Oct 17, 2023 8:20 PM - CONNECT NEWS

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਰੀਨਾ ਕਪੂਰ ਖਾਨ ਨੇ ਵੇਲਵੇਟ ਲਾਈਫਸਟਾਈਲ ਪ੍ਰਾਈਵੇਟ ਲਿਮਟਿਡ ਨਾਲ ਮਿਲ ਕੇ ਸਕਿਨ ਕੇਅਰ ਬ੍ਰਾਂਡ ਕੁਏਂਚ ਬੋਟੈਨਿਕਸ ਲਈ ਇੱਕ ਸਾਂਝਾ ਵੈਂਚਰ ਬਣਾਉਣ ਲਈ ਸਾਂਝੇਦਾਰੀ ਕੀਤੀ ਹੈ।
ਕੰਪਨੀ ਦੇ ਪ੍ਰੋਡਕਟ 1,000 ਔਫਲਾਈਨ ਸਟੋਰਾਂ ਵਿੱਚ ਉਪਲਬਧ ਹਨ।
ਕਰੀਨਾ ਕਪੂਰ ਨੇ ਇੰਸਟਾਗ੍ਰਾਮ 'ਤੇ ਇੱਕ ਔਫੀਸ਼ੀਅਲ ਸਟੇਟਮੈਂਟ ਵਿਚ ਦੱਸਿਆ ਕਿ ਉਸ ਨੂੰ ਵੈਲਵੇਟ ਦੇ ਪ੍ਰੋਡਕਟ ਬਹੁਤ ਪਸੰਦ ਹਨ ਅਤੇ ਇਸ ਲਈ ਉਸ ਨੇ ਇਸ ਕੰਪਨੀ ਵਿਚ ਇਨਵੈਸਟ ਕਰਨ ਦਾ ਫੈਸਲਾ ਕੀਤਾ।
ਉਨ੍ਹਾਂ ਕਿਹਾ ਕਿ ਕੁਏਂਚ ਬੋਟੈਨਿਕਸ, ਸਾਦਗੀ ਤੇ ਸੁੰਦਰਤਾ ਲਈ ਪੂਰੀ ਤਰ੍ਹਾਂ ਨੈਚੁਰਲ ਹੈ, ਇਹ ਸਕਿਨ ਲਈ ਅਤੇ ਚੰਗਾ ਮਹਿਸੂਸ ਕਰਨ ਲਈ ਵੀ ਇਹ ਬਹੁਤ ਵਧੀਆ ਹੈ।




