15.68C Vancouver
ADS

Aug 2, 2024 6:31 PM - Connect Newsroom

ਲਓ ਆ ਗਏ ‘ਸਰਦਾਰਜੀ 3’!

Share On
lao-aa-gye-sardaarji-3
Recently, Diljit took to Instagram to announce the release date of his upcoming Punjabi film, Sardaarji 3. This film is the highly anticipated sequel to Sardaarji, which was a record-breaking hit upon its initial release.(Photo: Instagram/diljitdosanjh)

ਜੈਸਮੀਨ ਸਿੰਘ

‘ਜੱਟ ਐਂਡ ਜੂਲੀਅਟ 3’ ਦੀ ਸੁਪਰ-ਡੁਪਰ ਸਫਲਤਾ ਤੋਂ ਬਾਅਦ ਗਾਇਕ-ਅਦਾਕਾਰ ਦਿਲਜੀਤ ਦੁਸਾਂਝ ਅਤੇ ‘ਵਾਈਟ ਹਿੱਲ ਸਟੂਡਿਓਜ਼’ ਵੱਲੋਂ ਅਪਣੀ ਇੱਕ ਹੋਰ ਚਰਚਿਤ ਪੰਜਾਬੀ ਫਿਲਮ ਦੇ ਸੀਕਵਲ ‘ਸਰਦਾਰਜੀ 3’ ਦਾ ਐਲਾਨ ਕਰ ਦਿੱਤਾ ਗਿਆ ਹੈ, ਜੋ ਜਲਦ ਹੀ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ।

‘ਵਾਈਟ ਹਿੱਲ ਸਟੂਡਿਓਜ਼’ ਅਤੇ ‘ਸਟੋਰੀ ਟਾਈਮ ਪ੍ਰੋਡਕਸ਼ਨ’ ਵੱਲੋਂ ਪੇਸ਼ ਕੀਤੀ ਜਾਣ ਵਾਲੀ ਇਸ ਮੰਨੋਰੰਜਕ ਫਿਲਮ ਦਾ ਨਿਰਮਾਣ ਗੁਣਬੀਰ ਸਿੰਘ ਸਿੱਧੂ ਅਤੇ ਮਨਮੋਰਡ ਸਿੱਧੂ ਕਰ ਰਹੇ ਹਨ, ਜਿਨ੍ਹਾਂ ਅਨੁਸਾਰ ਫਿਲਮ ਦੇ ਨਿਰਦੇਸ਼ਕ ਅਤੇ ਹੋਰਨਾਂ ਅਹਿਮ ਪਹਿਲੂਆਂ ਦਾ ਰਸਮੀ ਐਲਾਨ ਜਲਦ ਕਰ ਦਿੱਤਾ ਜਾਵੇਗਾ।

‘ਵਾਈਟ ਹਿੱਲ ਸਟੂਡਿਓਜ਼’ ਅਤੇ ਫਿਲਮ ਡਿਸਟਰੀਬਿਊਸ਼ਨ ਵਲੋਂ 27 ਜੂਨ 2025 ਨੂੰ ਵਰਲਡ-ਵਾਈਡ ਰਿਲੀਜ਼ ਕੀਤੀ ਜਾਣ ਵਾਲੀ ਇਸ ਕਾਮੇਡੀ ਫਿਲਮ ਨੂੰ ਇਸ ਵਾਰ ਹੋਰ ਬਿੱਗ ਸੈਟਅੱਪ ਅਧੀਨ ਬਣਾਇਆ ਜਾ ਰਿਹਾ ਹੈ, ਜਿਸ ਅਧੀਨ ਪ੍ਰੀ-ਪ੍ਰੋਡਕਸ਼ਨ ਤਿਆਰੀਆਂ ਨੂੰ ਅੰਜ਼ਾਮ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

