14.23C Vancouver
ADS

Nov 19, 2024 7:53 PM - Connect Newsroom

ਕਾਰਤਿਕ ਤੇ ਦਿਲਜੀਤ, ਇਹ ਹੈ ਪ੍ਰਸ਼ੰਸਕਾਂ ਲਈ ਡਬਲ ਟ੍ਰੀਟ

Share On
kartik-diljit-dosanjh-double-treat-or-fans
One of the first images showed Kartik and Diljit raising their hands in unison, both dressed in matching black outfits.(Photo: Instagram/diljitdosanjh)

ਅਦਾਕਾਰ ਕਾਰਤਿਕ ਆਰਿਅਨ ਅਹਿਮਦਾਬਾਦ ਵਿੱਚ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਸ਼ੋਅ ਦੌਰਾਨ ਨੱਚਦੇ ਅਤੇ ਇੱਕ-ਦੂਜੇ ਨੂੰ ਜੱਫੀ ਪਾਉਂਦੇ ਨਜ਼ਰ ਆਏ। ਕਾਰਤਿਕ ਨੇ ਇਸ ਸਬੰਧੀ ਇੰਸਟਾਗ੍ਰਾਮ ’ਤੇ ਆਪਣੇ ਚਾਹੁਣ ਵਾਲਿਆਂ ਲਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਪਹਿਲੀ ਤਸਵੀਰ ਵਿੱਚ ਦਿਲਜੀਤ ਅਤੇ ਕਾਰਤਿਕ ਨੇ ਆਪਣੇ ਹੱਥ ਖੜ੍ਹੇ ਕੀਤੇ ਹੋਏ ਸਨ। ਦੋਵੇਂ ਨੇ ਕਾਲੇ ਰੰਗ ਦੇ ਕੱਪੜੇ ਪਹਿਨੇ ਹੋਏ ਸਨ। ਅਗਲੀ ਤਸਵੀਰ ਵਿੱਚ, ਕਾਰਤਿਕ ਨੇ ਦਿਲਜੀਤ ਨੂੰ ਗਲੇ ਲਗਾਇਆ ਹੋਇਆ ਸੀ। ਤੀਜੀ ਤਸਵੀਰ ਵਿੱਚ ਦੋਵੇਂ ਇੱਕ ਦੂਜੇ ਵੱਲ ਦੇਖ ਰਹੇ ਹਨ ਅਤੇ ਮੁਸਕਰਾ ਰਹੇ ਹਨ।

ਇਸ ਦੌਰਾਨ ਕਾਰਤਿਕ ਅਤੇ ਦਿਲਜੀਤ ਸਟੇਜ ’ਤੇ ਕਾਫ਼ੀ ਚਿਰ ਨੱਚੇ ਅਤੇ ਇਕ ਦੂਜੇ ਨੂੰ ਗਲੇ ਲਗਾਇਆ। ਸੋਸ਼ਲ ਮੀਡੀਆ ’ਤੇ ਇਹ ਵੀਡੀਓ ਵਾਇਰਲ ਹੋ ਗਈ ਹੈ। ਇਸ ਵਿੱਚ ਦਿਲਜੀਤ ਨੂੰ ਕਾਰਤਿਕ ਦੀ ਪਿਛਲੀ ਫਿਲਮ ‘ਭੂਲ ਭੁਲਈਆ 3’ ਦਾ ‘ਹਰੇ ਕ੍ਰਿਸ਼ਨਾ ਹਰੇ ਰਾਮ’ ਗੀਤ ਗਾਉਂਦੇ ਵੀ ਸੁਣਿਆ ਗਿਆ।

