10.55C Vancouver
ADS

Jan 29, 2024 2:08 PM - The Connect News

ਖ਼ਾਨ ਸਾਬ੍ਹ ਦਾ ਨਾਂਅ ਕਿਸੇ ਪਛਾਣ ਦਾ ਮੋਹਤਾਜ ਨਹੀਂ

Share On
main-mecca-tey-azan-deyna-chaunda-han-khaan-saab
“I sense a profound connection with existence as if i become one with very fabric of being,” adds Khaan Saab who has no qualms in showing his fun side too.

ਪੰਜਾਬੀ ਸੰਗੀਤ ਜਗਤ ਵਿੱਚ ਖ਼ਾਨ ਸਾਬ ਦਾ ਨਾਂਅ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਉਨ੍ਹਾਂ ਨੇ ਆਪਣੇ ਗੀਤਾਂ ਨਾਲ ਦਰਸ਼ਕਾਂ ਦੇ ਦਿਲਾਂ ’ਚ ਵੱਖਰੀ ਥਾਂ ਬਣਾਈ ਹੈ। ਇਸ ਦੌਰਾਨ ਉਨ੍ਹਾਂ ਵਲੋਂ ਕਨੈਕਟ ਐੱਫ.ਐੱਮ ਨਾਲ ਗੱਲਬਾਤ ਕੀਤੀ ਗਈ।

ਗੱਲਬਾਤ ਦੌਰਾਨ ਉਨ੍ਹਾਂ ਵਲੋਂ ਬੇਹੱਦ ਦਿਲਚਸਪ ਗੱਲਾਂ ਕੀਤੀਆਂ ਗਈਆਂ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੇ ਲੋਕਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਹੈ। ਖਾਨ ਸਾਬ ਨੇ ਕਿਹਾ ਕਿ ਉਹ ਨੁਸਰਤ ਫਹਿਤ ਅਲੀ ਖਾਨ ਨੂੰ ਆਪਣਾ ਗੁਰੂ ਮੰਨਦੇ ਹਨ।

ਇਹ ਵੀ ਦੱਸਣਯੋਕ ਹੈ ਕਿ ਖ਼ਾਨ ਸਾਬ੍ਹ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਹ ਆਪਣੇ ਸੂਫ਼ੀ ਗੀਤਾਂ ਦੇ ਲਈ ਮਸ਼ਹੂਰ ਹਨ ਅਤੇ ਉਹ ਨੁਸਰਤ ਫਤਿਹ ਅਲੀ ਖ਼ਾਨ ਨੂੰ ਆਪਣਾ ਉਸਤਾਦ ਮੰਨਦੇ ਹਨ । ਨੁਸਰਤ ਫਤਿਹ ਅਲੀ ਖ਼ਾਨ ਦੇ ਕਈ ਗੀਤਾਂ ਨੂੰ ਉਨ੍ਹਾਂ ਨੇ ਆਪਣੀ ਆਵਾਜ਼ ‘ਚ ਰੀਕ੍ਰੀਏਟ ਕੀਤਾ ਹੈ।

ਇੰਟਰਵਿਊ ਦੌਰਾਨ ਖਾਨ ਸਾਬ੍ਹ ਨੇ ਕਿਹਾ ਕਿ ਅੱਲ੍ਹਾ ਵਿੱਚ ਆਪਣਾ ਅਟੁੱਟ ਵਿਸ਼ਵਾਸ ਹੈ। ਉਨ੍ਹਾਂ ਨੇ ਮਨੁੱਖਤਾ ਦੀ ਸੇਵਾ ਦੇ ਮਹੱਤਵ ਬਾਰੇ ਆਪਣਾ ਦ੍ਰਿਸ਼ਟੀਕੋਣ ਸਾਂਝਾ ਕੀਤਾ, ਇਸ ਨੂੰ ਸਭ ਤੋਂ ਉੱਤਮ ਕਾਰਜ ਦੱਸਿਆ। ਉਨ੍ਹਾਂ ਨੇ ਪੰਜਾਬੀ ਗਾਇਕ ਗੈਰੀ ਸੰਧੂ ਨਾਲ ਆਪਣੇ ਮਜ਼ੇਦਾਰ ਪਲਾਂ ਬਾਰੇ ਵੀ ਕਈ ਗੱਲਾਂ ਸਾਂਝੀਆਂ ਕੀਤੀਆਂ ਹਨ।

