15.53C Vancouver
ADS

Jan 29, 2024 1:20 PM - The Connect News

ਕ੍ਰਿਤੀ ਸੈਨਨ ਨੂੰ ਮਿਲਿਆ ਯੂ.ਏ.ਈ. ਦਾ ਗੋਲਡਨ ਵੀਜ਼ਾ

Share On
kriti-sanon-gets-golden-visa
The Golden Visa grants its holders the opportunity to pursue studies, establish businesses, and reside in the UAE for up to 10 years without requiring national sponsorship. (Photo:Instagram/kritisanon)

ਯੂ.ਏ.ਈ. ਸਰਕਾਰ ਨੇ ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਨੂੰ ਗੋਲਡਨ ਵੀਜ਼ਾ ਦਿੱਤਾ ਹੈ। ਸ਼ਾਹਰੁਖ ਖਾਨ ਤੋਂ ਬਾਅਦ ਹੁਣ ਇਹ ਖਿਤਾਬ ਵੀ ਕ੍ਰਿਤੀ ਸੈਨਨ ਦੇ ਨਾਂ ਦਰਜ ਹੋ ਗਿਆ ਹੈ। ਇਸ ਤੋਂ ਪਹਿਲਾਂ ਵੀ ਕਈ ਬਾਲੀਵੁੱਡ ਸਿਤਾਰਿਆਂ ਨੂੰ ਇਹ ਵੀਜ਼ਾ ਦਿੱਤਾ ਜਾ ਚੁੱਕਾ ਹੈ।

ਸਾਲ 2019 ਵਿੱਚ, ਕ੍ਰਿਤੀ ਸੈਨਨ ਦੇ ਗੋਲਡਨ ਵੀਜ਼ੇ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਸੀ। ਇਸ ਤੋਂ ਬਾਅਦ ਹੁਣ ਇਹ ਵੀਜ਼ਾ ਕ੍ਰਿਤੀ ਸੈਨਨ ਨੂੰ ਸੌਂਪ ਦਿੱਤਾ ਗਿਆ ਹੈ। ਇਹ ਵੀਜ਼ਾ ਮਿਲਣ ਤੋਂ ਬਾਅਦ ਲੋਕ ਇੱਥੇ ਪੜ੍ਹਾਈ ਕਰਨ, ਕਾਰੋਬਾਰ ਕਰਨ ਅਤੇ ਲੰਬੇ ਸਮੇਂ ਤੱਕ ਰਹਿਣ ਦੀ ਯੋਜਨਾ ਬਣਾ ਸਕਦੇ ਹਨ।

ਕ੍ਰਿਤੀ ਸੈਨਨ ਤੋਂ ਪਹਿਲਾਂ ਕਈ ਬਾਲੀਵੁੱਡ ਸਿਤਾਰਿਆਂ ਨੂੰ ਗੋਲਡਨ ਵੀਜ਼ਾ ਮਿਲ ਚੁੱਕਾ ਹੈ। ਇਸ ਤੋਂ ਪਹਿਲਾਂ ਯੂ.ਏ.ਈ. ਸਰਕਾਰ ਨੇ

ਸ਼ਾਹਰੁਖ ਖਾਨ, ਸੰਜੇ ਦੱਤ, ਸਾਨੀਆ ਮਿਰਜ਼ਾ, ਬੋਨੀ ਕਪੂਰ, ਵਰੁਣ ਧਵਨ, ਰਣਵੀਰ ਸਿੰਘ, ਕਮਲ ਹਾਸਨ, ਮੋਹਨ ਲਾਲ, ਦੁਲਕਰ ਸਲਮਾਨ, ਮੌਨੀ ਰਾਏ, ਉਰਵਸ਼ੀ ਰੌਤੇਲਾ, ਸੁਨੀਲ ਸ਼ੈੱਟੀ, ਨੇਹਾ ਕੱਕੜ, ਫਰਾਹ ਖਾਨ, ਸੋਨੂੰ ਸੂਦ ਅਤੇ ਅਮਲਾ ਪਾਲ ਨੂੰ ਇਹ ਵੀਜ਼ਾ ਦਿੱਤਾ ਗਿਆ ਹੈ।