ਜ਼ਿਕਰਯੋਗ ਹੈ ਕਿ ਦਿਲਜੀਤ ਨੇ 17 ਨਵੰਬਰ ਨੂੰ ਅਹਿਮਦਾਬਾਦ ਵਿੱਚ ਆਪਣਾ ਸ਼ੋਅ ਕੀਤਾ ਸੀ, ਉਸ ਦਾ ਅਗਲਾ ਸ਼ੋਅ ਲਖਨਊ ਵਿੱਚ ਹੈ। ਮਗਰੋਂ ਉਹ ਪੂਨੇ, ਕੋਲਕਾਤਾ, ਬੰਗਲੁਰੂ, ਇੰਦੌਰ ਅਤੇ ਚੰਡੀਗੜ੍ਹ ਵਿੱਚ ਸ਼ੋਅ ਪੇਸ਼ ਕਰੇਗਾ। ਉਸ ਦਾ ਇਹ ਦੌਰਾ 29 ਦਸੰਬਰ ਨੂੰ ਗੁਹਾਟੀ ਵਿੱਚ ਸਮਾਪਤ ਹੋਵੇਗਾ।

Latest news

bobby-deols-bandar-to-premiere-on-zee5-on-august-28
Punjabi

ਬੌਬੀ ਦਿਓਲ ਦੀ ਫਿਲਮ ‘ਬੰਦਰ’ 28 ਅਗਸਤ ਨੂੰ ZEE5 ’ਤੇ ਹੋਵੇਗੀ ਰਿਲੀਜ਼

ਥੀਏਟਰ ਵਿੱਚ ਰਿਲੀਜ਼ ਹੋਣ ਤੋਂ ਬਾਅਦ ਚਰਚਾ ਵਿੱਚ ਰਹੀ ਅਨੁਰਾਗ ਕਸ਼ਯਪ ਦੀ ਫਿਲਮ “ਬੰਦਰ”, ਜਿਸ ਵਿੱਚ ਬੌਬੀ ਦਿਓਲ ਮੁੱਖ ਭੂਮਿਕਾ ਵਿੱਚ ਹਨ, ਹੁਣ ਡਿਜੀਟਲ ਪ੍ਰੀਮੀਅਰ ਦੇ ਲਈ ਤਿਆਰ ਹੈ। ਸਟ੍ਰੀਮਿੰਗ ਪਲੇਟਫਾਰਮ ਜ਼ੀ5 ਨੇ ਬੀਤੇ ਦਿਨ ਐਲਾਨ ਕੀਤਾ ਕਿ ਇਹ ਫਿਲਮ ਇਸ ਮਹੀਨੇ ਦੇ ਅੰਤ ਵਿੱਚ ਰਿਲੀਜ਼ ਹੋਵੇਗੀ।
taapsee-pannus-gandhari-to-release-on-netflix-on-september-3
Punjabi

ਤਾਪਸੀ ਪੰਨੂ ਦੀ 'ਗਾਂਧਾਰੀ' 3 ਸਤੰਬਰ ਨੂੰ ਨੈੱਟਫਲਿਕਸ 'ਤੇ ਹੋਵੇਗੀ ਰਿਲੀਜ਼

ਤਾਪਸੀ ਪੰਨੂ ਸਟਾਰਰ ਫਿਲਮ 'ਗਾਂਧਾਰੀ' 3 ਸਤੰਬਰ ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋਵੇਗੀ। ਦੇਵਾਸ਼ੀਸ਼ ਮਖੀਜਾ ਵਲੋਂ ਨਿਰਦੇਸ਼ਤ, ਇਹ ਫਿਲਮ ਕਨਿਕਾ ਢਿੱਲੋਂ ਦੁਆਰਾ ਬਣਾਈ ਗਈ ਹੈ। ਇਸ ਫਿਲਮ ਵਿੱਚ ਇਸ਼ਵਾਕ ਸਿੰਘ, ਛਾਇਆ ਕਦਮ, ਸਵਾਸਤਿਕਾ ਮੁਖਰਜੀ, ਮੀਤਾ ਵਸ਼ਿਸ਼ਟ ਅਤੇ ਜਤਿਨ ਸਰਨਾ ਵੀ ਮੁੱਖ ਭੂਮਿਕਾਵਾਂ ਵਿੱਚ ਹਨ।
karan-aujla-gets-angry-at-fan-during-australia-concert
Punjabi

