਦਾ ਅਸਲ ਨਾਂਅ ਸੁਖਦੀਪ ਸਿੰਘ ਹੈ ਅਤੇ ਹੁਣ ਉਸ ਨੂੰ ਜ਼ਿਆਦਾਤਰ ਉਸ ਦੇ ਸਟੇਜੀ ਨਾਂਅ ਸੁਖ-ਈ ਜਾਂ ਸੁਖ-ਈ ਮਿਊਜ਼ੀਕਲ ਡਾਕਟਰਜ਼ ਨਾਲ ਜਾਣਿਆਂ ਜਾਂਦਾ ਹੈ। ਉਹ ਗਾਇਕ ਵੀ ਹੈ, ਗੀਤਾਂ ਦਾ ਲੇਖਕ ਵੀ ਅਤੇ ਸੰਗਤ ਮਈ ਵੀਡੀਓ ਦਾ ਨਿਰਮਾਤਾ ਵੀ, ਜਿਹੜਾ ਪੰਜਾਬੀ ਅਤੇ ਹਿੰਦੀ ਦੋਹਾਂ ਭਸ਼ਾਵਾਂ ਸੰਬੰਧੀ ਕਾਰਜ 'ਚ ਸਰਗਰਮ ਹੈ।
rekhas-umrao-jaan-to-re-release
Punjabi

ਰੇਖਾ ਦੀ ਯਾਦਗਾਰੀ ਫਿਲਮ 'ਉਮਰਾਓ ਜਾਨ' ਫਿਰ ਹੋਵੇਗੀ ਰਿਲੀਜ਼

ਫਿਲਮ 'ਉਮਰਾਓ ਜਾਨ' ਜਿਸ ਨੇ 1981 'ਚ ਵੱਡੀ ਪ੍ਰਸਿੱਧੀ ਖੱਟੀ ਸੀ ਅਤੇ ਜਿਸ 'ਚ ਰੇਖਾ ਨੇ ਯਾਦਗਾਰੀ ਭੂਮਿਕਾ ਨਿਭਾਈ ਸੀ। ਇਕ ਵਾਰ ਫਿਰ ਵੱਡੇ ਪਰਦੇ ਦਾ ਸ਼ਿੰਗਾਰ ਬਣਨ ਲਈ ਤਿਆਰ ਹੈ। ਇਹ ਫਿਲਮ 27 ਜੂਨ ਨੂੰ ਸਿਨੇਮਾਂ ਘਰਾਂ 'ਚ ਫਿਰ ਰਿਲੀਜ਼ ਹੋਵੇਗੀ ਅਤੇ ਦਰਸ਼ਕਾਂ ਦੀ ਨਵੀਂ ਪੀੜ੍ਹੀ ਨਾਲ ਪੁਰਾਣੀਆਂ ਯਾਦਾਂ ਸਾਂਝੀਆਂ ਕਰੇਗੀ। ਫਿਲਮ ਮੁਜ਼ੱਫਰ ਅਲੀ ਵਲੋਂ ਨਿਰਦੇਸ਼ਿਤ ਕੀਤੀ ਗਈ ਸੀ।
smriti-irani-starts-shooting-amidst-z-security
Punjabi

ਸਮ੍ਰਿਤੀ ਈਰਾਨੀ ਨੇ ਜ਼ੈੱਡ ਸੁਰੱਖਿਆ ਦਰਮਿਆਨ ਸ਼ੂਟਿੰਗ ਕੀਤੀ ਸ਼ੁਰੂ

ਅਭਿਨੇਤਰੀ ਤੋਂ ਨੇਤਰੀ ਬਣੀ ਸਮ੍ਰਿਤੀ ਈਰਾਨੀ ਇਕ ਵਾਰ ਫਿਰ ਛੋਟੇ ਪਰਦੇ 'ਤੇ ਬੜੇ ਨਾਟਕੀ ਅੰਦਾਜ਼ 'ਚ ਵਾਪਸੀ ਕਰ ਰਹੀ ਹੈ। ਲਗਭਗ ਦੋ ਦਹਾਕੇ ਉਹ ਅਦਾਕਾਰੀ ਤੋਂ ਦੂਰ ਰਹੀ। 'ਸਾਸ ਬੀ ਕਬੀ ਬਹੁ ਥੀ' 'ਚ ਤੁਲਸੀ ਵਿਰਾਨੀ ਦੇ ਕਿਰਦਾਰ 'ਚ ਸ਼ਾਨਦਾਰ ਭੂਮਿਕਾ ਨਿਭਾਅ ਕੇ ਪ੍ਰਸਿੱਧੀ ਖੱਟਣ ਵਾਲੀ ਸ੍ਰਮਿਤੀ ਨੇ ਹੁਣ ਫਿਰ ਇਸ ਸ਼ੋਅ ਦੇ ਦੂਜੇ ਸੀਜ਼ਨ ਲਈ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ।
rapper-emiway-faces-death-threat-after-he-sings-song-on-sidhu-moosewala
Punjabi