ਅਦਾਕਾਰਾ ਕ੍ਰਿਤੀ ਸੈਨਨ ਨੇ 10 ਸਾਲਾਂ ਵਿੱਚ ਆਪਣਾ ਖਾਸ ਮੁਕਾਮ ਹਾਸਲ ਕਰ ਲਿਆ ਹੈ। ਸਾਊਥ ਸਿਨੇਮਾ ਤੋਂ ਸ਼ੁਰੂ ਹੋਇਆ ਕ੍ਰਿਤੀ ਸੈਨਨ ਦਾ ਇਹ ਸਫ਼ਰ ਪੂਰੇ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ। ਪਿਛਲੇ ਸਾਲ ਕ੍ਰਿਤੀ ਸੈਨਨ ਨੂੰ ਉਨ੍ਹਾਂ ਦੀ ਫਿਲਮ ‘ਮਿਮੀ’ ਲਈ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।

Latest news

dupahiya-review
Punjabi

Dupahiya Review

Cast: Gajraj Rao, Shivani Raghuvanshi, Sparsh Srivastava, Renuka Shahane, Komal Kushwaha, Bhuvan Arora, Yashpal Sharma
have-you-heard-about-leo-grewal
Punjabi

ਕੀ ਤੁਸੀਂ ਲੀਓ ਗਰੇਵਾਲ ਬਾਰੇ ਸੁਣਿਆ

ਲੀਓ ਗਰੇਵਾਲ ਨੇ ਆਪਣੇ ਆਉਣ ਵਾਲੇ ਐਲਬਮ ਲਿਓਨਾਈਜ਼ੇਸ਼ਨ ਤੋਂ ਆਪਣੇ ਪਹਿਲੇ ਸਿੰਗਲ, "ਸ਼ਾਪਿੰਗ ਲਿਸਟ" ਦੀ ਰਿਲੀਜ਼ ਨਾਲ ਅਧਿਕਾਰਤ ਤੌਰ 'ਤੇ ਆਪਣੇ ਸੋਲੋ ਸੰਗੀਤ ਸਫ਼ਰ ਦੀ ਸ਼ੁਰੂਆਤ ਕੀਤੀ ਹੈ। ਲੀਓ ਗਰੇਵਾਲ ਨੇ ਕਿਹਾ ਕਿ "ਸ਼ਾਪਿੰਗ ਲਿਸਟ" ‘ਤੇ ਕੰਮ ਕਰਨਾ ਇੱਕ ਸ਼ਾਨਦਾਰ ਅਨੁਭਵ ਰਿਹਾ ਹੈ, ਖਾਸ ਕਰਕੇ ਕਿਉਂਕਿ ਇੱਕ ਵਾਰ ਫਿਰ ਮੈਨੂੰ ਆਪਣੇ ਵੱਡੇ ਭਰਾ, ਹਨੀ ਭਾਜੀ ਨਾਲ ਸਹਿਯੋਗ ਕਰਨ ਦਾ ਮੌਕਾ ਮਿਲਿਆ।” ਦੱਸ ਦੇਈਏ ਕਿ ਇਹ ਸੰਗੀਤ ਭੂਸ਼ਣ ਕੁਮਾਰ ਦੀ ਟੀ-ਸੀਰੀਜ਼ ਦੁਆਰਾ ਪੇਸ਼ ਕੀਤਾ ਗਿਆ।
i-was-threatened-kaka
Punjabi

ਮੈਨੂੰ ਧਮਕਾਇਆ ਗਿਆ: ਕਾਕਾ

ਪੰਜਾਬੀ ਕਲਾਕਾਰ ਸੁਨੰਦਾ ਸ਼ਰਮਾ ਮਗਰੋਂ ਇਕ ਹੋਰ ਪੰਜਾਬੀ ਸਿੰਗਰ ਨੇ ਆਪਣੇ ਨਾਲ ਹੋ ਰਹੀ ਧੋਖਾਧੜੀ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਕਾਕਾ ਨੇ ਨਿਰਮਾਤਾ ਅਤੇ ਉਸਦੀ ਕੰਪਨੀ 'ਤੇ ਧੋਖਾਧੜੀ, ਵਿਸ਼ਵਾਸਘਾਤ, ਜਾਇਦਾਦ ਦੀ ਬੇਈਮਾਨੀ ਨਾਲ ਦੁਰਵਰਤੋਂ, ਜਾਅਲਸਾਜ਼ੀ, ਧੋਖਾਧੜੀ, ਜਬਰੀ ਵਸੂਲੀ, ਅਪਰਾਧਿਕ ਧਮਕੀ ਅਤੇ ਕਾਪੀਰਾਈਟ ਐਕਟ ਅਤੇ ਆਈਟੀ ਐਕਟ ਦੀ ਉਲੰਘਣਾ ਸਮੇਤ ਕਈ ਗੰਭੀਰ ਅਪਰਾਧਿਕ ਅਪਰਾਧਾਂ ਦਾ ਦੋਸ਼ ਲਗਾਇਆ ਹੈ।
sunanda-sharma-appreciates-bhagwant-mann
Punjabi