Latest news

son-of-sardaar-2-releasing-soon
Punjabi

'ਸਨ ਆਫ ਸਰਦਾਰ 2'ਜਲਦ ਹੋ ਰਹੀ ਹੈ ਰਿਲੀਜ਼

ਅਜੈ ਦੇਵਗਨ ਅਤੇ ਮ੍ਰੁਣਾਲ ਠਾਕੁਰ ਦੀ ‘ਸਨ ਆਫ ਸਰਦਾਰ 2’ 25 ਜੁਲਾਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਵਿਜੇ ਕੁਮਾਰ ਅਰੋੜਾ ਦੀ ਇਹ ਫਿਲਮ 2012 ਵਿੱਚ ਰਿਲੀਜ਼ ਹੋਈ ‘ਸਨ ਆਫ ਸਰਦਾਰ’ ਦਾ ਸੀਕੁਅਲ ਹੈ। ਦੇਵਗਨ ਨੇ ਵੀਰਵਾਰ ਨੂੰ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਇਹ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਫਿਲਮ ਦਾ ਇੱਕ ਪੋਸਟਰ ਸਾਂਝਾ ਕੀਤਾ, ਜਿਸ ’ਤੇ ਰਿਲੀਜ਼ ਦੀ ਮਿਤੀ ਲਿਖੀ ਹੋਈ ਸੀ।
rashmika-mandanna-and-vijay-deverakonda-spark-relationship-buzz-yet-again
Punjabi

ਰਸ਼ਮੀਕਾ ਮੰਡਾਨਾ ਅਤੇ ਵਿਜੇ ਦੇਵਰਕੋਂਡਾ ਨੇ ਫਿਰ ਤੋਂ ਆਪਣੇ ਰਿਸ਼ਤੇ ਦੀ ਛੇੜੀ ਚਰਚਾ

ਅਦਾਕਾਰਾ ਰਸ਼ਮੀਕਾ ਮੰਡਾਨਾ ਅਤੇ ਵਿਜੇ ਦੇਵਰਕੋਂਡਾ ਨੇ ਇਕ ਵਾਰ ਫਿਰ ਡੇਟਿੰਗ ਦੀਆਂ ਅਫਵਾਹਾਂ ਨੂੰ ਹਵਾ ਦਿੱਤੀ ਹੈ,ਜਦੋਂ ਉਨ੍ਹਾਂ ਨੂੰ ਇਕ ਹੀ ਕਾਰ 'ਚ ਮੁੰਬਈ ਏਅਰਪੋਰਟ 'ਤੇ ਇਕੱਠੇ ਦੇਖਿਆ ਗਿਆ। ਹਾਲਾਂਕਿ ਦੋਵਾਂ ਨੇ ਆਪਣੇ ਆਪ ਨੂੰ ਸੀਮਤ ਰੱਖਿਆ ਪਰ ਫਿਰ ਵੀ ਉਨ੍ਹਾਂ ਦਾ ਇਕੱਠੇ ਨਜ਼ਰ ਆਉਣਾ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ। ਲੰਬੇ ਸਮੇਂ ਤੋਂ ਦੋਵਾਂ ਦੇ ਵਿੱਚ ਰੋਮਾਂਟਿਕ ਕੁਨੈਕਸ਼ਨ ਦੇ ਬਾਰੇ 'ਚ ਅੰਦਾਜ਼ੇ ਲਗਾਉਣ ਵਾਲੇ ਪ੍ਰਸ਼ੰਸਕ ਜਲਦੀ ਹੀ ਇਸ ਸਿੱਟੇ 'ਤੇ ਪਹੁੰਚ ਗਏ।
diljit-dosanjh-ahan-shetty-join-team-border-2
Punjabi

ਦਿਲਜੀਤ ਦੋਸਾਂਝ ਅਤੇ ਅਹਾਨ ਸ਼ੈੱਟੀ 'ਬਾਰਡਰ 2' ਦੀ ਟੀਮ ਵਿੱਚ ਹੋਏ ਸ਼ਾਮਲ

ਅਦਾਕਾਰ ਦਿਲਜੀਤ ਦੋਸਾਂਝ ਅਤੇ ਅਹਾਨ ਸ਼ੈਟੀ ਨੇ ਸਨੀ ਦਿਓਲ ਤੇ ਵਰੁਣ ਧਵਨ ਨਾਲ ਮਿਲ ਕੇ ਆਪਣੀ ਅਗਾਮੀ ਫ਼ਿਲਮ ‘ਬਾਰਡਰ-2’ ਦੇ ਤੀਜੇ ਸ਼ਡਿਊਲ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਦਾ ਨਿਰਦੇਸ਼ਨ ਅਨੁਰਾਗ ਸਿੰਘ ਕਰ ਰਹੇ ਹਨ। ਇਸ ਨੂੰ ਜੇਪੀ ਦੱਤਾ, ਨਿਧੀ ਦੱਤਾ ਅਤੇ ਟੀ ਸੀਰੀਜ਼ ਦੇ ਭੂਸ਼ਣ ਕੁਮਾਰ ਵੱਲੋਂ ਮਿਲ ਕੇ ਬਣਾਇਆ ਜਾ ਰਿਹਾ ਹੈ। ਇਹ ਫ਼ਿਲਮ 23 ਜਨਵਰੀ 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
shehnaaz-is-the-kaur-gippy-is-the-singh
Punjabi