ਸਿੱਧੂ ਮੂਸੇਵਾਲਾ ਬਾਰੇ ਗਾਣਾ ਗਾਉਣ ਤੋਂ ਬਾਅਦ ਰੈਪਰ ਐਮੀਵੇਅ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ

ਲੋਕਪ੍ਰਿਅ ਰੈਪਰ ਮੁਹੰਮਦ ਬਿਲਾਲ ਸ਼ੇਖ ਜਿਸ ਨੂੰ ਕਿ ਐਮੀਵੇਅ ਬੰਤਾਈ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਨੂੰ ਜਾਨੋ ਮਾਰਨ ਦੀ ਧਮਕੀ ਮਿਲੀ ਹੈ। ਇਸ ਦੇ ਨਾਲ ਹੀ ਉਸ ਤੋਂ 1 ਕਰੋੜ ਰੁਪਏ ਦੀ ਫਿਰੋਤੀ ਵੀ ਮੰਗੀ ਗਈ ਹੈ। ਇਹ ਧਮਕੀ ਉਸ ਨੂੰ ਗੋਲਡੀ ਬਰਾੜ ਵਲੋਂ ਭੇਜੀ ਗਈ ਜਿਹੜਾ ਕਿ ਲਾਰੈਂਸ ਬਿਸ਼ਨੋਈ ਨਾਲ ਸੰਬੰਧਤ ਹੈ। ਉਸ ਦੇ ਸੂਤਰਾਂ ਅਨੁਸਾਰ ਧਮਕੀ ਵਾਲੇ ਸੰਦੇਸ਼ ਵਿੱਚ ਬਿਸ਼ਨੋਈ ਦੇ ਇਕ ਹੋਰ ਵਿਦੇਸ਼ੀ ਸਹਿਯੋਗੀ ਰੋਹਿਤ ਗੋਦਾਰਾ ਦਾ ਵੀ ਨਾਮ ਵੀ ਸ਼ਾਮਲ ਹੈ।
housefull-5-will-have-different-endings
Punjabi

'ਹਾਊਸ ਫੁੱਲ 5' ਦੇ ਹੋਣਗੇ 2 ਵੱਖ-ਵੱਖ ਅੰਤ

ਨਿਰਮਾਤਾ ਸਾਜਿਦ ਨਾਡੀਆਡਵਾਲਾ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫਿਲਮ 'ਹਾਊਸ ਫੁੱਲ਼ 5' ਦਾ ਟ੍ਰੇਲਰ ਇਕ ਬੇਉਮੀਦੇ ਟਵਿੱਸਟ ਨਾਲ ਜਾਰੀ ਹੋ ਗਿਆ ਹੈ। ਟ੍ਰੇਲਰ ਨੂੰ ਰਿਲੀਜ਼ ਕਰਨ ਮੌਕੇ ਸਾਜਿਦ ਨੇ ਖੁਲਾਸਾ ਕੀਤਾ ਕਿ ਫਿਲਮ ਦੇ ਦੋ ਵੱਖ-ਵੱਖ ਅੰਤ ਹੋਣਗੇ। ਉਨ੍ਹਾਂ ਕਿਹਾ ਕਿ ਇਹ ਇਕ ਵੱਖਰੀ ਕਿਸਮ ਦਾ ਤਜ਼ਰਬਾ ਹੈ ਅਤੇ ਅਜਿਹਾ ਇਸ ਗੱਲ 'ਤੇ ਨਿਰਭਰ ਹੋਵੇਗਾ ਕਿ ਤੁਸੀਂ ਇਸ ਫਿਲਮ ਨੂੰ ਕਿੱਥੇ ਦੇਖ ਰਹੇ ਹੋ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link