19.33C Vancouver
ADS

Oct 1, 2024 7:21 PM - Connect Newsroom

‘ਖੋਸਲਾ ਕਾ ਘੋਸਲਾ’ ਫ਼ਿਲਮ ਫ਼ਿਰ ਹੋ ਰਹੀ ਰਿਲੀਜ਼

Share On
khosal-ka-ghosla-re-releases
Renowned actor Anupam Kher, who portrayed Khosla Sahab in the film, expressed his excitement about the re-release, stating, "It’s an incredible feeling to see Khosla Ka Ghosla back on screen.

ਅੱਜ-ਕੱਲ੍ਹ ਫ਼ਿਲਮ ਇੰਡਸਟਰੀ ’ਚ ਪੁਰਾਣੀਆਂ ਫ਼ਿਲਮਾਂ ਨੂੰ ਰੀ-ਰਿਲੀਜ਼ ਕਰਨ ਦਾ ਟਰੈਂਡ ਜ਼ੋਰਾਂ ’ਤੇ ਹੈ। ਪਹਿਲਾਂ ਵੀ ‘ਲੈਲਾ ਮਜਨੂੰ’, ਵੀਰ ਜਾਰਾ, ਰਹਿਨਾ ਹੈ ਤੇਰੇ ਦਿਲ ਮੇ, ਅਤੇ ਜੋਸ਼ ਵਰਗੀਆਂ ਕਈ ਫ਼ਿਲਮਾਂ ਥੀਏਟਰ ’ਚ ਰੀ-ਰਿਲੀਜ਼ ਕੀਤੀਆਂ ਜਾ ਚੁੱਕੀਆਂ ਹਨ। ਇਸ ਲਿਸਟ ’ਚ ਹੁਣ ਅਨੁਪਮ ਖੇਰ ਦੀ ਕਲਟ ਕਲਾਸਿਕ ਫਿਲਮ ‘ਖੋਸਲਾ ਕਾ ਘੋਸਲਾ’ ਦਾ ਨਾਂ ਵੀ ਸ਼ਾਮਲ ਹੋ ਚੁੱਕਾ ਹੈ। ਦਿਬਾਕਰ ਬੈਨਰਜੀ ਦੇ ਡਾਇਰੈਕਸ਼ਨ ’ਚ ਬਣੀ ਇਹ ਫ਼ਿਲਮ ਇਕ ਵਾਰ ਫ਼ਿਰ ਵੱਡੇ ਪਰਦੇ ’ਤੇ ਆਉਣ ਲਈ ਤਿਆਰ ਹੈ।

ਸਾਲ 2006 ’ਚ ਰਿਲੀਜ਼ ਹੋਈ ‘ਖੋਸਲਾ ਕਾ ਘੋਸਲਾ’ ਠੀਕ 18 ਸਾਲ ਬਾਅਦ ਵੱਡੇ ਪਰਦੇ ’ਤੇ ਵਾਪਸੀ ਕਰਨ ਵਾਲੀ ਹੈ ਅਤੇ ਇਸ ਖ਼ਬਰ ਤੋਂ ਬਾਅਦ ਹੀ ਫ਼ਿਲਮ ਦੇ ਫੈਨਜ਼ ਕਾਫ਼ੀ ਖ਼ੁਸ਼ ਹਨ। ਅਨੁਪਮ ਖੇਰ ਅਤੇ ਬੋਮਨ ਈਰਾਨੀ ਦੀ ਮੁੱਲ ਕਿਰਦਾਰਾਂ ਵਾਲੀ ਇਹ ਫ਼ਿਲਮ ਹੁਣ ਅਕਤੂਬਰ ’ਚ ਸਿਨੇਮਾਘਰਾਂ ’ਚ ਵਾਪਸੀ ਕਰਨ ਵਾਲੀ ਹੈ।