ਸਾਲ 2015 ਵਿੱਚ ਰਿਲੀਜ਼ ਹੋਈ ‘ਸਰਦਾਰਜੀ’ ਅਤੇ ਸਾਲ 2016 ’ਚ ਸਾਹਮਣੇ ਆਈ ‘ਸਰਦਾਰ ਜੀ 2’ ਦੇ ਤੀਸਰੇ ਭਾਗ ਦੇ ਰੂਪ ਵਿੱਚ ਸਾਹਮਣੇ ਲਿਆਂਦੀ ਜਾ ਰਹੀ ਹੈ ਇਹ ਫਿਲਮ, ਜਿੰਨ੍ਹਾਂ ਦੋਹਾਂ ਦਾ ਨਿਰਦੇਸ਼ਨ ਰੋਹਿਤ ਜੁਗਰਾਜ ਚੌਹਾਨ ਵੱਲੋਂ ਕੀਤਾ ਗਿਆ ਸੀ, ਜੋ ਹਾਲ ਹੀ ਵਿੱਚ ਸੋਨੀ ਲਿਵ ਉਤੇ ਸਟਰੀਮ ਹੋਈ ਚਰਚਿਤ ਵੈੱਬ ਸੀਰੀਜ਼ ‘ਚਮਕ’ ਨੂੰ ਲੈ ਕੇ ਇੰਨੀਂ ਦਿਨੀਂ ਕਾਫ਼ੀ ਚਰਚਾ ਅਤੇ ਸੁਰਖੀਆਂ ਵਿੱਚ ਬਣੇ ਹੋਏ ਹਨ, ਹਾਲਾਂਕਿ ਉਕਤ ਤੀਸਰੇ ਭਾਗ ਦਾ ਉਹ ਹੀ ਨਿਰਦੇਸ਼ਨ ਕਰਨਗੇ ਜਾਂ ਫਿਰ ਕਮਾਂਡ ’ਜੱਟ ਐਂਡ ਜੂਲੀਅਟ 3’ ਨਾਲ ਟੌਪ-ਮੋਸਟ ਅਤੇ ਦਿਲਜੀਤ ਦੁਸਾਂਝ ਦੇ ਪਸੰਦ ਦੇ ਨਿਰਦੇਸ਼ਕਾਂ ਦੀ ਸ਼੍ਰੇਣੀ ਵਿੱਚ ਸ਼ਾਮਿਲ ਹੋਏ ਜਗਦੀਪ ਸਿੱਧੂ ਹੱਥ ਹੀ ਇਹ ਕਮਾਂਡ ਦਿੱਤੀ ਜਾਵੇਗੀ, ਇਸ ਦਾ ਖੁਲਾਸਾ ਤਾਂ ਆਉਣ ਵਾਲੇ ਦਿਨਾਂ ਵਿੱਚ ਹੀ ਹੋ ਪਾਵੇਗਾ।

Latest news

court-halts-release-of-punjabi-film-pitt-siyapa-over-copyright-claim
Punjabi

ਸੋਨਮ ਬਾਜਵਾ ਦੀ ਫਿਲਮ ਉਤੇ ਲੱਗੀ ਰੋਕ

ਪੰਜਾਬੀ ਫਿਲਮ ਇੰਡਸਟਰੀ ਦੀ ਦਿੱਗਜ ਅਦਾਕਾਰਾ ਸੋਨਮ ਬਾਜਵਾ ਦੀ ਆਉਣ ਵਾਲੀ ਫਿਲਮ 'ਪਿੱਟ ਸਿਆਪਾ' ਇਸ ਸਮੇਂ ਵਿਵਾਦਾਂ ਵਿੱਚ ਘਿਰੀ ਹੋਈ ਹੈ। ਚੰਡੀਗੜ੍ਹ ਦੀ ਇੱਕ ਅਦਾਲਤ ਨੇ ਕਾਪੀਰਾਈਟ ਮੁੱਦੇ ਕਾਰਨ ਫਿਲਮ ਦੀ ਰਿਲੀਜ਼ 'ਤੇ ਆਰਜ਼ੀ ਤੌਰ 'ਤੇ ਰੋਕ ਲਗਾ ਦਿੱਤੀ ਹੈ।
punjabi-singer-nachhatar-gill-releases-new-single-duniya
Punjabi

