Jan 25, 2022 9:35 PM - Jasmine Singh

ਪੰਜਾਬੀ ਗਾਇਕ ਅਤੇ ਐਕਟਰ ਕੁਲਵਿੰਦਰ ਬਿੱਲਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਆਪਣੇ ਪ੍ਰੋਡਕਸ਼ਨ ਹਾਊਸ ਹੇਠ ਆਉਣ ਵਾਲੇ ਪ੍ਰਾਜੈਕਟ ਦਾ ਐਲਾਨ ਕੀਤਾ ਹੈ।
ਕੁਲਵਿੰਦਰ ਬਿੱਲਾ ਨੇ ਆਪਣੇ ਪ੍ਰੋਡਕਸ਼ਨ ਹਾਊਸ ਵਿਚ ਵੱਡੇ ਪੱਧਰ ਦੀ ਫਿ਼ਲਮ 'ਘੈਂਟ ਬੁਆਏਜ਼' ਦਾ ਨਿਰਮਾਣ ਕਰਨ ਦਾ ਐਲਾਨ ਕੀਤਾ ਹੈ।ਇਸ ਫਿ਼ਲਮ ਵਿਚ ਨੀਰੂ ਬਾਜਵਾ, ਗੁਰਪ੍ਰੀਤ ਘੁੱਗੀ ਅਤੇ ਜੱਸ ਬਾਜਵਾ ਵਰਗੇ ਕਲਾਕਾਰ ਆਪਣੀ ਅਦਾਕਾਰੀ ਦਾ ਜਲਵਾ ਦਿਖਾਉਣਗੇ। ਕੁਲਵਿੰਦਰ ਨੇ ਫਿ਼ਲਮ ਦੇ ਸ਼ੂਟ ਦੀ ਤਸਵੀਰ ਸਾਂਝੀ ਕੀਤੀ ਹੈ ਜਿਸ ਤੋਂ ਪਤਾ ਲਗਦਾ ਹੈ ਕਿ ਫਿ਼ਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ।
ਬਿੱਲਾ ਨੇ ਆਪਣੀ ਪੋਸਟ ਦੀ ਕੈਪਸ਼ਨ ਵਿਚ ਅੱਗੇ ਲਿਖਿਆ ਕਿ ਨੀਰੂ ਬਾਜਵਾ ਵੀ ਇਸ ਪ੍ਰੋਡਕਸ਼ਨ ਦੀ ਹਿੱਸੇਦਾਰ ਹੈ।
'ਘੈਂਟ ਬੁਆਏਜ਼ ਐਂਟਰਟੇਨਮੈਂਟ' ਅਤੇ ਨੀਰੂ ਬਾਜਵਾ ਐਂਟਰਟੇਨਮੈਂਟ ਵਲੋਂ ਸਾਂਝੇ ਤੌਰ 'ਤੇ ਇਸ ਫਿ਼ਲਮ ਦਾ ਨਿਰਮਾਣ ਓਮਜੀ ਸਟਾਰ ਸਟੂਡੀਓਜ਼ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ।