ਕਰਨ ਔਜਲਾ ਆਸਟ੍ਰੇਲੀਆ ’ਚ ਫੈਨ ’ਤੇ ਭੜਕੇ, ਸਟੇਜ ’ਤੇ ਜੈਕੇਟ ਸੁੱਟਣ ਤੋਂ ਬਾਅਦ ਰੋਕਿਆ ਸ਼ੋਅ

ਪੰਜਾਬੀ ਗਾਇਕ ਕਰਨ ਔਜਲਾ ਆਸਟ੍ਰੇਲੀਆ ਵਿੱਚ ਇੱਕ ਸੰਗੀਤ ਸਮਾਰੋਹ ਦੌਰਾਨ ਇੱਕ ਪ੍ਰਸ਼ੰਸਕ ਤੇ ਭੜਕ ਗਏ। ਐਡੀਲੇਡ ਵਿੱਚ ਆਪਣੇ ਲਾਈਵ ਸ਼ੋਅ ਦੌਰਾਨ, ਇੱਕ ਪ੍ਰਸ਼ੰਸਕ ਨੇ ਸਟੇਜ 'ਤੇ ਇੱਕ ਜੈਕੇਟ ਸੁੱਟ ਦਿੱਤੀ।
7-dogs-trailer-released-salman-khan-and-sanjay-dutts-action-packed-reunion-raises-excitement
Punjabi

'7 ਡੌਗਜ਼': ਸਲਮਾਨ ਖਾਨ ਅਤੇ ਸੰਜੈ ਦੱਤ ਦੀ ਐਕਸ਼ਨ ਫਿਲਮ ਦਾ ਧਮਾਕੇਦਾਰ ਟ੍ਰੇਲਰ ਰਿਲੀਜ਼

ਗਲੋਬਲ ਐਕਸ਼ਨ-ਥ੍ਰਿਲਰ ਫਿਲਮ '7 ਡੌਗਜ਼' ਦਾ ਭਾਰਤੀ ਰਿਲੀਜ਼ ਟ੍ਰੇਲਰ ਵੀਰਵਾਰ ਨੂੰ ਅਦਾਕਾਰ ਸਲਮਾਨ ਖਾਨ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ। ਇਹ ਫਿਲਮ ਇਸ ਸਾਲ 21 ਅਗਸਤ ਨੂੰ ਭਾਰਤ ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ।ਇਸ ਟ੍ਰੇਲਰ ਵਿੱਚ ਸਲਮਾਨ ਖਾਨ ਅਤੇ ਸੰਜੇ ਦੱਤ ਦੀਆਂ ਖਾਸ ਐਕਸ਼ਨ ਪੇਸ਼ਕਾਰੀਆਂ ਦੇਖਣ ਨੂੰ ਮਿਲਦੀਆਂ ਹਨ, ਜਿਸ ਨਾਲ ਬਾਲੀਵੁੱਡ ਦੇ ਇਨ੍ਹਾਂ ਦਿੱਗਜ ਸਿਤਾਰਿਆਂ ਦਾ ਲੰਬੇ ਸਮੇਂ ਬਾਅਦ ਪਰਦੇ 'ਤੇ ਮੁੜ ਮਿਲਾਪ ਹੋਇਆ ਹੈ।
mithun-chakraborty-undergoes-successful-surgery-suvendu-adhikari-visits-him-in-kolkata-hospital
Punjabi

ਮਿਥੁਨ ਚੱਕਰਵਰਤੀ ਦੀ ਸਰਜਰੀ ਸਫਲ, ਸ਼ੁਭੇਂਦੂ ਅਧਿਕਾਰੀ ਨੇ ਹਸਪਤਾਲ ਪਹੁੰਚ ਕੇ ਕੀਤੀ ਮੁਲਾਕਾਤ

ਸੀਨੀਅਰ ਅਦਾਕਾਰ ਅਤੇ ਭਾਜਪਾ ਨੇਤਾ ਮਿਥੁਨ ਚੱਕਰਵਰਤੀ ਦੀ ਵੀਰਵਾਰ ਨੂੰ ਸਰਜਰੀ ਹੋਈ। ਇਸ ਤੋਂ ਬਾਅਦ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਸ਼ੁੱਕਰਵਾਰ ਸਵੇਰੇ ਕੋਲਕਾਤਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਉਨ੍ਹਾਂ ਨੂੰ ਮਿਲਣ ਗਏ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link