ਖੋਸਲਾ ਕਾ ਘੋਸਲਾ ਇਕ ਕਾਮੇਡੀ ਫ਼ਿਲਮ ਹੈ। ਇਸ ਫ਼ਿਲਮ ਨੇ ਪਿਛਲੇ ਕਈ ਸਾਲਾਂ ’ਚ ਇੰਡਸਟਰੀ ’ਚ ਬਣੀ ਬਿਹਤਰੀਨ ਕਾਮੇਡੀ ਫ਼ਿਲਮਾਂ ਦੀ ਲਿਸਟ ’ਚ ਆਪਣਾ ਨਾਂਅ ਸ਼ਾਮਲ ਕੀਤਾ ਹੈ। ਇਹ ਫਿਲਮ 22 ਸਤੰਬਰ 2006 ’ਚ ਰਿਲੀਜ਼ ਹੋਈ ਸੀ ਅਤੇ ਹੁਣ 18 ਅਕਤੂਬਰ ਨੂੰ ਵੱਡੇ ਪਰਦੇ ’ਤੇ ਆਉਣ ਲਈ ਬਿਲਕੁੱਲ ਤਿਆਰ ਹੈ। ਫ਼ਿਲਮ ਨੇ 54ਵੇਂ ਨੈਸ਼ਨਲ ਫ਼ਿਲਮ ਐਵਾਰਡ ’ਚ ਬੈਸਟ ਫੀਚਰ ਫ਼ਿਲਮ ਦਾ ਐਵਾਰਡ ਵੀ ਜਿੱਤਿਆ ਸੀ।

Latest news

gippy-grewal-and-sargun-mehta-bring-laughter-to-connedia-media-network-studio
Punjabi

ਫਿਲਮ ਦੀ ਰਿਲੀਜ਼ ਤੋਂ ਪਹਿਲਾਂ 'ਕੈਰੀ ਆਨ ਜੱਟਾ 4' ਦੀ ਟੀਮ ਨੇ ਸਰੀ ਸਟੂਡੀਓ ਦਾ ਕੀਤਾ ਦੌਰਾ

ਪੰਜਾਬੀ ਅਦਾਕਾਰ ਅਤੇ ਨਿਰਮਾਤਾ ਗਿੱਪੀ ਗਰੇਵਾਲ, ਅਦਾਕਾਰਾ ਸਰਗੁਣ ਮਹਿਤਾ ਅਤੇ ਫ਼ਿਲਮ 'ਕੈਰੀ ਆਨ ਜੱਟਾ 4' ਦੀ ਸਟਾਰ ਕਾਸਟ ਅਤੇ ਮੈਂਬਰਾਂ ਨੇ ਫ਼ਿਲਮ ਦੇ ਪ੍ਰਚਾਰ ਦੌਰੇ ਦੌਰਾਨ ਸਰੀ ਸਥਿਤ ਕਨੈਕਟ ਮੀਡੀਆ ਨੈੱਟਵਰਕ ਸਟੂਡੀਓ ਦਾ ਦੌਰਾ ਕੀਤਾ।
delhi-high-court-reviews-salman-khans-plea-against-kala-hiran-film-release
Punjabi

Delhi High Court Reviews Salman Khan's Plea Against "Kala Hiran" Film Release

The Delhi High Court requested a response from the creators of the film "Kala Hiran: The Battle for Legal" concerning actor Salman Khan's request for a release stay. Khan's legal team argued that the movie is allegedly based on the blackbuck poaching incident linked to him, infringing upon a court order safeguarding his personality rights.
tv-actress-sanchita-ugle-found-dead-at-mumbai-home-police-investigating
Punjabi

'ਕੁਮਕੁਮ ਭਾਗਿਆ' ਦੀ ਅਦਾਕਾਰਾ ਸੰਚਿਤਾ ਉਗਲੇ ਨੇ ਕੀਤੀ ਖੁਦਕੁਸ਼ੀ

ਟੀਵੀ ਅਦਾਕਾਰਾ ਸੰਚਿਤਾ ਉਗਾਲੇ ਦਾ ਸੋਮਵਾਰ ਸਵੇਰੇ ਦੇਹਾਂਤ ਹੋ ਗਿਆ। ਸ਼ੁਰੂਆਤੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਇਹ ਖੁਦਕੁਸ਼ੀ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ।
spiritual-awakening-takes-center-stage-in-tarnvir-singh-jagpals-groundbreaking-film-chaali-din
Punjabi

