Oct 31, 2023 8:02 PM - CONNECT NEWS

ਸੰਨੀ ਦਿਓਲ ਅਤੇ ਬੌਬੀ ਦਿਓਲ 18 ਸਾਲਾਂ ਬਾਅਦ ਕਰਨ ਜੌਹਰ ਦੇ ਸ਼ੋਅ 'ਕੌਫੀ ਵਿਦ ਕਰਨ 8' ਵਿਚ ਵਾਪਸੀ ਕਰ ਰਹੇ ਹਨ।
ਪ੍ਰੋਮੋ ਵਿਚ ਸੰਨੀ ਅਤੇ ਬੌਬੀ ਮਜ਼ੇਦਾਰ ਮੂਡ ਵਿੱਚ ਨਜ਼ਰ ਆ ਰਹੇ ਹਨ ਜੋ ਕਰਨ ਨਾਲ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਬਾਰੇ ਵੇਰਵੇ ਸਾਂਝੇ ਕਰ ਰਹੇ ਹਨ।
ਬੌਬੀ ਨੇ ਆਪਣੀ ਜ਼ਿੰਦਗੀ ਦੇ ਮੁਸ਼ਕਲ ਦੌਰ ਬਾਰੇ ਗੱਲ ਕਰਦੇ ਹੋਏ ਕਿਹਾ, "ਮੈਂ ਹਾਰ ਮੰਨ ਲਈ ਸੀ ਅਤੇ ਆਪਣੇ ਆਪ 'ਤੇ ਤਰਸ ਕਰਨ ਲੱਗ ਪਿਆ ਸੀ।
ਮੈਂ ਬਹੁਤ ਜ਼ਿਅਦਾ ਸ਼ਰਾਬ ਪੀਣ ਲੱਗ ਗਿਆ ਸੀ ਅਤੇ ਘਰ ਹੀ ਰਹਿੰਦਾ ਸੀ। ਮੈਂ ਬਹੁਤ ਜ਼ਿਆਦਾ ਨੈਗੇਟਿਵ ਹੋ ਗਿਆ ਸੀ ਅਤੇ ਮੇਰੇ ਨਾਲ ਕੁਝ ਵੀ ਠੀਕ ਨਹੀਂ ਹੋ ਰਿਹਾ ਸੀ। ਮੈਂ ਘਰ ਬੈਠਾ ਰਹਿੰਦਾ ਸੀ ਅਤੇ ਮੇਰੀ ਪਤਨੀ ਕੰਮ ਕਰਦੀ ਸੀ।"
ਇਹ ਐਪੀਸੋਡ ਡਿਜ਼ਨੀ ਪਲੱਸ ਹੌਟਸਟਾਰ 'ਤੇ ਉਪਲਬਧ ਹੋਵੇਗਾ।