ਨਛੱਤਰ ਗਿੱਲ ਦਾ ਨਵਾਂ ਗੀਤ 'ਦੁਨੀਆ' ਹੋਇਆ ਰਿਲੀਜ਼

ਪੰਜਾਬੀ ਸੰਗੀਤ ਜਗਤ ਦੇ ਨਾਮਵਰ ਗਾਇਕ ਨਛੱਤਰ ਗਿੱਲ ਇੱਕ ਵਾਰ ਫਿਰ ਆਪਣੇ ਨਵੇਂ ਸਿੰਗਲ ਟਰੈਕ 'ਦੁਨੀਆ' ਨਾਲ ਦਰਸ਼ਕਾਂ ਦੇ ਰੂ-ਬਰੂ ਹੋਏ ਹਨ । ਇਸ ਗੀਤ ਨੂੰ 'ਗੇਮ ਚੇਂਜਰ ਰਿਕਾਰਡਜ਼' ਨੇ ਰਿਲੀਜ਼ ਕੀਤਾ ਗਿਆ ਹੈ ।ਇਸ ਗੀਤ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਪੰਜਾਬੀ ਇੰਡਸਟਰੀ ਦੇ ਦਿੱਗਜ ਕਲਾਕਾਰਾਂ ਨੇ ਆਪਣਾ ਸਹਿਯੋਗ ਦਿੱਤਾ ਹੈ। ਗੀਤ ਦਾ ਸ਼ਾਨਦਾਰ ਸੰਗੀਤ ਮਸ਼ਹੂਰ ਸੰਗੀਤ ਨਿਰਦੇਸ਼ਕ ਅਤੇ ਪ੍ਰੋਡਿਊਸਰ ਦੀਪ ਜੰਡੂ ਵੱਲੋਂ ਤਿਆਰ ਕੀਤਾ ਗਿਆ ਹੈ।
a-voice-that-danced-through-generations-falls-silent
Punjabi

A Voice That Danced Through Generations Falls Silent

Legendary singer Asha Bhosle passed away at 92 in Mumbai, leaving behind a musical legacy that redefined Indian cinema. Cremated with full state honours, her final farewell was attended by political leaders and film stars who gathered to celebrate a life steeped in melody. With over 12,000 songs, Asha wasn’t just a singer—she was an experience. While her sister’s voice symbolized purity, Asha carved her own path in the smoky clubs, vibrant dance floors, and playful rhythms of Bollywood. Her voice carried mischief, passion, and life—effortlessly shifting from sultry cabaret tunes to d
case-filed-against-haryanvi-singer-masoom-sharma-over-alleged-obscene-language-at-dehradun
Punjabi

ਹਰਿਆਣਵੀ ਗਾਇਕ ਮਾਸੂਮ ਸ਼ਰਮਾ ਖ਼ਿਲਾਫ਼ ਦੇਹਰਾਦੂਨ ਵਿੱਚ ਕੇਸ ਦਰਜ

ਹਰਿਆਣਵੀ ਗਾਇਕ ਮਾਸੂਮ ਸ਼ਰਮਾ ਵਿਰੁੱਧ ਦੇਹਰਾਦੂਨ ਦੇ ਡੀ.ਏ.ਵੀ. ਕਾਲਜ ਵਿੱਚ ਇੱਕ ਪ੍ਰੋਗਰਾਮ ਦੌਰਾਨ ਸਟੇਜ ਤੋਂ ਅਸ਼ਲੀਲ ਅਤੇ ਇਤਰਾਜ਼ਯੋਗ ਭਾਸ਼ਾ ਵਰਤਣ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।
veteran-indian-singer-asha-bhosle-cremated-with-state-honours-in-mumbai
Punjabi

ਪ੍ਰਸਿੱਧ ਗਾਇਕਾ ਆਸ਼ਾ ਭੌਂਸਲੇ ਦਾ ਮੁੰਬਈ ਵਿੱਚ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ

ਸੁਰੀਲੀ ਆਵਾਜ਼ ਦੀ ਮਲਿਕਾ ਅਤੇ ਪ੍ਰਸਿੱਧ ਭਾਰਤੀ ਗਾਇਕਾ ਆਸ਼ਾ ਭੌਂਸਲੇ ਬੀਤੇ ਦਿਨ 92 ਸਾਲ ਦੀ ਉਮਰ ਵਿੱਚ ਸਵਰਗਵਾਸ ਹੋ ਗਈ। ਅੱਜ ਮੁੰਬਈ ਦੇ ਸ਼ਿਵਾਜੀ ਪਾਰਕ ਸ਼ਮਸ਼ਾਨਘਾਟ ਵਿੱਚ ਉਨ੍ਹਾਂ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link