Jul 18, 2025 4:01 PM - Connect Newsroom

ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਮਾਪੇ ਬਣ ਗਏ ਹਨ। ਕਿਆਰਾ ਨੇ 15 ਜੁਲਾਈ ਦੀ ਰਾਤ ਨੂੰ ਮੁੰਬਈ ਦੇ ਐਚਐਨ ਰਿਲਾਇੰਸ ਹਸਪਤਾਲ ਵਿੱਚ ਇੱਕ ਧੀ ਨੂੰ ਜਨਮ ਦਿੱਤਾ। ਹੁਣ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਵੀ ਮਿਲ ਗਈ ਹੈ। ਇਸ ਦੌਰਾਨ,ਜੋੜੇ ਵੱਲੋਂ ਪਾਪਰਾਜ਼ੀ ਲਈ ਇੱਕ ਨੋਟ ਸਾਂਝਾ ਕੀਤਾ ਗਿਆ ਹੈ,ਜਿਸ ਵਿੱਚ ਆਪਣੀ ਧੀ ਦੀਆਂ ਤਸਵੀਰਾਂ ਨਾ ਕਲਿੱਕ ਕਰਨ ਦੀ ਅਪੀਲ ਕੀਤੀ ਗਈ ਹੈ।
ਸਿਧਾਰਥ ਅਤੇ ਕਿਆਰਾ ਵੱਲੋਂ ਸਾਂਝੇ ਕੀਤੇ ਗਏ ਨੋਟ ਵਿੱਚ ਲਿਖਿਆ ਸੀ,'ਸਾਡੀ ਨੰਨ੍ਹੀ ਪਰੀ ਆ ਗਈ ਹੈ। ਇਸ ਖਾਸ ਪਲ ਦਾ ਜਸ਼ਨ ਮਨਾਉਣ ਲਈ ਕੁਝ ਮਿੱਠਾ। ਕ੍ਰਿਪਾ ਕਰਕੇ ਤਸਵੀਰਾਂ ਨਾ ਕਲਿੱਕ ਕਰੋ,ਬਸ ਆਸ਼ੀਰਵਾਦ ਦਿਓ। ਕਿਆਰਾ ਅਤੇ ਸਿਧਾਰਥ।