ਸ਼ਹਿਨਾਜ਼ ਹੋਵੇਗੀ 'ਕੌਰ',ਗਿੱਪੀ ਹੋਵੇਗਾ 'ਸਿੰਘ'

ਮਸ਼ਹੂਰ ਰਿਐਲਿਟੀ ਟੈਲੀਵਿਜ਼ਨ ਸਟਾਰ ਅਤੇ ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਅਧਿਕਾਰਤ ਤੌਰ 'ਤੇ ਆਪਣੀ ਅਗਲੀ ਪੰਜਾਬੀ ਫਿਲਮ,'ਸਿੰਘ ਕੌਰ 2' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ,ਜੋ ਕਿ ਇੱਕ ਰੋਮਾਂਟਿਕ ਕਾਮੇਡੀ ਹੈ, ਜਿਸ ਵਿੱਚ ਗਿੱਪੀ ਗਰੇਵਾਲ ਮੁੱਖ ਭੂਮਿਕਾ ਵਿੱਚ ਹਨ। ਇਸ ਫਿਲਮ ਦੀ ਸ਼ੂਟਿੰਗ ਇਸ ਸਮੇਂ ਪੰਜਾਬ ਵਿੱਚ ਕੀਤੀ ਜਾ ਰਹੀ ਹੈ ਅਤੇ ਸ਼ਹਿਨਾਜ਼ ਨੇ ਹਾਲ ਹੀ ਵਿੱਚ ਇੰਸਟਾਗ੍ਰਾਮ 'ਤੇ ਇਸ ਫਿਲਮ ਦੀ ਝਲਕ ਸਾਂਝੀ ਕੀਤੀ ,ਜਿਸ ਨਾਲ ਉਸ ਦੇ ਫਾਲੋਅਰਜ਼ ਵਿੱਚ ਉਤਸ਼ਾਹ ਪੈਦਾ ਹੋ ਗਿਆ ਹੈ।
shah-rukh-khan-stuns-fans-with-surprise-cameo-in-ed-sheerans-sapphire
Punjabi

ਸ਼ਾਹਰੁਖ ਖਾਨ ਨੇ ਐਡ ਸ਼ੀਰਨ ਦੀ 'ਸੈਫਾਇਰ' ਵਿੱਚ ਕੀਤਾ ਕਮਾਲ

ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਨੇ ਐਡ ਸ਼ੀਰਨ ਦੀ 'ਸੈਫਾਇਰ' ਵਿੱਚ ਇਕ ਛੋਟੀ ਜਿਹੀ ਐਂਟਰੀ ਨਾਲ ਪ੍ਰਸ਼ੰਸਕਾਂ ਨੂੰ ਰੋਮਾਂਚਿਤ ਕਰ ਦਿੱਤਾ। ਇਹ ਸ਼ਾਹਰੁਖ ਖਾਨ ਦਾ ਇਕ ਹੈਰਾਨੀਜਨਕ ਅੰਦਾਜ਼ ਹੈ। ਜਿਸ ਨੇ ਸੱਭਿਆਚਾਰਕ ਸੀਮਾਵਾਂ ਨੂੰ ਪਾਰ ਲੰਘਦੇ ਹੋਏ ਇਸ ਸੰਗੀਤ ਵੀਡੀਓ ਨੂੰ ਮਨਮੋਹਕ ਬਣਾਉਣ 'ਚ ਯੋਗਦਾਨ ਪਾਇਆ ਹੈ। ਐਡ ਸ਼ੀਰਨ ਦੀ ਇਸ ਸੰਗੀਤ ਐਲਬਮ 'ਚ ਸ਼ਾਹਰੁਖ ਦੀ ਐਂਟਰੀ ਨਾਲ ਦਰਸ਼ਕਾਂ ਨੂੰ ਅਜਿਹੇ ਪਲਾਂ ਦਾ ਅਹਿਸਾਸ ਹੋਵੇਗਾ, ਜਿਨ੍ਹਾਂ ਨੂੰ ਉਨ੍ਹਾਂ ਨੇ ਕਦੇ ਨਹੀਂ ਦੇਖਿਆ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link