ਸੁਨੰਦਾ ਸ਼ਰਮਾ ਨੇ ਕੀਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ

ਪੰਜਾਬੀ ਸੰਗੀਤ ਨਿਰਮਾਤਾ ਪੁਸ਼ਪਿੰਦਰ ਸਿੰਘ ਉਰਫ਼ ਪਿੰਕੀ ਧਾਲੀਵਾਲ ਤੇ ਸੁਨੰਦਾ ਸ਼ਰਮਾ ਦਾ ਮਾਮਲਾ ਬੀਤੇ ਕਈ ਦਿਨਾਂ ਤੋਂ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਨੂੰ ਲੈ ਕੇ ਹੁਣ ਸੁਨੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਪੇਜ ਉੱਤੇ ਵੀਡੀਓ ਸਾਂਝੀ ਕਰਦਿਆਂ ਪੰਜਾਬ ਸਰਕਾਰ ਤੇ ਸਾਰੀ ਇੰਡਸਟਰੀ ਦਾ ਧੰਨਵਾਦ ਕੀਤਾ ਹੈ।
himanshi-khurrana-amar-noorie-celebrities-come-in-supportr-of-sunanda-sharma
Punjabi

ਹਿਮਾਂਸ਼ੀ ਖੁਰਾਨਾ, ਅਮਰ ਨੂਰੀ 'ਤੇ ਕਈ ਹੋਰ ਮਸ਼ਹੂਰ ਹਸਤੀਆਂ ਆਈਆਂ ਸੁਨੰਦਾ ਦੇ ਸਮਰਥਨ 'ਚ

ਮਸ਼ਹੂਰ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹੈ। ਹਾਲ ਹੀ ਵਿੱਚ ਗਾਇਕਾ ਨੇ ਨਿਰਮਾਤਾ ਪਿੰਕੀ ਧਾਲੀਵਾਲ 'ਤੇ ਗੰਭੀਰ ਦੋਸ਼ ਲਗਾਏ ਹਨ। ਉਸ ਦਾ ਕਹਿਣਾ ਹੈ ਕਿ ਇਸ ਨਿਰਮਾਤਾ ਨੇ ਉਸਨੂੰ ਉਸਦੇ ਗੀਤਾਂ ਲਈ ਪੈਸੇ ਨਹੀਂ ਦਿੱਤੇ ਅਤੇ ਉਸ ਨੂੰ ਮਾਨਸਿਕ ਤੌਰ 'ਤੇ ਪਰੇਸ਼ਾਨ ਕੀਤਾ ਗਿਆ। ਇਸ ਦੌਰਾਨ, ਸੁਨੰਦਾ ਦੇ ਇਸ ਹੈਰਾਨ ਕਰਨ ਵਾਲੇ ਖੁਲਾਸੇ ਤੋਂ ਬਾਅਦ, ਬਿੱਗ ਬੌਸ 13 ਫੇਮ ਅਤੇ ਗਾਇਕਾ ਹਿਮਾਂਸ਼ੀ ਖੁਰਾਨਾ ਉਸਦੇ ਸਮਰਥਨ ਵਿੱਚ ਸਾਹਮਣੇ ਆਈ ਹੈ। ਨਾਲ ਹੀ, ਉਸਨੇ ਆਪਣੇ ਨਾਲ ਹੋਏ ਦੁਰਵਿਵਹਾਰ ਦਾ ਵੀ ਖੁਲਾਸਾ ਕੀਤਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link