ਵਿਲੱਖਣ ਰੰਗ ਵਾਲੀ ਫਿਲਮ ਹੈ ਤਰਨਵੀਰ ਜਗਪਾਲ ਦੀ ਫਿਲਮ ‘ਚਾਲੀ ਦਿਨ’

ਪੰਜਾਬੀ ਸਿਨੇਮਾ ਵਿੱਚ ਇੱਕ ਵੱਖਰੇ ਵਿਸ਼ੇ ਨਾਲ ਆ ਰਹੀ ਨਿਰਦੇਸ਼ਕ ਤਰਨਵੀਰ ਸਿੰਘ ਜਗਪਾਲ ਦੀ ਫ਼ਿਲਮ ‘ਚਾਲੀ ਦਿਨ’ ਰਿਲੀਜ਼ ਤੋਂ ਪਹਿਲਾਂ ਹੀ ਚਰਚਾ ਦਾ ਕੇਂਦਰ ਬਣ ਰਹੀ ਹੈ। ਡਾ.ਗੁਰਪ੍ਰੀਤ ਧੁੱਗਾ ਦੀ ਕਿਤਾਬ 'ਤੇ ਆਧਾਰਿਤ ਇਹ ਫ਼ਿਲਮ ਜ਼ਿੰਦਗੀ ਦੇ ਮਕਸਦ,ਆਤਮਿਕ ਜਾਗਰੂਕਤਾ ਅਤੇ ਸਹੀ ਰਾਹ ਦੀ ਖੋਜ ਨੂੰ ਉਜਾਗਰ ਕਰਦੀ ਹੈ।
comedian-pranit-more-faces-backlash-after-controversial-audience-comments
Punjabi

ਦਰਸ਼ਕਾਂ ਦੀਆਂ ਵਿਵਾਦਪੂਰਨ ਟਿੱਪਣੀਆਂ ਤੋਂ ਬਾਅਦ ਕਾਮੇਡੀਅਨ ਪ੍ਰਣਿਤ ਮੋਰੇ ਦਾ ਹੋਇਆ ਸਖਤ ਵਿਰੋਧ

ਪ੍ਰਣਿਤ ਮੋਰੇ ਦੇ ਹਾਲ ਹੀ ਦੇ ਇਕ ਸਟੈਂਡਅੱਪ ਸ਼ੋਅ ਦੀ ਇਕ ਕੜੀ ਵਿਚ ਦਰਸ਼ਕ ਮੈਂਬਰਾਂ ਵਲੋਂ ਕੀਤੀਆਂ ਟਿੱਪਣੀਆਂ ਕਾਰਨ ਅਜੀਬ ਸਥਿਤੀ ਪੈਦਾ ਹੋ ਗਈ। ਨਤੀਜੇ ਵਜੋਂ ਕਾਮੇਡੀਅਨ ਮੋਰੇ ਨੂੰ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਐਪੀਸੋਡ ਦੌਰਾਨ ਇਕ ਔਰਤ ਬਾਰੇ ਦਰਸ਼ਕ ਦੀਆਂ ਇਤਰਾਜ਼ਯੋਗ ਟਿੱਪਣੀਆਂ ਨੇ ਸੋਸ਼ਲ ਮੀਡੀਆ ਤੇ ਕਾਫੀ ਰੋਸ ਪੈਦਾ ਕਰ ਦਿੱਤਾ ਹੈ। ਇਹ ਅਜਿਹੀ ਘਟਨਾ ਸੀ ਜਿਸ ਨੂੰ 370 ਰੁਪਏ ਦੀ ਬਰਿਆਨੀ ਕਲਿੱਪ ਕਿਹਾ ਜਾਂਦਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link